ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਭਾਸ਼ਾਵਾਂ ਵਿਚ ਤਬਦੀਲੀਆਂ ਆ ਸਕਦੀਆਂ ਹਨ। ਦੋਹਾਂ ਭਾਸ਼ਾਵਾਂ ਤੋਂ ਮਿਲ ਕੇ ਕੋਈ ਵੱਖਰੀ ਭਾਸ਼ਾ ਵੀ ਬਣ ਸਕਦੀ ਹੈ, ਜਿਸ ਦੀ ਉਦਾਹਰਣ ਉਰਦੂ ਜ਼ਬਾਨ ਹੈ।

ਪ੍ਰਕਿਰਤੀ ਅਤੇ ਸਮਾਜ ਵਿਚ ਲਗਾਤਾਰ ਹੋ ਰਹੀਆਂ ਤਬਦੀਲੀਆਂ ਦੇ ਫਲਸਰੂਪ ਸਭਿਆਚਾਰ ਵਿਚ ਪਰਿਵਰਤਨ ਆਉਂਦਾ ਹੈ। ਸਭਿਆਚਾਰ ਦੇ ਕਿਸੇ ਵੀ (ਪਦਾਰਥਕ, ਪ੍ਰਤਿਮਾਨਿਕ, ਬੋਧਾਤਮਕ) ਖੇਤਰ ਵਿਚ ਸ਼ਾਮਲ ਹੋਇਆ ਨਵਾਂ ਅੰਸ਼ ਉਚਿਤ ਵਰਨਣ, ਵਿਆਖਿਆ ਅਤੇ ਪ੍ਰਗਟਾਅ ਲਈ ਭਾਸ਼ਾ ਉਤੇ ਦਬਾਅ ਪਾਉਂਦਾ ਹੈ। ਇਸ ਸਥਿਤੀ ਨਾਲ ਨਿਪਟਣ ਲਈ ਜੇ ਭਾਸ਼ਾ ਦੇ ਆਪਣੇ ਵਸੀਲੇ ਕਾਫ਼ੀ ਨਾ ਹੋਣ ਤਾਂ ਇਹ ਆਸ-ਪਾਸ ਦੀਆਂ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਉਸ ਸ਼ਬਦ ਨੂੰ ਅਪਣੀ ਪ੍ਰਕਿਰਤੀ ਅਨੁਸਾਰ ਢਾਲ ਲੈਂਦੀ ਹੈ।

ਭਾਸ਼ਾ ਉਹੋ ਕੁਝ ਵਰਨਣ ਕਰਦੀ ਹੈ, ਜੋ ਕੁਝ ਉਸ ਦੇ ਸਭਿਆਚਾਰਕ ਖੇਤਰ ਵਿਚ ਮਿਲਦਾ ਹੈ। ਜੇ ਪਾਣੀ ਅਤੇ ਬਰਫ਼ ਵਿਚਕਾਰਲੀ ਸਥਿਤੀ ਦੇ ਵਰਨਣ ਲਈ ਐਸਕੀਮ ਲੋਕਾਂ ਕੋਲ ਸੌਲ੍ਹਾਂ, ਅੰਗਰੇਜ਼ੀ ਵਿਚ ਛੇ ਅਤੇ ਪੰਜਾਬੀ ਵਿਚ ਸਿਰਫ਼ ਦੋ ਸ਼ਬਦ ਹਨ, ਤਾਂ ਇਸ ਦਾ ਕਾਰਨ ਮਿਲਦੀਆਂ ਪ੍ਰਸਥਿਤੀਆਂ ਵਿਚਲਾ ਫ਼ਰਕ ਹੈ। ਸਭਿਆਚਾਰਕ ਤਬਦੀਲੀ ਭਾਸ਼ਾਈ ਤਬਦੀਲੀ ਦੀ ਉਤੇਜਕ ਬਣਦੀ ਹੈ। ਖੜੋਤ ਦਾ ਸ਼ਿਕਾਰ ਹੋਏ ਸਭਿਆਚਾਰਾਂ ਦੀ ਭਾਸ਼ਾ ਵਿਚ ਵੀ ਖੜੋਤ ਆ ਜਾਂਦੀ ਹੈ। ਜਦੋਂ ਕਿਸੇ ਸਭਿਆਚਾਰ ਵਿਚਲਾ ਕੋਈ ਅੰਸ਼ ਵਰਤੋਂ ਵਿਚ ਨਹੀਂ ਰਹਿੰਦਾ, ਤਾਂ ਉਸ ਨੂੰ ਪ੍ਰਗਟ ਕਰਦਾ ਭਾਸ਼ਾ ਦਾ ਸ਼ਬਦ ਅਲੋਪ ਹੋ ਜਾਂਦਾ ਹੈ। ਜਦ ਕੋਈ ਸਭਿਆਚਾਰ ਖ਼ਤਮ ਹੋ ਜਾਂਦਾ ਹੈ ਤਾਂ ਨਾਲ ਹੀ ਉਸ ਦੀ ਭਾਸ਼ਾ ਵੀ ਖ਼ਤਮ ਹੋ ਜਾਂਦੀ ਹੈ। ਪੁਰਾਣੇ ਖ਼ਤਮ ਹੋ ਚੁੱਕੇ ਸਭਿਆਚਾਰਾਂ ਦੇ ਪਦਾਰਥਕ ਅੰਸ਼ ਮਿਲ ਜਾਂਦੇ ਹਨ, ਪਰ ਉਹਨਾਂ ਦੀਆਂ ਮਿਲਦੀਆਂ ਉਕਰਾਈਆਂ ਦੇ ਅਰਥ ਉਠਾਲਣੇ ਕਈ ਵਾਰੀ ਅਸੰਭਵ ਹੋ ਜਾਂਦੇ ਹਨ।

ਭਾਸ਼ਾ ਦੇ ਅੰਗ-ਨਿਖੇੜ ਕਰ ਕੇ ਵੀ ਅਸੀਂ ਭਾਸ਼ਾ ਅਤੇ ਸਭਿਆਚਾਰ ਦੇ ਸੰਬੰਧ ਨੂੰ ਦੇਖ ਸਕਦੇ ਹਾਂ। ਭਾਸ਼ਾ ਦਾ ਅਧਿਐਨ ਤਿੰਨ ਪੱਖਾਂ ਵਿਚ ਵੰਡ ਕੇ ਕੀਤਾ ਜਾਂਦਾ ਹੈ: ਧੁਨੀ, ਸ਼ਬਦ ਅਤੇ ਵਿਆਕਰਣ। ਇਹਨਾਂ ਤਿੰਨਾਂ ਪੱਖਾਂ ਦਾ ਹੀ ਸਭਿਆਚਾਰ ਨਾਲ ਵੱਖੋ ਵੱਖਰੀ ਤਰ੍ਹਾਂ ਦਾ ਸੰਬੰਧ ਹੈ।

ਹਰ ਭਾਸ਼ਾਂ ਉਹਨਾਂ ਅਨੇਕਾਂ ਧੁਨੀਆਂ ਵਿਚੋਂ, ਜਿਹੜੀਆਂ ਮਨੁੱਖ ਪੈਦਾ ਕਰਨ ਦੇ ਸਮਰੱਥ ਹੈ, ਸਿਰਫ਼ ਕੁਝ ਕੁ ਧੁਨੀਆਂ ਨੂੰ ਹੀ ਚੁਣਦੀ ਅਤੇ ਆਪਣਾ ਆਧਾਰ ਬਣਾਉਂਦੀ ਹੈ। ਇਹ ਧੁਨੀਆਂ ਇਸ ਭਾਸ਼ਾ ਦੀ ਵਿਲੱਖਣਤਾ ਬਣ ਜਾਂਦੀਆਂ ਹਨ। ਇਹਨਾਂ ਧੁਨੀਆਂ ਦੀ ਚੋਣ ਆਪ-ਹੁਦਰੀ ਹੁੰਦੀ ਹੈ। ਸਭਿਆਚਾਰ ਨਾਲ ਇਸ ਦਾ ਸਿਰਫ਼ ਏਨਾ ਕੁ ਸੰਬੰਧ ਹੁੰਦਾ ਹੈ ਕਿ ਇਹ ਉਸ ਦੀ ਭਾਸ਼ਾ ਦੀ ਵਿਲੱਖਣਤਾ ਬਣ ਜਾਂਦੀ ਹੈ। ਇਸ ਨਾਲੋਂ ਵਧੇਰੇ ਡੂੰਘਾ ਸੰਬੰਧ ਲੱਭਣਾ ਮੁਸ਼ਕਲ ਹੈ। ਪਰ, ਇਹ ਵਿਲੱਖਣਤਾ ਵੀ ਨਾ ਸਭਿਆਚਾਰ ਦੇ ਕਿਸੇ ਪੱਖ ਤੋਂ ਪ੍ਰਭਾਵਿਤ ਹੁੰਦੀ ਹੈ, ਨਾ ਕਿਸੇ ਪੱਖ ਨੂੰ ਪ੍ਰਭਾਵਿਤ ਕਰਦੀ ਹੈ। ਇਤਿਹਾਸਕ ਵਿਕਾਸ ਦੇ ਦੌਰਾਨ ਕਈ ਵਾਰੀ ਕੁਝ ਧਨੀਆਂ ਅਲੋਪ ਹੋ ਜਾਂਦੀਆਂ ਹਨ (ਜਿਵੇਂ ਪੰਜਾਬੀ ਦੀਆਂ

83