ਪੰਨਾ:ਸਰਦਾਰ ਭਗਤ ਸਿੰਘ.pdf/110

ਇਹ ਸਫ਼ਾ ਪ੍ਰਮਾਣਿਤ ਹੈ

(੧੧੦)

ਛੇਤੀ ਹੀ ਖੂਨੀ ਇਨਕਲਾਬ ਹੋ ਜਾਵੇਗਾ|ਇਨਕਲਾਬ ਦੇ ਤੂਫ਼ਾਨ ਨੂੰ ਰੋਕਣ ਵਾਸਤੇ ਹਰ ਯਤਨ ਕੀਤੇ। ਇਹਨਾਂ ਸਾਲਾਂ ਵਿਚ ਕਈ ਵਾਰ ਤਾਂ ਕਾਂਗ੍ਰਸ, ਆਗੂਆਂ ਗਾਂਧੀ ਜੀ, ਮੋਤੀ ਲਾਲ ਨਹਿਰੂ, ਡਾਕਟਰ ਅਨਸਾਰੀ ਆਦਿ-ਨਾਲ ਸਮਝੌਤੇ ਕੀਤੇ। ਉਹ ਸਮਝੌਤੇ ਹੁੰਦੇ ਵੀ ਰਹੇ ਤੇ ਟੁਟਦੇ ਵੀ ਰਹੇ। ਦੂਸਰੇ ਪਾਸੇ ਨੌਜੁਆਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਦੌਰਾ ਵਧ ਗਿਆ|

ਬੰਗਾਲ ਤੇ ਪੰਜਾਬ ਵਿਚ ਕਈ ਉਚੇਚੇ ਸਾਜ਼ਸ਼ ਦੇ ਕੇਸ ਚਲਾ ਕੇ ਕਈਆਂ ਨੌਜੁਆਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ੨੦ ਮਾਰਚ ੧੯੨੬ ਨੂੰ ਕੇਂਦਰੀ ਸਰਕਾਰ ਦੀ ਪੁਲਸ ਨੇ ਸੂਬਿਆਂ ਦੀ ਪੁਲਸ ਦੀ ਸਹਾਇਤਾ ਨਾਲ ਪੰਜਾਬ, ਬੰਬਈ, ਉਤਰਾ-ਪ੍ਰਤ ਅਤੇ ਬੰਗਾਲ ਵਿਚੋਂ ਇੰਡੀਅਨ ਪੈਨਸ ਕੋਡ,(ਤਾਜ਼ੀ ਰਾਤ ਹਿੰਦ) ਦੀ ਦਫਾ ੧੨੧ (ਉ) ਦੇ ਮਾਤਹਿਤ ਸੈਂਕੜੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਤੇ ਕੋਈ ੩੧ ਆਦਮੀ ਗਿਫ਼ਤਾਰ ਕੀਤੇ। ਉਹਨਾਂ ਵਿਚ ਅੱਠ ਸਰਬ ਹਿੰਦ ਕੌਮੀ ਕਾਂਗਰਸ ਦੇ ਵੀ ਮੈਂਬਰ ਸਨ। ਪੰਜਾਬ ਦੇ ਮਸ਼ਹੂਰ ਕਮਿਉਨਿਸਟ ਲੀਡਰ ਸਰਦਾਰ ਸੋਹਣ ਸਿੰਘ ਜੀ 'ਜੋਸ਼' ਵੀ ਉਨ੍ਹਾਂ ਵਿਚੋਂ ਇਕ ਸਨ। ਇੱਕ ਅੰਗ੍ਰੇਜ਼ੀ ਅਖਬਾਰ ਦਾ ਅੰਗ੍ਰੇਜ਼ ਐਡੀਟਰ ਮਿਸਟਰ ਐਚ. ਐਲ. ਹਚੀਸਨ ਵੀ ਗ੍ਰਿਫ-ਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਸਜਣਾਂ ਨੂੰ ਮੇਰਠ ਜੇਹਲ ਵਿਚ ਇਕੱਠਿਆਂ ਕੀਤਾ ਗਿਆ। ਰਾਜ ਉਲਟਣ ਤੇ ਕਮਿਊਨਿਸਟ ਪ੍ਰਚਾਰ ਕਰਨ ਦਾ ਦੋਸ਼ ਠੱਪ ਕੇ ਮੁਕੱਦਮਾ ਚਲਾਉਣ ਦੀ ਤਿਆਰੀ ਕੀਤੀ ਗਈ। ਉਸ ਮਹਾਨ ਮੁਕੱਦਮੇ