ਪੰਨਾ:ਸਰਦਾਰ ਭਗਤ ਸਿੰਘ.pdf/109

ਇਹ ਸਫ਼ਾ ਪ੍ਰਮਾਣਿਤ ਹੈ

( ੧੦੯ )

ਮਾਰਨ ਵਾਲੇ ਨਹੀਂ ਸਨ, ਸਗੋਂ ਬੀਮਾਰੀ ਨੂੰ ਹੋਰ ਖਲਾਰਨ ਵਾਲੇ ਸਨ। ਇਕ ਦੂਜੇ ਦੇ ਹਕੁਕਾਂ ਦਾ ਜ਼ਿਕਰ ਕੀਤਾ ਗਿਆ। ਹੱਕਾਂ ਦੀਆਂ ਵੰਡਾਂ ਸੁਣਕੇ ਲੋਕਾਂ ਨੂੰ ਸਗੋਂ ਉਲਟੀ ਸੂਝ ਹੋ ਗਈ ਕਿ ਜੇ ਅਸੀਂ ਬਹੁਤੇ ਤਕੜੇ ਹੋਈਏ, ਬਹੁਤੇ ਲੜੀਏ, ਤਾਂ ਦੁਸਰੀ ਪਾਰਟੀ ਡਰਕੇ ਅਸਾਂ ਨੂੰ ਬਹੁਤੇ ਰਾਜਸੀ ਹਕੂਕ। ਦੇਵੇਗੀ। ਹਿੰਦੁਆਂ ਨਾਲੋਂ ਮੁਸਲਮਾਨ ਬਹੁਤੇ ਅੰਗ੍ਰੇਜ਼ ਕੋਲਵਿਕੇ। ਜਿਉਂ ਜਿਉਂ ਮਰਜ਼ ਦਾ ਇਲਾਜ ਹੁੰਦਾ ਗਿਆਂ। ਤਿਉਂ ਤਿਉਂ ਮਰਜ ਵਧਦੀ ਗਈ। ਆਖਰ ਵੀਹਾਂ ਸਾਲਾਂ (੧੯੨੭ ਤੋਂ ੧੯੪੭) ਤਕ ਐਸੀ ਵਧੀ ਕਿ ਭਿਆਨਕ। ਮਹਾਂ ਮਾਰੀ ਦਾ ਰੂਪ ਧਾਰਨ ਕਰਕੇ ਲੱਖਾਂ ਜੀਆਂ ਦਾ ਘਾਤ ਕਰ ਗਈ। ਅੰਗੇਜ਼ ਚਲਿਆ ਗਿਆ, ਪਰ ਹਿੰਦੀਆਂ ਕੋਲੋਂ ਹੀ ਸੁੰਦਰ ਹਿੰਦ ਨੂੰ ਬਰਬਾਦ ਕਰਾ ਗਿਆ। ਆਜ਼ਾਦੀ ਦੀ ਜੰਗ ਵਿਚ ਕੁਰਬਾਨ ਹੋਣ ਵਾਲਿਆਂ ਨਾਲੋਂ ਕਈ ਗੁਣਾ। ਵਧ ਇਨਸਾਨ ਫਿਰਕੂ-ਫਸਾਦਾਂ ਦੀ ਭੇਟਾ ਹੋ ਗਏ।

ਅੰਗ੍ਰੇਜ ਦੀਆਂ ਵਧੀਕੀਆਂ, ਨੌਕਰਸ਼ਾਹੀ ਦੇ ਜ਼ੁਲਮਾ। ਅਤੇ ਟੋਡੀ ਹਿੰਦੀਆਂ ਦੀਆਂ ਭੈੜੀਆਂ ਕਰਤੂਤਾਂ ਨੇ ਹਿੰਦੀ। ਨੌਜੁਆਨਾਂ ਨੂੰ ਮਜਬੂਰ ਕੀਤਾ ਕਿ ਉਹ ਇੱਟ ਚੁੱਕਦੇ ਨੂੰਪੱਥਰ ਮਾਰਨ। ਸਾਰੇ ਹਿੰਦ ਵਿਚ ਕਈ ਜ਼ਾਲਮ ਤੇ ਮਾੜੇ ਹਾਕਮ ਕਤਲ ਕੀਤੇ ਗਏ। ਡਕੈਤੀਆਂ ਹੋਈਆਂ। ਨਾਮਿਲਵਰਤਨ ਲਹਿਰਾਂ ਚਲੀਆਂ,ਸਰਕਾਰ ਨੂੰ ਮਾਮਲਾ ਦੇਣਾ ਬੰਦ ਕੀਤਾ ਗਿਆ, ਨਸ਼ੇ ਤੇ ਬਦੇਸ਼ੀ ਮਾਲ ਦੇ ਬਾਈਕਾਟ ਦੇ ਜ਼ਜਬੇ ਨੂੰ ਲੋਕਾਂ ਦੇ ਦਿਲਾਂ ਅੰਦਰ ਪੈਦਾ ਕੀਤਾ ਗਿਆ। ਇਹਨਾਂ ਗਲਾਂ ਨੂੰ ਦੇਖਕੇ ਅੰਗ੍ਰੇਜ਼ ਨੇ ਜਾਤਾ ਕਿ ਹਿੰਦ ਵਿਚ