ਪੰਨਾ:ਸਰਦਾਰ ਭਗਤ ਸਿੰਘ.pdf/123

ਇਹ ਸਫ਼ਾ ਪ੍ਰਮਾਣਿਤ ਹੈ

( ੧੨੩ )

ਉਸ ਭਾਂਬੜ ਵਿਚ ਅਧਮੋਈਆਂ ਸੜਦੀਆਂ ਰਹਿੰਦੀਆ ਨੇ।
ਉਸ ਕਲਪਤ ਨਰਕ ਵਲ ਜੋ ਜਾਂਦਾ ਹੈ, ਉਹ ਮੁੜਕ ਨਹੀਂ ਆਉਂਦਾ ਤੇ ਨਾ ਉਸਦੇ ਹਾਲ ਦਸਦਾ ਹੈ। ਇਸ ਵਾਸਤੇ ਬਹੁਤਿਆਂ ਨੂੰ ਸ਼ੱਕ ਹੈ ਕਿ ਅਨਡਿੱਠ ਜਗਤ ਦਾ ਨਰਕ-ਸ੍ਵਰਗ ਖਵਰੇ ਹੈ ਵੀ ਕਿ ਨਹੀਂ ਧਾਰਮਿਕ ਆਗੂਆਂ। ਨੇ ਮਨੁੱਖ-ਮਨ ਨੂੰ ਡਰਾਉਣ ਵਾਸਤੇ ਹੀ ਇਹ ਇਕ ਕਹਾਵਤ ਬਣਾ ਛੱਡੀ ਹੈ। ਪਰ,ਅੰਗ੍ਰੇਜ਼ੀਰਾਜ ਸਮੇਂ ਦੀਆਂ ਜੇਹਲਾਂ ਧਰਤੀ ਉਤੇ ਜੀਉਂਦਾ ਨਰਕ ਸਨ,ਅੰਗ੍ਰੇਜ਼ ਕੌਮ ਸਭਿਅਤਾ ਵਾਲੀ ਕੌਮ ਲੋਕ ਮੰਨਦੇ ਹਨ ਪਰ ਜੋ ਇਖਲਾਕੀ ਗਿਰਾਵਟ ਦਾ ਸਬੂਤ ਅੰਗੇਜ਼ ਕੌਮ ਨੇ ਹਿੰਦੁਸਤਾਨ ਵਿਚ ਦਿੱਤਾ ਹੈ,ਉਹ ਸਾਬਤ ਕਰਦਾ ਹੈ ਕਿ ਅੰਗ੍ਰੇਜ਼ਾਂ ਵਰਗਾ ਵਹਿਸ਼ੀ, ਲਾਲਚੀ ਅਤੇ ਬੇਈਮਾਨ ਇਨਸਾਨ ਸੰਸਾਰ ਦੀ ਕਿਸੇ ਵੀ ਹੁਕਮ ਸ਼ੁੇਣੀ ਵਿੱਚ ਨਹੀਂ। ਹਿੰਦੁਸਤਾਨ ਅਜ਼ਾਦ ਹੋ ਚੁੱਕਾ ਹੈ। ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਮਨੁੱਖਤਾ ਦੇ ਦਰਦੀ ਸਜਣ ਕਾਨਫਰੰਸਾਂ ਤੇ ਲਿਖਤਾਂ ਵਿਚ ਕਹਿ ਚੁੱਕੇ ਹਨ ਕਿ ਭਾਰਤ ਦੀਆਂ ਜੇਹਲਾਂ ਦੇ ਕਾਨੂੰਨ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਹਕੂਕਾਂ ਦੇ ਵਿਰੁਧ ਹੈ। ਕੁਝ ਸੁਧਾਰ ਹੋਏ ਹਨ ਪਰ ਫਿਰ ਵੀ ਅੰਗਰੇਜ਼ ਦੇ ਚੇਲੇ ਹਾਕਮ ਅਜੇ ਵੀ ਜੇਹਲ ਨੂੰ ਨਰਕ ਹੀ ਬਣਾਈ ਬੈਠੇ ਹਨ। ਹੁਣ ਰਾਜਸੀ ਕੈਦੀਆਂ ਨੂੰ ਰਤਾ ਸਹੂਲਤਾਂ ਹਨ, ਪਰ ੧੯੦੧ ਤੋਂ ੧੯੪੫ ਦੇ ਵਿਚਕਾਰਲੇ ਸਮੇਂ ਵਿਚ ਅੰਗ੍ਰੇਜ਼ ਸਮੇਂ ਦੀਆਂ ਜੇਹਲਾਂ ਰਾਜਸੀ ਤੇ ਇਖਲਾਕੀ ਕੈਦੀਆਂ ਵਾਸਤੇ ਇੱਕੋ ਜਿਹੀਆਂ ਦੁਖਦਾਈ ਸਨ। ਖੁਰਾਕ ਮਾੜੀ ਸੀ,