ਪੰਨਾ:ਸਰਦਾਰ ਭਗਤ ਸਿੰਘ.pdf/114

ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਦੀ ਸੀ. ਆਈ. ਡੀ. ਤੇ ਬਰਦੀ ਵਾਲੀ ਪੁਲਸ ਦਾ ਕੋਈ ਅਫਸਰ ਜਾਂ ਸਿਪਾਹੀ ਉਨ੍ਹਾਂ ਨੂੰ ਪਛਾਣ ਨਾ ਸਕਿਆ। ਉਸ ਦਿਨ ਪਬਲਿਕ ਸੇਫ਼ਟੀ ਬਿਲ ਅੰਤਮ ਵਾਰ ਪੇਸ਼ ਕੀਤਾ ਜਾਣਾ ਸੀ। ਨਿਰਾ ਪੇਸ਼ ਹੀ ਨਹੀਂ ਸਗੋਂ ਬਿਲ ਨੂੰ ਪਾਸ ਕਰਕੇ ਕਾਨੂੰਨ ਬਣਾ ਦੇਣ ਵਾਸਤੇ ਗਵਰਨਰ ਜਨਨਲ ਨੇ ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ ਉਤੇ ਦਬਾਉ ਪਾਇਆ ਸੀ, ਗੁਲਾਮ ਤੇ ਨਿਰਦੋਸ਼ੇ ਹਿੰਦੀਆਂ ਦੇ ਸਿਰ ਉਤੇ ਉਹ ਭਾਰੀ ਪੱਥਰ ਰਖਿਆ ਜਾਣਾ ਸੀ। ਉਹ ਇਸ ਵਾਸਤੇ ਕਿ ਹਿੰਦੀ ਗਭਰੂ ਆਜ਼ਾਦੀ ਦੇ ਵਲਵਲੇ ਤੇ ਆਸਰੇ ਉਪਰ ਉੱਠਣ ਦਾ ਯਤਨ ਕਿਉਂ ਕਰ ਰਹੇ ਨੇ। ਸਾਰੇ ਮੈਂਬਰਾਂ ਨੂੰ ਜ਼ਰੂਰੀ ਹਾਜ਼ਰ ਹੋਣ ਦਾ ਹੁਕਮ ਸੀ। ਕਿਸੇ ਮੈਂਬਰ ਨੇ ਹੁਕਮ ਦੀ ਉਲੰਘਣਾ ਨਾ ਕੀਤੀ। ਸਾਰੇ ਹਾਜ਼ਰ ਹੋਏ ਹਰ ਮੈਂਬਰ ਨੇ ਆਪਣੇ ਜਾਣੂਆਂ ਨੂੰ ਦੋ ਦੋ ਜਾਂ ਤਿੰਨ ਤਿੰਨ 'ਦਰਸ਼ਕ-ਰਾਹ ਪੱਤ੍ਰ' ਵੰਡੇ ਸਨ। ਉਸ ਦਿਨ ਦਰਸ਼ਕਾਂ ਦੀ ਵੀ ਚੋਖੀ ਭੀੜ ਸੀ। ਸਰਕਾਰੀ ਤੇ ਸਰਕਾਰ ਪਿੱਠੂ ਅਖਬਾਰਾਂ ਦੇ ਪ੍ਰਤੀਨਿਧ ਵੀ ਹੱਥ ਵਿਚ ਨੋਟ ਬੁੱਕਾਂ ਲਈ ਅਤੇ ਗਲੀਂ ਕੈਮਰੇ ਲਮਕਾਈ ਆਏ ਹੋਏ ਸਨ। ਸਰਕਾਰ ਨੇ ਉਨ੍ਹਾਂ ਨੂੰ ਉਚੇਚਾ ਸੱਦਾ-ਪੱਤ੍ਰ ਭੇਜਕੇ ਸੱਦਿਆ ਸੀ।

ਵਿਜ਼ਟ੍ਰਜ਼ ਗੈਲਰੀ ਦਾ ਦਰਵਾਜ਼ਾ ਖੁਲ੍ਹਿਆ। ਦੋ ਸੀ. ਆਈ. ਡੀ. ਦੇ ਸਬ-ਇਨਸਟਰ ਅਤੇ ਇਕ ਬਰਦੀ ਵਾਲੀ ਪੁਲਸ ਦਾ ਇਨਸਪੈਕਟਰ ਅੰਦਰ ਜਾਣ ਵਾਲਿਆਂ ਨੂੰ ਦੇਖਕੇ, ਉਹਨਾਂ ਬਾਰੇ ਕੁਝ ਸਵਾਲ ਪੁਛਦੇ ਹੋਏ ਆਪਣੇ ਸ਼ੱਕਾਂ ਨੂੰ ਦੂਰ ਕਰਦੇ ਹੋਏ ਵਿਜ਼ਟਾਂ (ਦਰਸ਼ਕਾਂ) ਨੂੰ ਅੰਦਰ ਲੰਘਾਈ ਗਏ। ਜਦੋਂ ਪੰਦਰਾਂ ਕੁ ਦਰਸ਼ਕ ਅੰਦਰ ਲੰਘ ਗਏ