ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/141

ਇਹ ਸਫ਼ਾ ਪ੍ਰਮਾਣਿਤ ਹੈ

ਦਹਾਕਿਆਂ ਵਿਚ ਹੀ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਇਹ ਸਮੂਹ ਪਰਿਵਾਰੋਂ ਬਾਹਰਾ ਸੀ। ਆਸ਼ਕਾਂ ਦੀ ਵਡਿਆਈ ਕੀਤੇ ਜਾਣ ਦੇ ਬਾਵਜੂਦ ਇਸ਼ਕੀਆ ਕਿੱਸੇ ਪਰਿਵਾਰਕ ਖਪਤ ਦੀ ਵਸਤ ਨਹੀਂ ਸਨ ਹੋ ਸਕਦੇ। ਆਪਣੀ ਧੀ ਨੂੰ ਹੀਰ ਬਣਨ ਦੀ ਸਲਾਹ ਦੇਣ ਦੀ ਦਲੇਰੀ ਕੋਈ ਵੀਂਹਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਹੀ ਕਰ ਸਕਦਾ ਸੀ। ਅਤੇ ਇਹ ਦਲੇਰੀ ਕਿਸੇ ਸਮਾਜਿਕ ਜਾਂ ਪਰਿਵਾਰਿਕ ਸਮੂਹ ਦੀ ਰਜ਼ਾਮੰਦੀ ਜਾਂ ਪ੍ਰਵਾਨਗੀ ਤੋਂ ਨਹੀਂ, ਸਗੋਂ ਵਿਅਕਤੀਗਤ -ਕੀਮਤਾਂ ਦੇ ਇਕ ਸਮਾਜਕ ਆਦੇਚਸ਼ ਵਜੋਂ ਪੱਕੀਆਂ ਜੜ੍ਹਾਂ ਫੜਨ ਤੋਂ ਤਾਕਤ ਲੈਂਦੀ ਸੀ।

ਵਿਸ਼ੇ ਤੋਂ ਜ਼ਰਾ ਕੁ ਲਾਂਭੇ ਜਾਂਦਿਆਂ ਇਥੇ ਇਸ ਤੱਥ ਵੱਲ ਧਿਆਨ ਦੁਆਇਆ। ਜਾ ਸਕਦਾ ਹੈ ਕਿ ਹੋਰਨਾਂ ਕਦਰਾਂ-ਕੀਮਤਾਂ ਦੇ ਨਾਲ ਨਾਲ ਖਪਤ ਦੇ ਪੱਖ ਵੀ ਸਾਹਿਤਿਕ ਸਭਿਆਚਾਰ ਦੇ ਆਦਰਸ਼ ਕਿਵੇਂ ਸਮੇਂ ਸਮੇਂ ਬਦਲਦੇ ਰਹਿੰਦੇ ਹਨ।

ਸ਼ੈਲੀ ਦੇ ਪੱਖੋਂ ਪੂਰਨ ਸਿੰਘ ਨੂੰ ਇਸ ਵਿਅੱਕਤੀਵਾਦ ਵੱਲ ਤਬਦੀਲੀ ਦਾ ਅਗਵਾਣੂ ਸਮਝਿਆ ਜਾ ਸਕਦਾ ਹੈ। ਪਰ ਵਿਸ਼ੈ-ਵਸਤੂ ਵਿਚਲੀ ਤਬਦੀਲੀ ਤੋਂ ਬਿਨਾਂ ਨਿਰੋਲ ਰੂਪਕ ਤਬਦੀਲੀ ਨੂੰ ਕੋਈ ਨਿਰਣਾਇਕ ਮਹੱਤਾ ਨਹੀਂ ਦਿੱਤੀ ਜਾ ਸਕਦੀ, ਜਦ ਕਿ ਵਿਸ਼ੇ-ਵਸਤ ਵਿਚ ਪੂਰਨ ਸਿੰਘ ਵੀ ਅਜੇ ਪਰਿਵਾਰਕ ਖਪਤ ਦੇ ਆਦਰਸ਼ ਤੋਂ ਬਾਹਰ ਨਹੀਂ ਜਾਂਦਾ। ਆ ਭੈਣਾ ਹੀਰੇ, ਆ ਵੀਰਾ ਚੜਿਆ" ਪਰਿਵਾਰਿਕ ਸਿਸਟਮ ਦੇ ਅੰਦਰ ਹੀਰ ਰਾਂਝੇ ਨੂੰ ਆਦਰਸ਼ਿਕ ਥਾਂ ਦੁਆਉਣ ਦਾ ਯਤਨ ਹੈ, ਜੋ ਕਿ ਆਪਣੀ ਧੀ ਨੂੰ ਹੀਰ ਬਣਨ ਦੀ ਦੇਵਿੰਦਰ ਸਤਿਆਰਥੀ ਦੀ ਸਲਾਹ ਨਾਲੋਂ ਬਿਲਕੁਲ ਭਿੰਨ ਹੈ। ਸਤਿਆਰਥੀ ਦੀ ਉਕਤ ਕਵਿਤਾ ਵੀ ਪਰਿਵਾਰਿਕ ਸਭਿਆਚਾਰ ਦੇ ਤੱਥ ਨੂੰ ਹੀ ਤੇ ਬਿੰਬਤ ਕਰਦੀ ਹੈ। ਇਕ ਪਿਤਾ ਆਪਣੀ ਬੱਚੀ ਨੂੰ ਹੀਰ ਰਾਂਝੇ ਦੀ ਕਹਾਣੀ ਸੁਣਾ ਰਿਹਾ ਹੈ। ਪਰ ਇਹ ਪ੍ਰਤੱਖ ਤੌਰ ਉਤੇ ਇਕ ਸਾਹਿਤਕ ਜੁਗਤ ਵਜੋਂ ਹੀ ਹੈ, ਜਦ ਕਿ ਆਪਣੇ ਆਪ ਵਿਚ ਇਹ ਕਵਿਤਾ ਪਰਿਵਾਰਿਕ ਖਪਤ ਦੀ ਨਹੀਂ, ਵਿਅਕਤੀਗਤ ਖਪਤ ਦੀ ਵਸਤ ਹੈ।

ਵਿਸ਼ੈ-ਵਸਤ ਦੇ ਪੱਖੋਂ ਇਸ ਪਾਸੇ ਵੱਲ ਪਹਿਲਾ ਅਤੇ ਨਿਰਣਾਇਕ ਕਦਮ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਨੇ ਪੁੱਟਿਆ। ਬਾਵਜੂਦ ਆਪਣੀ ਸਾਊ ਬੋਲੀ, ਸ਼ੈਲੀ ਅਤੇ ਆਸ਼ੇ ਦੇ ਗੁਰਬਖ਼ਸ਼ ਸਿੰਘ ਦਾ ਉਹ ਸਾਹਿਤ, ਜਿਹੜਾ ਉਸ ਦੀ ਵਿਲੱਖਣ ਦੇਣ ਹੈ, ਪਰਿਵਾਰ ਵਿਚ ਬੱਠ ਕੇ ਪੜੇ ਜਾਣ ਦੇ ਆਦਰਸ਼ ਉਤੇ ਪੂਰਾ ਨਹੀਂ ਉਤਰਦਾ। ਬੁਨਿਆਦੀ ਤੌਰ ਉੱਤੇ ਇਹ ਇਕੱਲ ਵਿਚ ਹੀ ਮਾਨਣ ਵਾਲੇ ਸਾਹਿਤ ਦਾ ਆਰੰਭ ਹੈ। ਅਤੇ ਇਸ ਭਾਂਤ ਦੇ ਸਾਹਿਤ ਦੀ ਸਿਖਰ ਕਰਤਾਰ ਸਿੰਘ ਦੁੱਗਲ ਦੀ ਕੁੜੀ ਕਹਾਣੀ ਕਰਦੀ ਗਈ ਹੈ, ਜਿਸ ਨੂੰ ਨਾ ਸਿਰਫ਼ ਇਕੱਲ ਵਿਚ ਹੀ ਮਾਣਿਆ ਜਾ ਸਕਦਾ ਹੈ, ਸਗੋਂ ਇਕੱਲ ਵਿਚ ਮਾਣਦਿਆਂ ਵੀ ਇਸ ਗੱਲ ਦਾ ਖ਼ਿਆਲ ਰੱਖਣਾ ਪੈਂਦਾ ਹੈ ਕਿ ਕੋਈ ਦੂਜਾ ਵੇਖ ਨਾ ਲਵੇ।

ਇਹ ਸਮਾਂ ਪਰਿਵਾਰ ਅਤੇ ਸਮਾਜ ਦੇ ਮੁਕਾਬਲੇ ਉਤੇ ਵਿਅਕਤੀ ਦੇ ਉਭਰਣ ਦਾ

139