ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਹੈ, ਜਿਸ ਵਿਚ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਬੰਗਾਲ ਆਦਿ ਤੋਂ ਆਏ ਸੋਮ ਆਪਣਾ ਯੋਗਦਾਨ ਪਾ ਰਹੇ ਹਨ। ਪਿਆਰ-ਕਥਾਵਾਂ ਵਿਚ ਪੰਜਾਬੀ ਨੇ “ਢੋਲਾ-ਮਾਂਰੂ' ਦਾ ਕਿੱਸਾ ਰਾਜਸਥਾਨ ਤੋਂ ਲਿਆ ਹੈ। ਆਪਣੇ ਪੂਰਵਜਾਂ ਦੇ ਪੱਖੋਂ ਰਾਜਪੂਤਾਂ ਨਾਲ ਸਾਂਝ ਦਿਖਾਉਣ ਵਿਚ ਕਈ ਪੰਜਾਬੀ ਜੱਟ ਘਰਾਣੇ ਮਾਣ ਕਰਦੇ ਹਨ।

3. ਬਦੇਸ਼ੀ ਸੋਮੇ;

ਜਿਵੇਂ ਕਿ ਅਸੀਂ ਅਮਰੀਕੀ ਮਾਨਵ-ਵਿਗਿਆਨੀ ਰਾਲਫ਼ ਲਿੰਟਨ ਦੀ ਪੁਸਤਕ 'ਦ ਸਟੱਡੀ ਆਫ਼ ਮੈਨ ਦੇ ਹਵਾਲੇ ਨਾਲ ਦੱਸ ਚੁੱਕੇ ਹਾਂ ਕਿ ਆਪਣੇ ਆਪ ਨੂੰ ਸੌ ਫ਼ੀ ਸਦੀ ਅਮਰੀਕੀ ਸਮਝਣ ਵਾਲਾ ਵਿਅਕਤੀ ਅਸਲ ਵਿਚ ਸੌ ਫ਼ੀ ਸਦੀ ਅੰਬ ਐਸੇ ਵਰਤ ਰਿਹਾ ਹੁੰਦਾ ਹੈ, ਜਿਹੜੇ ਦੂਜੇ ਸਭਿਆਰਾਂ ਤੋਂ ਗ੍ਰਹਿਣ ਕੀਤੇ ਗਏ ਹੁੰਦੇ ਹਨ। ਇਹ ਗੱਲ ਹਰ ਸਭਿਆਚਾਰ ਲਈ ਠੀਕ ਹੈ। ਸ਼ੁੱਧ ਸਭਿਆਚਾਰ' ਨਾਂ ਦੀ ਸੰਸਾਰ ਵਿਚ ਕੋਈ ਚੀਜ਼ ਨਹੀਂ। ਹਰ ਸਭਿਆਚਾਰ ਦੂਜੇ ਸਭਿਆਚਾਰਾਂ ਤੋਂ ਅੰਸ਼ ਲੈ ਕੇ ਆਪਣੇ ਸਿਸਟਮ ਵਿਚ ਰਚਾਉਂਦਾ ਰਹਿੰਦਾ ਹੈ, ਅਤੇ ਇਸੇ ਤਰ੍ਹਾਂ ਆਪਣੇ ਅੰਸ਼, ਦੂਜਿਆਂ ਨੂੰ ਦੇਂਦਾ ਰਹਿੰਦਾ ਹੈ। ਪਰ ਦੇਣ ਵਿਚ ਕਿਉਂਕਿ ਹਰ ਸਭਿਆਚਾਰ ਇਕੱਲਾ ਹੁੰਦਾ ਹੈ, ਜਦ ਕਿ ਪ੍ਰਾਪਤ ਕਰਨ ਲੱਗਿਆਂ ਇਸ ਦੇ ਸੋਮੇ ਬੇਅੰਤ ਹੁੰਦੇ ਹਨ, ਇਸ ਲਈ ਹਰ ਸਭਿਆਚਾਰ ਵਿਚ ਬਾਹਰੇ ਪ੍ਰਾਪਤ ਕੀਤੇ ਅੰਸ਼ਾਂ ਦੀ ਭਰਮਾਰ ਹੁੰਦੀ ਹੈ। ਪੰਜਾਬੀ ਸਭਿਆਚਾਰ ਲਈ ਇਹ ਗੱਲ ਹੋਰ ਵੀ ਜ਼ਿਆਦਾ ਠੀਕ ਹੈ, ਕਿਉਂਕਿ ਸਰਹੱਦੀ ਸੂਬਾ ਹੋਣ ਕਰਕੇ ਇਥੇ ਬਾਹਰੋਂ ਆਇਆ ਹਰ ਹਮਲਾਵਰ ਆਪਣੇ ਸਭਿਆਚਾਰਕ ਚਿੰਨ ਛੱਡ ਜਾਂਦਾ ਰਿਹਾ ਹੈ, ਜੇ ਉਹ ਆਪ ਹੀ ਇਸ ਦੇ ਸਭਿਆਚਾਰ ਦਾ ਅੰਗ ਬਣ ਕੇ ਨਹੀਂ ਰਹਿ ਗਿਆ ਤਾਂ। ਪੰਜਾਬੀ ਸਭਿਆਚਾਰ ਦੀ ਪਾਚਣ-ਸ਼ਕਤੀ ਕਮਾਲ ਦੀ ਹੈ। ਪੰਜਾਬੀ ਸਭਿਆਚਾਰ ਨੇ ਚਾਰ-ਚੁਫੇਰਿਓਂ ਸਭਿਆਚਾਰਕ ਅੰਸ਼ ਲੈ ਕੇ ਆਪਣੇ ਵੱਖਰੇ ਸਿਸਟਮ ਵਿਚ ਸਜਾ ਲਏ, ਇਹ ਇਸ ਦੀ ਸ਼ਾਨਦਾਰ ਪ੍ਰਾਪਤੀ ਹੈ।

ਆਪਣੀ ਸਭਿਆਚਾਰਕ ਉੱਚਤਾ ਦੀ ਹਉਮੈ ਦੇ ਬਾਵਜੂਦ ਕੋਈ ਵੀ ਜਨ-ਸਮੂਹ ਇਸ ਸਰਿਆਚਾਰੀਕਰਨ ਦੇ ਅਮਲ ਤੋਂ ਬਚ ਨਹੀਂ ਸਕਿਆ। ਆਰੀਆ ਲੋਕ ਜਦੋਂ ਸਪਤ-ਸਿੰਧੂ ਵਿਚ ਆਏ, ਤਾਂ ਉਹਨਾਂ ਨੇ ਇਥੋਂ ਦੇ ਸਥਾਨਕ ਵਾਸੀਆਂ, ਆਪਣੇ ਦੁਸ਼ਮਨਾਂ ਲਈ, ਜਿਹੜੇ ਕਿ ਦਰਾਵੜ ਮੰਨੇ ਜਾਂਦੇ ਹਨ, ਅਤਿ ਦੇ ਹਿਕਾਰਤ ਭਰੇ ਜ਼ਜ਼ ਵਰਤੇ: ‘ਕਾਲੀ ਚਮੜੀ ਵਾਲੇ, ‘ਨੇ, ਅਧਰਮੀ, “ਬੜਬੋਲੇ, 'ਲਿੰਗ ਦੇ ਪੁਜਾਰੀ, 'ਗੁਲਾਮ', ਲੁਟੇਰੇ', ਆਦਿ। ਪਰ ਕੁਝ ਦਹਾਕਿਆਂ ਦੇ ਸੰਪਰਕ ਮਗਰੋਂ ਹੀ ਇਹਨਾਂ ਅਧਰਮੀਆਂ ਦੀਆਂ ਬਹੁਤ ਸਾਰੀਆਂ ਧਾਰਮਿਕ ਰਸਮਾਂ ਆਰੀਆਅਪਣਾ ਚੁੱਕੇ ਸਨ। ‘ਸ਼ਿਵ ਅਤੇ ਉਸ ਦੇ ਸ਼ਿਵ-ਲਿੰਗ' ਦੀ ਪੂਜਾ ਆਰੀਆਂ ਦੀ ਵਿਸ਼ਵਾਸ-ਪ੍ਰਣਾਲੀ ਵਿਚ ਸ਼ਾਮਲ ਹੋ{{rh|124||}