ਪੰਨਾ:ਸਰਦਾਰ ਭਗਤ ਸਿੰਘ.pdf/107

ਇਹ ਸਫ਼ਾ ਪ੍ਰਮਾਣਿਤ ਹੈ

(੧੦੭)

ਕੌਂਸਲ ਵਿਚ ਬੰਬ ਮਾਰਨਾ

੧੦.

੧੯੨੭-੨੮ ਤੇ ੧੯੨੯ ਇਹ ਤਿੰਨੇ ਸਾਲ ਹਿੰਦ ਇਤਿਹਾਸ ਵਿੱਚ ਨਿਰਾਲੇ ਹਨ। ਇਹ ਇਨਕਲਾਬੀ ਸਾਲ ਵੀ ਹਨ ਤੇ ਤਬਾਹੀ ਦੇ ਵੀ। ਭਾਰਤ ਦੀ ਜਨਤਾ ਨੂੰ ਆਜ਼ਾਦੀ ਤੇ ਗੁਲਾਮੀ ਦੇ ਅਡਰੇ-ਪਨ ਦੇ ਭੇਦ ਦਾ ਪਤਾ ਵੀ ਇਨ੍ਹਾਂ ਹੀ ਤਿੰਨਾਂ ਸਾਲਾਂ ਵਿੱਚ ਲੱਗਾ।

ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਪਿਛੋਂ ਅੰਗ੍ਰੇਜ਼ੀ ਸਾਮਰਾਜੀ ਸ੍ਰਕਾਰ ਨੇ ਹਿੰਦੀ ਜਨਤਾ ਦੇ ਦਿਲ ਵਿਚ ਉਤਪਨ ਹੋਏ ਅਜ਼ਾਦੀ ਹਾਸਲ ਕਰਨ ਦੇ ਵਲਵਲੇ ਨੂੰ ਦਬਣ ਵਾਸਤੇ ਕਈ ਤਰ੍ਹਾਂ ਦੇ ਢੰਗ ਵਰਤਣੇ ਚਾਹੇ। ਜਿੱਥੇ ਲਾਲਚ ਕੰਮ ਕਰਦਾ ਸੀ ਉਥੇ ਰਜਕੇ ਲਾਲਚ ਦਿੱਤਾ। ਕਈਆਂ ਨੂੰ ਮਰੱਬੇ (ਜ਼ਮੀਨ) ਕਈਆਂ ਨੂੰ ਜਗੀਰਾਂ, ਨੌਕਰੀਆਂ ਤੇ ਸ਼ਾਹੀ ਖਤਾਬ ਬਖਸ਼ੇ। ਜਿੱਥੇ ਕਾਨੂੰਨ ਤੇ ਹਥਿਆਰ ਕੰਮ ਕਰ ਸਕਦਾ ਸੀ, ਉਥੇ ਕਾਨੂੰਨ ਨੂੰ ਵਰਤਿਆ। ਨਵੇਂ ਨਵੇਂ ਕਾਨੂੰਨ ਬਣਾਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਜੇਹਲਾਂ ਵਿਚ ਸੁਟਿਆ। ਲਾਠੀ ਚਾਰਜ ਕੀਤੇ। ਗੋਲੀ ਚਲਾਈ, ਕਈ ਉਮਰ ਕੇੈਦ ਕੀਤੇ ਤੇ ਕਈਆਂ ਨੂੰ ਫਾਹੇ ਟੰਗਿਆ। ਇਸ ਤੋਂ ਵੀ