ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/147

ਇਹ ਸਫ਼ਾ ਪ੍ਰਮਾਣਿਤ ਹੈ

ਪੇਸ਼ ਕਰ ਰਹੀ ਹੁੰਦੀ ਹੈ। ਪ੍ਰਯੋਗਵਾਦੀ ਕਵੀਆਂ ਉਤੇ ਇਹ ਖ਼ਾਸ ਕਰਕੇ ਢੁੱਕਦੀ ਹੈ।

ਵੀਹਵੀਂ ਸਦੀ ਦੇ ਸਾਹਿਤਿਕ ਸਭਿਆਚਾਰ ਬਾਰੇ ਦੋ ਤੱਬ ਹੋਰ ਵਰਨਣਯੋਗ ਹਨ। ਇਕ ਤਾਂ ਇਹ ਕਿ ਬਹੁਤ ਥੋੜਿਆਂ ਨੂੰ ਛੱਡ ਕੇ, ਪੰਜਾਬੀ ਦੇ ਸਥਾਪਤ ਸਾਹਿਤਕਾਰਾਂ ਵਿਚੋਂ ਬਹੁਤੇ, ਨਾਲ ਹੀ, ਸਮਾਜਿਕ ਪੱਖੋਂ ਸਮਰੱਥ ਵਿਅਕਤੀ ਵੀ ਹਨ। ਇਹ ਗੱਲ ਉਹਨਾਂ ਦੇ ਸਾਹਿਤ ਦਾ ਅਸਲੀ ਮੁੱਲ ਪਾਉਣ ਦੇ ਰਾਹ ਵਿਚ ਰੁਕਾਵਟ ਬਣਦੀ ਹੈ। ਇਹ ਗੱਲ ਅੱਜ ਕਿਆਸ-ਆਰਾਈ ਲਈ ਇਕ ਦਿਲਚਸਪ ਵਿਸ਼ਾ ਹੈ ਕਿ ਉਹਨਾਂ ਦੀਆਂ ਰਚਨਾਵਾਂ ਦਾ ਓਦੋਂ ਕੀ ਮੁੱਲ ਪਵੇਗਾ ਜਦੋਂ ਆਪਣੀ ਸ਼ੁਹਰਤ ਉਤੇ ਪਹਿਰਾ ਦੇਣ ਲਈ ਉਹ ਆਪ ਨਹੀਂ ਹੋਣਗੇ।

ਦੂਜਾ ਤੱਥੇ ਸਾਹਿਤਿਕ ਸਭਿਆਚਾਰ ਦੇ ਆਰਥਕ ਪੱਖ ਨਾਲ ਸੰਬੰਧ ਰੱਖਦਾ ਹੈ। ਪੰਜਾਬੀ ਵਿਚ ਲਗਭਗ ਹਰ ਵੱਡਾ ਸਾਹਿਤਕਾਰ ਨਾਲ ਹੀ ਆਪਣਾ ਪ੍ਰਕਾਸ਼ਕ ਵੀ ਰਿਹਾ ਹੈ ਭਾਵੇਂ ਸਾਰਾ ਜੀਵਨ ਅਤੇ ਭਾਵੇਂ ਜੀਵਨ ਦੇ ਕਿਸੇ ਹਿੱਸੇ ਵਿਚ। ਇਸੇ ਤੱਥ ਦਾ ਅਜੋਕਾ ਸਰੂਪ ਇਹ ਹੈ ਕਿ ਲਗਭਗ ਹਰ ਪੰਜਾਬੀ ਲੇਖਕ ਆਪਣੀ ਪੁਸਤਕ ਦਾ ਸਹਿਪ੍ਰਕਾਸ਼ਕ ਹੁੰਦਾ ਹੈ, ਭਾਵੇਂ ਪੈਸੇ ਦੇ ਕੇ ਬਣ ਜਾਵੇ ਅਤੇ ਭਾਵੇਂ ਆਪਣੇ ਰਸੂਖ਼ ਦਾ ਯਕੀਨ ਦੁਆ ਕੇ। ਜਿਹੜੇ ਨਵੇਂ ਨਵੇਂ ਲੇਖਕ ਆਪਣੇ ਪ੍ਰਕਾਸ਼ਕੇ ਆਪ ਬਣਦੇ ਹਨ, ਉਹਨਾਂ ਦੀ ਹਾਲਤ ਉਹਨਾਂ ਛਾਬੇੜੀ ਵਾਲਿਆਂ ਵਰਗੀ ਹੁੰਦੀ ਹੈ, ਜਿਨ੍ਹਾਂ ਨੂੰ ਵੇਚਣ-ਵੱਟਣ ਦਾ ਤਾਂ ਅਭਿਆਸ ਨਹੀਂ ਹੁੰਦਾ, ਪਰ ਸ਼ਾਮ ਨੂੰ ਸਾਰਾ ਕੁਝ ‘ਮੁਫ਼ਤ' ਖੁਆ-ਪਿਆ ਕੇ ਰਾਤੇ ਤਸੱਲੀ ਨਾਲ ਘਰ ਆ ਪੈਂਦੇ ਹਨ ਕਿ ਉਹਨਾਂ ਦੀ ਕਿਰਤ ਯਾਰਾਂ ਤੱਕ ਤਾਂ ਪੁੱਜੀ ਹੈ ਅਤੇ ਉਹਨਾਂ ਦੀ (ਫੋਕੀ!) ਸ਼ਲਾਘ ਦੀ ਪਾਤਰ ਤਾਂ ਬਣੀ ਹੈ!

ਉਪਰਲੇ ਦੇਵੇ ਤੱਥ ਹਿਤਿਕ ਖੇਤਰ ਵਿਚ ਅਰਾਜਕਤਾ ਫੈਲਾਉਣ ਲਈ ਜ਼ਿੰਮੇਵਾਰ ਹਨ। “ਮਿਆਰੀ ਕਿਰਤ' ਅਤੇ “ਮਿਆਰੀ-ਟਿੱਪਣੀ' ਆਪੋ ਆਪਣੇ ਵਿਸ਼ਵਾਸ ਅਤੇ ਆਪੋ ਆਪਣੀ ਸਹੂਲਤ ਦਾ ਮਸਲਾ ਹੈ। ਇਹੀ ਤੱਥ ਹੋਰ ਪ੍ਰਮਾਣਿਕਤਾ ਨੂੰ ਸ਼ੱਕੀ ਬਣਾ ਰਹੇ ਹਨ।

145