ਪੰਨਾ:ਸਰਦਾਰ ਭਗਤ ਸਿੰਘ.pdf/122

ਇਹ ਸਫ਼ਾ ਪ੍ਰਮਾਣਿਤ ਹੈ

(੧੨੨)

੧੧.


ਭਾਰਤ ਦੇ ਧਾਰਮਿਕ ਗ੍ਰੰਥਾਂ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ 'ਨਰਕ ਤੇ ਸ੍ਵਰਗ' ਦੋ ਅਨਡਿੱਠ ਥਾਵਾਂ ਕਿਸੇ ਅਗਲੀ ਦੁਨੀਆਂ ਵਿਚ ਹਨ। ਮਨੁੱਖ ਦੇ ਮਰਨ ਪਿਛੋਂ ਮਨੁੱਖ ਦੀ ਰੂਹ ਕਿਸੇ ਅਗੰਮੀ ਤੇ ਡਾਢੀ ਤਾਕਤ ਦੀ ਗੁਲਾਮ ਹੋ ਕੇ ਉਸ 'ਨਰਕ-ਸਵਰਗ' ਵਲ ਜਾਂਦੀ ਹੈ। ਇਸ ਦਿਸਦੇ ਜਗਤ ਵਿਚ ਜੋ ਮਨੁਖ ਨੇ ਮਾੜੇ ਕਰਮ (ਪਾਪ) ਕੀਤੇ ਹੋਣ ਤਾਂ ਅਗੰਮੀ ਤਾਕਤ (ਵਾਹਿਗੁਰੂ, ਈਸ਼੍ਵਰ-ਖੁਦਾ) ਉਸ ਨੂੰ ਨਰਕ ਵਲ ਤੋਰਦੀ ਹੈ ਜੇ ਚੰਗੇ ਕੰਮ ਤੇ ਈਸ਼ਵਰ ਭਗਤੀ ਰਬੀ ਸਰਕਾਰ ਦਾ ਵਫਾਦਾਰ ਰਿਹਾ ਹੋਵੇ ਤਾਂ ਅਗੰਮੀ ਤਾਕਤ ਉਸ ਨੂੰ ਸ੍ਵਰਗ ਵਲ ਬੜੇ ਸਤਿਕਾਰ ਨਾਲ ਲੈ ਕੇ ਜਾਂਦੀ ਹੈ। ਉਹਦਾ ਸ਼ਾਹੀ ਸਵਾਗਤ ਹੁੰਦਾ ਹੈ।
ਲਿਖਾਰੀਆਂ ਤੇ ਕਵੀਆਂ ਨੇ ਮਨ ਦੀ ਕਲਪਤ ਸ਼ਕਤੀ ਨਾਲ ਉਸ ਨਰਕ-ਸ੍ਵਰਗ ਦੇ ਚਿੱਤ੍ਰ ਚਿੱਤ੍ਰਕੇ ਕੁਝ ਦਸਣ ਦਾ ਯਤਨ ਕੀਤਾ ਹੈ, ਨਰਕ ਦਾ ਚਿੱਤ੍ਰ ਬਹੁਤ ਭਿਆਂਨਕ ਤੇ ਮਨੁੱਖੀ ਰੂਹ ਵਾਸਤੇ ਦੁਖਦਾਈ ਦਸਿਆ ਗਿਆ ਹੈ। ਫਰੀਦ ਜੀ ਤਾਂ ਆਖਦੇ ਨੇ ਨਰਕ ਦਾ ਰਾਹ ਹੀ ਵਾਲ ਨਾਲੋਂ
ਨਿਕਾ ਹੈ, ਜਿਸ ਦੇ ਵਿਚ ਦੀ ਜਮ ਰੂਹ ਨੂੰ ਲੰਘਾਉਂਦੇ ਹਨ। ਅੱਗ ਦੇ ਭਾਂਬੜ ਬਲਦੇ ਰਹਿੰਦੇ ਨੇ ਹਜ਼ਾਰਾਂ ਸਾਲ ਰੂਹਾਂ