ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਇਹ ਸਫ਼ਾ ਪ੍ਰਮਾਣਿਤ ਹੈ

ਅਸਲ ਵਿਚ ਹੋਰ ਦੌਰ ਦਾ ਇਕ ਆਪਣਾ ਸਾਹਿਤਕ ਸਭਿਆਚਾਰ ਹੁੰਦਾ ਹੈ, ਜਿਹੜਾ ਸਾਹਿਤ-ਰਚਨਾ ਦੀ ਸਰਗਰਮੀ ਨੂੰ ਮਿਥਦਾ ਅਤੇ ਪਰਭਾਵਿਤ ਕਰਦਾ ਹੈ। ਇਥੇ ਇਹ ਗੱਲ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਤੋਂ ਇਥੇ 'ਦੌਰ' ਤੋਂ ਸਾਡਾ ਭਾਵ ਕੋਈ ਸਮਾਜਿਕ-ਆਰਥਕ ਬਣਤਰ ਨਹੀਂ, ਸਗੋਂ ਸਮੇਂ ਦੀ ਉਹ ਇਕਾਈ ਹੈ, ਜਿਸ ਨੂੰ ਸਾਹਿਤਕ ਪ੍ਰਗਟਾਅ ਦੀ ਏਕਤਾ ਅਤੇ ਵਿਲੱਖਣਤਾ ਕਰਕੇ ਨਿਖੇੜਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਹਰ ਦੌਰ ਵਿਚ ਪਰਾਪਤ ਸਾਰੇ ਹੀ ਸਾਹਿਤ-ਰੂਪ ਇੱਕੋ ਜਿੰਨੇ ਪਰਚੱਲਤ ਜਾਂ ਹਰਮਨ-ਪਿਆਰੇ ਨਹੀਂ ਹੁੰਦੇ। ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦੇ ਸਭ ਤੋਂ ਵਧ ਪ੍ਰਚੱਲਤ ਅਤੇ ਹਰਮਨ-ਪਿਆਰੇ ਰੂਪ ਨਿੱਕੀ ਕਹਾਣੀ ਅਤੇ ਨਿੱਕੀ ਸਰੋਦੀ ਕਵਿਤਾ ਹਨ। ਹਰ ਦੌਰ ਸਾਹਿਤ ਲਈ ਆਪਣੇ ਆਦਰਸ਼ ਅਤੇ ਟੀਚੇ ਮਿਥਦਾ ਹੈ, ਜਿਨ੍ਹਾਂ ਉਪਰ ਪੂਰਾ ਉਤਰਨ ਦੀ ਉਹ ਸਾਹਿਤ ਤੋਂ ਆਸ ਰਖਦਾ ਹੈ। ਹਰ ਦੌਰ ਦਾ ਆਪਣਾ ਇਕ ਪਾਠਕ ਵਰਗ ਹੁੰਦਾ ਹੈ, ਜਿਹੜਾ ਸਭ ਤੋਂ ਆਪਣੀ ਰੁਚੀ ਅਨੁਸਾਰ ਅਕਾਂਖਿਆਵਾਂ ਰੱਖਦਾ ਹੈ। ਹਰ ਦੌਰ ਦਾ ਪਰੰਪਰਾ ਅਤੇ ਨਵੀਨਤਾ ਵੱਲ ਵੱਖਰਾ ਰਵੱਈਆ ਹੁੰਦਾ ਹੈ। ਹਰ ਦੌਰ ਆਲੋਚਨਾ ਦੇ ਆਪਣੇ ਨਿਯਮ ਰੱਖਦਾ ਹੈ ਜਾਂ ਹੁਦਾਰੇ ਲੈ ਕੇ ਵਰਤਦਾ ਹੈ। ਹੁਦਾਰ ਲੈਣ ਦੀ ਸੂਰਤ ਵਿਚ ਵੀ ਹਰ ਦੌਰ ਦੀ ਆਪਣੀ ਵੱਖਰੀ ਧਿਰ ਹੈ ਸਕਦੀ ਹੈ - ਕਲਾਸਕੀ, ਅਕਾਦਮਿਕ, ਮਾਰਕਸਵਾਦੀ, ਰੂਪਵਾਦੀ, ਨਵ-ਅਮਰੀਕੀ ਆਦਿ। ਗੰਭੀਰਤਾ ਜਾਂ ਛਛੋਹਰੇਪਣ, ਸਤੱਹੀਪੁਣੇ ਜਾਂ ਡੂੰਘਾਈ, ਅਲਪਗਤਾ ਜਾਂ ਸਰਬਗ਼ਤਾ ਆਦਿ ਵਰਗੇ ਗੁਣਾਂ ਦੇ ਪੱਖੋਂ ਵੀ ਵਿਲੱਖਣਤਾ ਹੋ ਸਕਦੀ ਹੈ। ਕਈ ਦੌਰ ਸਾਹਿਤਕ ਉਭਾਰ ਦੇ ਦੌਰ ਹੁੰਦੇ ਹਨ, ਕਈ ਸਾਹਿਤਕ ਨਿਘਾਰ ਦੇ। ਇਸ ਸਭ ਕੁਝ ਦਾ ਸਮੁੱਚੇ ਸਮਕਾਲੀ ਸਭਿਆਚਾਰਕ ਮਾਹੌਲ ਨਾਲ ਸੰਬੰਧ ਲੱਭਿਆ ਜਾ ਸਕਦਾ ਹੈ। ਇਸ ਪੱਖੋਂ ਦੇਖਿਆ, ਮਾੜੀ ਸਾਹਿਤਕ ਕਿਰਤ ਵੀ ਆਪਣੇ ਸਮੇਂ ਦੇ ਸਾਹਿਤਕ ਸਭਿਆਚਾਰ ਦਾ ਇਕ ਉਲੇਖਣੀ ਅੰਸ਼ ਹੁੰਦੀ ਹੈ, ਸਾਹਿਤ ਦੇ ਇਤਿਹਾਸ ਵਿਚ ਉਸ ਨੂੰ ਭਾਵੇਂ ਕੋਈ ਥਾਂ ਮਿਲੇ ਜਾਂ ਨਾ ਮਿਲੇ। ਇਹੋ ਜਿਹੀਆਂ ਕਿਰਤਾਂ ਸਮੇਂ ਦੇ ਸਾਹਿਤਕ ਸਭਿਆਚਾਰ ਵਿਚ ਚਲ ਰਹੇ ਅਮਲਾਂ ਉਤੇ ਜ਼ਰੂਰ ਚਾਨਣ ਪਾਉਂਦੀਆਂ ਹਨ। ਕਿਉਂ ਕਿਸੇ ਸਮੇਂ ਭੈੜੀਆਂ ਕਿਰਤਾਂ ਰਚੀਆਂ ਜਾਂਦੀਆਂ ਅਤੇ ਬਰਦਾਸ਼ਤ ਕੀਤੀਆਂ ਜਾਂਦੀਆਂ, ਸਗੋਂ ਸਲਾਹੀਆਂ ਜਾਂਦੀਆਂ ਹਨ? ਇਹ ਜ਼ਰੂਰ ਸਭਿਆਚਾਰਕ ਅਲਪ-ਦ੍ਰਿਸ਼ਟੀ ਦਾ ਪ੍ਰਗਟਾਅ ਹੁੰਦਾ ਹੈ, ਜਿਸ ਦੇ ਕਿਤੇ ਗੰਭੀਰ ਸਮਾਜਿਕ-ਆਰਥਿਕ ਕਾਰਨ ਹੋ ਸਕਦੇ ਹਨ।

ਹਰ ਸਮਾਜ ਆਪਣੇ ਸਾਹਿਤਕਾਰਾਂ ਵੱਲ ਵਿਸ਼ੇਸ਼ ਰਵੱਈਆਂ ਰੱਖਦਾ ਹੈ ਅਤੇ ਅਨੁਕੂਲ ਸਾਹਿਤਕਾਰਾਂ ਨੂੰ ਸਰਪ੍ਰਸਤੀ ਦੇਂਦਾ ਹੈ। ਇਸ ਦਾ ਸਾਹਿਤਕਾਰ ਦੀ ਰਚਨਾ ਉਤੇ ਵੀ ਅਸਰ ਪੈਂਦਾ ਹੈ। ਅੱਜ ਦੇ ਸਮੇਂ ਵਿਚ ਸਾਹਿਤਕਾਰ ਨੂੰ 'ਸੇਧ ਦੇਣ' ਦੇ ਹੋਰ ਵੀ ਕਈ ਸਾਧਨ ਹਨ। ਕਾਨੂੰਨ ਅਤੇ ਸੈਂਸਰ ਸਿੱਧੇ ਅਤੇ, ਭੱਦੇ ਸਾਧਨ ਹਨ। ਸੰਚਾਰ ਸਾਧਨਾਂ ਦੀ ਮਾਲਕੀ ਅਤੇ ਕੰਟਰੋਲ ਕਿਸੇ ਨੂੰ ਉਭਾਰਣ ਜਾਂ 'ਬਲੈਕ ਆਊਟ' ਕਰਨ ਦੇ ਸ਼ਕਤੀਸ਼ਾਲੀ ਸਾਧਨ ਹਨ। ਇਨਾਮ 'ਸੋਧ ਦੇਣ' ਦਾ ਸੁਖਾਵਾਂ ਸਾਧਣ ਹਨ। ਕਹਿਣ ਨੂੰ ਤਾਂ ਇਹ ਕੀਤੀ

90