ਪੰਨਾ:ਸਰਦਾਰ ਭਗਤ ਸਿੰਘ.pdf/116

ਇਹ ਸਫ਼ਾ ਪ੍ਰਮਾਣਿਤ ਹੈ

( ੧੧੬ )

ਡਕੈਤੀਆਂ ਹੋ ਰਹੀਆਂ ਨੇ। ਪਬਲਿਕ ਦੇ ਸਿਆਣੇ ਲੋਕਾਂ ਦੀਆਂ ਜਾਨਾਂ ਖ਼ਤਰੇ ਤੋਂ ਬਾਹਰ ਨਹੀਂ। ਬਿਲ ਨੂੰ ਪਾਸ ਕਰਕੇ.....ਇੱਕ ਦਮ ਚਾਲੂ ਕਰ ਦੇਣਾ ਚਾਹੀਦਾ ਹੈ।"

"ਠੀਕ ਹੈ! ਠੀਕ ਹੈ!" ਸਰਕਾਰੀ ਨਾਮਜ਼ਦ ਮੈਂਬਰਾਂ ਵਲੋਂ ਅਵਾਜ਼ਾਂ ਉਠੀਆਂ ਸਨ। "ਪਬਲਿਕ ਦੇ ਮਾਲ-ਜਾਨ ਨੂੰ ਬਚਾਉਣ ਵਾਸਤੇ ਹਰ ਯੋਗ ਕਦਮ ਚੁੱਕਣਾ ਚਾਹੀਦਾ ਹੈ। ਕਿਸੇ ਕੋਲੋਂ ਡਰਕੇ ਰਾਜ ਨਹੀਂ ਹੁੰਦੇ!"

ਭਗਤ ਸਿੰਘ ਤੇ ਦਤ ਉਹਨਾਂ ਦੀ ਮੂਰਖਤਾ ਉਤੇ ਮੁਸਕਰਾ ਰਹੇ ਸਨ|

ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਇੱਕ ਦੋ ਸਜਣਾਂ ਤੋਂ ਬਿਨਾਂ ਕਿਸੇ ਨੂੰ ਬੋਲਣ ਦਾ ਹੌਸਲਾ ਨਾ ਪਿਆ ਕਿਉਂਕਿ ਉਹ ਮੈਂਬਰ ਵੀ ਡਰਦੇ ਸਨ ਕਿ ਕਿਤੇ ਉਹਨਾਂ ਦੀਆਂ ਜਗੀਰਾਂ ਨਾ ਜ਼ਬਤ ਹੋ ਜਾਣ, ਜਾਂ ਬਾਗੀ ਕਰਾਰ ਦੇ ਕੇ ਸਰਕਾਰ ਕਿਤੇ ੧੮੧੮ ਦੇ ਰੈਗੂਲੇਟਿੰਗ ਕਾਨੂੰਨ ਹੇਠ ਨਜ਼ਰਬੰਦ ਹੀ ਨਾ ਕਰ ਦੇਵੇ। ਐਸ਼ ਲੈਂਦਿਆਂ ਨੂੰ ਕਿਤੇ ਜੇਹਲ ਦੀ ਹਵਾ ਨਾ ਖਾਣੀ ਪਵੇ! ਉਹ ਸਾਰੇ ਅਮੀਰਾਂ ਦੇ ਜਾਏ, ਜਗੀਰਾਂ ਦੇ ਮਾਲਕ, ਕਾਰਖਾਨਿਆਂ ਦੇ ਹਿੱਸੇਦਾਰ ਅਤੇ ਵਕੀਲ ਸਨ। ਉਹਨਾਂ ਨੂੰ ਸਦਾ ਸਰਕਾਰ ਨਾਲ ਵਾਹ ਪੈਂਦਾ ਸੀ। ਅਮੀਰ ਆਦਮੀ ਸਦਾ ਹਵਾ ਦਾ ਰੁਖ ਦੇਖਕੇ ਤੁਰਦਾ ਹੈ। ਉਹ ਪੱਕੇ ਮੌਕਾ-ਤਾੜੂ ਸਨ।

ਹਾਊਸ ਵਿਚ ਬਿਲ ਦੇ ਪਾਸ ਕਰਨ ਵਾਲਿਆਂ ਦੀ ਭਾਰੀ ਬਹੁ-ਗਿਣਤੀ ਸੀ। ਕੌਸਲ ਕਾਨੂੰਨ ਅਨੁਸਾਰ ਭਾਵੇਂ ਇੱਕ ਮੈਂਬਰ ਵੀ ਵਿਰੁਧ ਹੋਵੇ ਤਾਂ ਵੀ ਰਾਏ ਹਾਸਲ ਕਰਨੀ