ਪੰਨਾ:ਸਰਦਾਰ ਭਗਤ ਸਿੰਘ.pdf/119

ਇਹ ਸਫ਼ਾ ਪ੍ਰਮਾਣਿਤ ਹੈ

( ੧੧੯ )

ਗਈ। ਪੁਲਸ ਦੀ ਧਾੜ ਨੂੰ ਦੇਖ ਕੇ ਸਰਦਾਰ ਭਗਤ ਸਿੰਘ ਨੇ “ਇਨਕਲਾਬ ਜ਼ਿੰਦਾਬਾਦ*" ਦਾ ਨਾਹਰਾ ਲਾਇਆ। ਉਸ ਦੇ ਮਗਰੇ ਹੀ ਦੱਤ ਬੋਲਿਆ। ਇਕ ਦੋ ਵਾਰ ਨਹੀਂ ਸਗੋਂ ਕਈ ਵਾਰ "ਇਨਕਲਾਬ" ਜ਼ਿੰਦਾਬਾਦ ਦੇ ਨਾਹਰੇ ਲੱਗੇ! ਉਹਨਾਂ ਨਾਹਰਿਆਂ ਦੇ ਵਿਚ-

"ਅੰਗ੍ਰੇਜ਼ੀ ਸਾਮਰਾਜ ਦਾ ਬੇੜਾ ਗਰਕ।"

"ਡੌਨ ਡੌਨ ਦੀ ਯੂਨੀਅਨ ਜੈਕ।"

(ਅੰਗ੍ਰੇਜ਼ੀ ਝੰਡਾ ਹੇਠਾਂ ਲਹਿ)।

"ਹਿੰਦੁਸਤਾਨ ਹਿੰਦੁਸਤਾਨੀਆਂ ਦਾ।"

ਇਹ ਨਾਹਰੇ ਵੀ ਬਲੰਦ ਹੋਏ। ਸਾਰਾ ਹਾਲ ਨਾਹਰਿਆਂ ਨਾਲ ਗੂੰਜ ਉਠਿਆ। ਕੌਂਸਲ ਦੇ ਮੈਂਬਰ ਪ੍ਰਧਾਨ ਦੀ ਕੁਰਸੀ ਵਲ ਖੜੇ ਹੋ ਕੇ ਉੱਪਰ ਦੇਖਣ ਲੱਗੇ। ਉਨ੍ਹਾਂ ਦੇ ਡਰੇ ਹੋਏ ਦਿਲਾਂ ਨੂੰ 'ਇਨਕਲਾਬ ਜ਼ਿੰਦਾਬਾਦ' ਦੇ ਨਾਹਰੇ ਨੇ ਹੋਰ ਭੈ ਭੀਤ ਕੀਤਾ। ਪਲ ਪਲ ਉਨ੍ਹਾਂ ਨੂੰ ਖਤਰਾ ਸੀ ਕਿ ਕਿਤੇ ਹੋਰ ਬੰਬ ਉਪਰੋਂ ਨਾ ਆ ਡਿੱਗੇ। ਕੀ ਪਤਾ ਕਿੰਨੇ ਕੁ ਜੁਗ-ਗਰਦ ਹਾਲ ਵਿੱਚ ਆ ਵੜੇ ਹਨ। ਪਰ ਜਦੋਂ ਲਾਲ ਪਗੜੀਏ ਤੇ ਖਾਕੀ ਬਰਦੀ ਵਾਲਿਆਂ ਦੀ ਹਾਲ ਵਿੱਚ ਭਾਰੀ


*"ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਹਿੰਦੁਸਤਾਨ ਵਿੱਚ ਉਸ ਦਿਨ ਸ: ਭਗਤ ਸਿੰਘ ਨੇ ਹੀ ਪਹਿਲੀ ਵਾਰੇ ਲਾਇਆ ਉਸੇ ਦਿਨ ਤੋਂ ਸਾਰੀਆਂ ਅਗੇ ਵਧੂ ਤੇ ਖਬੇ ਧੜੇ ਦੀਆਂ ਰਾਜ-ਨੀਤਕ ਪਾਰਟੀਆਂ ਨੇ ਇਸ ਨਾਹਰੇ ਨੂੰ ਅਪਨਾ ਲਿਆ ਹੈ। ਪਹਿਲਾਂ ਬੰਦੇ-ਮਾਤਰਮ ਦਾ ਨਾਹਰਾ ਸੀ।