ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਕਿੱਤੇ, ਰੁਤਬੇ, ਜਮਾਤ, ਧਰਮ, ਇਲਾਕੇ, ਵਿਦਿਆ, ਭਾਸ਼ਾਈ ਫ਼ਰਕਾਂ ਆਦਿ ਦੇ ਆਧਾਰ ਉਤੇ ਅੱਗੋਂ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ-ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਜਾਂ ਸਮਾਜ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁਝ ਵਿਲੱਖਣ ਤੱਤ ਰੱਖਦੇ ਹਨ। ਇਸ ਲਈ ਇਹਨਾਂ ਨੂੰ ਉਪ-ਸਭਿਆਚਾਰ ਕਿਹਾ ਜਾਂਦਾ ਹੈ। ਸਾਰੇ ਉਪ-ਸਭਿਆਚਾਰਾਂ ਦੇ ਸਾਂਝੇ ਤੱਤ ਮਿਲ ਕੇ ਮੂਲ ਸਭਿਆਚਾਰ ਦਾ ਕੇਂਦਰਿਕ ਬਣਦੇ ਹਨ। ਜ਼ਾਹਰ ਹੈ ਕਿ ਇਹ ਮੂਲ-ਸਭਿਆਚਾਰ ਸਾਰੇ ਹੀ ਉਪ-ਸਭਿਆਚਾਰਾਂ ਵਿਚ ਪ੍ਰਧਾਨ ਮਾਤਰਾ ਵਿਚ ਹੋਵੇਗਾ, ਨਹੀਂ ਤਾਂ ਉਪ-ਸਭਿਆਚਾਰਾਂ ਦੇ ਫ਼ਰਕ ਇਸ ਉਤੇ ਹਾਵੀ ਹੋ ਜਾਣਗੇ, ਅਤੇ ਉਹ ਉਪ-ਸਭਿਆਚਾਰ ਨਹੀਂ ਰਹਿਣਗੇ, ਸਗੋਂ ਇਕ ਸ੍ਵੈਧੀਨ ਨਿਵੇਕਲੇ ਸਭਿਆਚਾਰ ਵਜੋਂ ਆਪਣੀ ਹੋਂਦ ਜਿਤਲਾਉਣ ਲੱਗ ਜਾਣਗੇ। ਸਭਿਆਚਾਰਾਂ ਦੇ ਇਤਿਹਾਸ ਵਿਚ ਕੋਈ ਐਸੀ ਗੱਲ ਵਾਪਰ ਜਾਣਾ ਅਣਹੋਣੀ ਨਹੀਂ ਹੈ।

ਸਭਿਆਚਾਰ ਅਤੇ ਉਪ-ਸਭਿਆਚਾਰ ਕਾਫ਼ੀ ਹੱਦ ਤਕ ਸਾਪੇਖਕ ਸ਼ਬਦ ਹਨ, ਅਤੇ ਇਕ ਦੂਜੇ ਦੀ ਥਾਂ ਲੈ ਸਕਦੇ ਹਨ। ਉਦਾਹਰਣ ਵਜੋਂ, ਜੇ ਅਸੀਂ ਮੁੱਖ ਇਕਾਈ ਭਾਰਤੀ ਸਮਾਜ ਨੂੰ ਮੰਨ ਲਈਏ, ਤਾਂ ਪ੍ਰਾਂਤਕ ਸਮਾਜ ਅਤੇ ਇਕਾਈਆਂ ਉਪ-ਸਭਿਆਚਾਰ ਨੂੰ ਪੇਸ਼ ਕਰਨਗੀਆਂ। ਇਸੇ ਤਰ੍ਹਾਂ ਜੋ ਮੁੱਖ ਇਕਾਈ ਪੰਜਾਬੀ ਸਮਾਜ ਨੂੰ ਮੰਨ ਲਈਏ, ਤਾਂ ਫਿਰ ਇਸ ਵਿਚ ਵੀ ਸਾਨੂੰ ਇਲਾਕਾਈ, ਭਾਸ਼ਾਈ ਫ਼ਰਕਾਂ, ਧਰਮ, ਵਿਦਿਆ, ਕਿੱਤੇ, ਜਮਾਤ ਜ਼ਾਤ ਆਦਿ ਦੇ ਆਧਾਰ ਉਤੇ ਉਪ-ਸਭਿਆਚਾਰ ਮਿਲ ਜਾਣਗੇ। ਸੋ ਇਕੋ ਹੀ ਸਭਿਆਚਾਰ (ਇਸ ਉਦਾਹਰਣ ਵਿਚ ਪੰਜਾਬੀ ਸਭਿਆਚਾਰ ਜੋ ਇਕ ਥਾਂ ਉਪ-ਸਭਿਆਚਾਰ ਹੈ ਤਾਂ ਦੂਜੀ ਥਾਂ ਇਹ ਮੁੱਖ-ਸਭਿਆਚਾਰ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਉਪ-ਸਭਿਆਚਾਰ ਹੀ ਮੁੱਖ-ਸਭਿਆਚਾਰ ਬਣ ਸਕਦਾ ਹੈ। ਉਦਾਹਰਣ ਵਜੋਂ, ਉਪ-ਸਭਿਆਚਾਰਾਂ ਨੂੰ ਜਨਮ ਦੇਣ ਵਾਲੇ ਉਪਰੋਕਤ ਤੱਤਾਂ ਵਿਚੋਂ ਕੋਈ ਇਕ ਜਾਂ ਬਹੁਤੇ ਤੱਤ ਵੀ ਮਿਲ ਕੇ ਮੁੱਖ ਸਭਿਆਚਾਰ ਨੂੰ ਜਨਮ ਨਹੀਂ ਦੇ ਸਕਦੇ, ਜਿੰਨਾ ਚਿਰ ਤਕ ਇਹ ਨਿਖੇੜ ਮੂਲ-ਸਭਿਆਚਾਰ ਦਾ ਨਿਖੇੜ ਨਹੀਂ ਬਣ ਜਾਂਦਾ।

ਪਰੰਤੂ, (ਮੁਖ) ਸਭਿਆਚਾਰ ਅਤੇ ਉਪ-ਸਭਿਆਚਾਰ ਦੀ ਸੰਬਾਦਕਤਾ ਵਿਚ ਕੁਝ ਗੱਲਾਂ ਉਚੇਚਾ ਧਿਆਨ ਮੰਗਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਆਧੁਨਿਕ ਦੌਰ ਵਿਚ (ਅਤੇ ਭਾਰਤ ਦੇ ਪ੍ਰਸੰਗ ਵਿਚ ਇਹ ਦੌਰ ਅੰਗਰੇਜ਼ਾਂ ਦੇ ਭਾਰਤ ਉਪਰ ਕਾਬਜ਼ ਹੋਣ ਤੋਂ ਮੰਨਿਆ ਜਾ ਸਕਦਾ ਹੈ। ਇਸ ਦਾ ਕੰਮਾਂ ਅਤੇ ਕੌਮੀਅਤਾਂ ਦੇ ਰੂਪ ਧਾਰਨ ਦੇ ਅਮਲ ਨਾਲ ਸਿੱਧਾ ਸੰਬੰਧ ਹੈ। ਇਹ ਅਮਲ ਆਪਣੇ ਆਪ ਵਿਚ ਬੇਹੱਦ ਜਟਿਲ ਹੈ, ਜਿਸ ਵਿਚ ਇਤਿਹਾਸਕ ਪਿਛੋਕੜ, ਆਰਥਕ ਵਿਕਾਸ, ਭੂਗੋਲਿਕ ਸਥਿਤੀ, ਭਾਸ਼ਾਈ ਨਿਖੇੜ ਅਤੇ ਰਹਿਣੀ-ਬਹਿਣੀ ਦੀ ਸਾਂਝ ਅਤੇ ਫ਼ਰਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਰਾਜ-ਸੱਤਾ ਦੀ ਪ੍ਰਕਿਰਤੀ ਇਸ ਅਮਲ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਵਿਸ਼ੇਸ਼ ਅਤੇ ਸੌੜੇ ਵਰਗ-ਹਿਤਾਂ ਉਪਰ ਆਧਾਰਤ ਰਾਜ-ਸੱਤਾ ਸਭਿਆਚਾਰਕ ਅਮਲ ਵਿਚ ਵੀ ਆਪਣੇ

13

}}