ਪੰਨਾ:ਸਰਦਾਰ ਭਗਤ ਸਿੰਘ.pdf/10

ਇਹ ਸਫ਼ਾ ਪ੍ਰਮਾਣਿਤ ਹੈ

(੮)

ਪ੍ਰਦੇਸ਼ਾਂ ਨੂੰ ਤੁਰ ਪਏ। ਅਨਪੜ ਹੋਣ ਕਰਕੇ ਸਭ ਨੂੰ ਮਜ਼ਦੂਰੀ ਕਰਨੀ ਪੈਂਦੀ ਸੀ, ਬ੍ਰਹਮਾ, ਮਲਾਯਾ, ਹਾਂਗਕਾਂਗ, ਸ਼ੰਘਾਈ ਮਨੀਲਾ ਅਤੇ ਅਫਰੀਕਾ ਵਿਚ ਹਿੰਦੀਆਂ ਦੀ ਗਿਣਤੀ ਚੋਖੀ ਹੌ ਗਈ, ਆਪਣੇ ਬਲ ਤੇ ਈਮਾਨਦਾਰੀ ਦੇ ਕਾਰਨ ਪੰਜਾਬੀਆਂ ਨੇ ਉਪਰੋਕਤ ਦੇਸ਼ਾਂ ਵਿਚ ਬਹੁਤ ਮਾਨ ਪ੍ਰਾਪਤ ਕੀਤਾ, ਪੈਸੇ ਵੀ ਚੰਗੇ ਕਮਾਏ। ਮਲਾਯਾ ਤੇ ਚੀਨ ਵਿਚੋਂ ਕੁਝਕੁ ਪੰਜਾਬੀ ਅਮਰੀਕਾ ਚਲੇ ਗਏ। ਅੰਗਰੇਜ਼ੀ ਸਾਮਰਾਜ ਦੀ ਨੌਕਰਸ਼ਾਹੀ ਸਰਕਾਰ ਹਿੰਦੀਆਂ ਦਾ ਪ੍ਰਦੇਸ਼ਾਂ ਵਿਚ ਖੁਲ੍ਹਾ ਫਿਰਨਾ, ਪੈਸੇ ਕਮਾਉਣਾ ਤੇ ਚੰਗੇਰੀ ਸੂਝ-ਬੂਝ ਹਾਸਲ ਕਰਨਾ ਚੰਗਾ ਨਹੀਂ ਸੀ ਸਮਝਦੀ ਉਸ ਸਰਕਾਰ ਤੇ ਉਹਦੇ ਚਾਟੜਿਆਂ ਨੇ ਹਿੰਦੀਆਂ ਨੂੰ ਤੰਗ ਕੀਤਾ। ਉਸ ਤੰਗੀ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਦੇਸੀ ਹਿੰਦੀ ਹਿੰਦ ਨੂੰ ਆਜ਼ਾਦ ਕਰਾਉਣ ਦੇ ਦੀਵਾਨੇ ਹੋ ਗਏ। ਲਖਾਂ ਦੀਆਂ ਜਾਇਦਾਦਾਂ ਤੇ ਅਨੇਕਾਂ ਪ੍ਰਕਾਰ ਦੇ ਸੁਖਾਂ ਨੂੰ ਛਡਕੇ ਆਪਣੇ ਵਤਨ ਆਏ ਤੇ ਹਿੰਦ ਦੀ ਜਨਤਾ ਨੂੰ ਨਾਲ ਲੈਕੇ ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਘੋਲ ਸ਼ੁਰੂ ਕਰਨਾ ਚਾਹਿਆ। ਪਰ ਅੰਗਰੇਜ਼ ਦੇ ਖਰੀਦੇ ਹੋਏ ਗ਼ਦਾਰ' ਹਿੰਦੁਸਤਾਨੀਆਂ ਨੇ ਮੁਕਬਰੀਆਂ ਕਰਕੇ ਉਨ੍ਹਾਂ ਦੀਆਂ ਸਕੀਮਾਂ ਨੇਪਰੇ ਨਾ ਚੜ੍ਹਨ ਦਿਤੀਆਂ। ਉਨ੍ਹਾਂ ਦੇਸ਼ ਭਗਤਾਂ ਵਿਚੋਂ ਮਸ਼ਹੂਰ ਸਜਨ ੧੯੧੪-੧੫ ਵਾਲੇ ਬਾਬੇ, ਭਾ: ਗੁਰਦਿਤ ਸਿੰਘ ਜੀ ਸਰਹਾਲੀ (ਅੰਮ੍ਰਤਸਰ) ਤੇ ਉਨ੍ਹਾਂ ਦੇ ਸਾਥੀ ਗੁਰੁ ਨਾਨਕ ਜਹਾਜ਼ ਵਾਲੇ, ਸ੍ਰੀ ਰਾਸ਼ ਬਿਹਾਰੀ ਬੋਸ ਤੇ ਉਨ੍ਹਾਂ ਦੇ ਬੰਗਾਲੀ ਸਾਥੀ ਹਨ। ਜਿਨਾਂ ਦੀਆਂ ਕੁਰਬਾਨੀਆਂ ਤੇ ਜੀਵਨ ਘਟਨਾਵਾਂ ਵਾਸਤੇ ਇਕ ਵਡੇ ਗ੍ਰੰਥ ਨੂੰ ਲਿਖਣ ਦੀ