ਪੰਨਾ:ਸਰਦਾਰ ਭਗਤ ਸਿੰਘ.pdf/108

ਇਹ ਸਫ਼ਾ ਪ੍ਰਮਾਣਿਤ ਹੈ

(੧੦੮)

ਬੁਰਾ ਢੰਗ ਜੋ ਵਰਤਿਆ ਉਹ ਸੀ ਹਿੰਦੂ ਤੇ ਮੁਸਲਮਾਨ ਦੀ ਫਿਰਕੂ ਟਕਰ। ਆਪਣੇ ਕੋਲੋਂ ਖਰਚ ਕਰਕੇ ਗੁੰਡਿਆਂ ਨੂੰ ਖਰੀਦ ਕੇ ਮੂਰਖ ਫਿਰਕੂ ਆਗੂਆਂ ਨੂੰ ਲਾਲਚ ਦੇ ਕੇ ਕਾਹਨਪੁਰ, ਬੰਬਈ, ਕਲਕਤੇ, ਦਿਲੀ, ਅੰਮ੍ਰਿਤਸਰ, ਲਾਹੌਰ ਤੇ ਅਲਾਹਬਾਦ ਵਰਗੇ ਵੱਡੇਵੱਡੇ ਸ਼ਹਿਰਾਂ ਵਿਚ ਫਿਰਕੁੂਫਸਾਦ ਕਰਵਾ ਦਿੱਤੇ। ਸੈਂਕੜੇ ਨਿਰਦੋਸ਼ ਤੇ ਮਾਸੂਮ ਇਸਤ੍ਰੀ-ਪੁੁਰਸ਼ ਮੌਤ ਦੇ ਘਾਟ ਡੁਬੇ। ਹਜ਼ਾਰਾਂ ਫਟੜ ਹੋਏ ਅਤੇ ਲੱਖਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਇਹ ਫਿਰਕੂ ਫਸਾਦ ਇਸ ਕਰਕੇ ਕਰਾਏ ਗਏ ਕਿ ਇੱਕ ਤਾਂ ਹਿੰਦੂ-ਮੁਸਲਮਾਨ ਰਲਕੇ ਨਾ ਬੈਠਣ। ਜੇ ਇਨ੍ਹਾਂ ਦਾ ਸੰਗਠਣ ਮਜ਼ਬੂਤ ਹੋਗਿਆ ਤਾਂ ਦਬਾਉਣਾ ਔਖਾ ਹੋਵੇਗਾ, ਦੁਸਰਾ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਨਹੀਂ ਲੈਣਗੇ। ਖਿਆਲ ਹੋਰ ਪਾਸੇ ਹੋ ਜਾਵੇਗਾ ਅਤੇ ਤੀਸਰਾ ਇਹ ਕਿ ਜਦੋਂ ਹਿੰਦੀ ਤੇ ਸੰਸਾਰ ਦੇ ਸਿਆਣੇ ਮਨੁੱਖ ਇਹ ਕਹਿਣਗੇ ਕਿ ਹਿੰਦ ਨੂੰ ਸੁਤੰਤ੍ਰ ਕਰੋ ਤਾਂ ਉਨ੍ਹਾਂਨੂੰ ਉੱਤਰ ਦਿੱਤਾ ਜਾਵੇਗਾ-"ਹਿੰਦ ਨੂੰ ਆਜ਼ਾਦੀ ਤਾਂ ਦੇ ਦਈਏ, ਪਰ ਇਸ ਦੇ ਵਸਨੀਕਾਂ-ਹਿੰਦੂ ਮੁਸਲਮਾਨ ਤੇਸਿੱਖਾਂ ਵਿੱਚ ਇਤਫਾਕ ਨਹੀਂ। ਲੀਡਰ ਖੁਦਗਰਜ਼ ਹਨ। ਆਪੋ ਵਿਚ ਦੀ ਲੜਕੇ ਮਰ ਜਾਣਗੇ। ਜੇ ਮੇਲ ਕਰ ਲੈਣ ਤਾਂ ਹਿੰਦ ਨੂੰ ਆਜ਼ਾਦ ਕਰ ਦਈਏ।"

ਇਸ ਫਿਰਕੂ ਫਸਾਦਾਂ ਦੀ ਭਿਆਨਕ ਬੀਮਾਰੀ ਨੂੰ ਰੋਕਣ ਵਾਸਤੇ ਕਾਂਗ੍ਰਸ ਅਤੇ ਹੋਰ ਆਗੂਆਂ ਨੇ ਯਤਨ ਕੀਤੇ। ਮਿਲਾਪ ਕਾਨਫ਼੍ਰੰਸਾਂ ਕੀਤੀਆਂ, ਪਰ ਜੋ ਉਨਾਂ ਮਿਲਾਪ ਕਾਨਫ੍ਰੰਸਾਂ ਵਿੱਚ ਫੈਸਲੇ ਹੋਏ, ਉਹ ਬੀਮਾਰੀ ਦੇ ਕਿਰਮ ਨੂੰ