ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਯੂਨਾਨ ਦੀ ਥਾਂ ਸਾਇਬੇਰੀਆਂ ਵਿਚ ਜੰਮਿਆ ਹੁੰਦਾ, ਤਾਂ ਦੇਖਦੇ ਕਿ ਉਹ ਕਿਵੇਂ ਡਰੱਮ ਵਿਚ ਰਹਿ ਸਕਦਾ ਅਤੇ ਆਪਣੇ ਸਨਕੀਪੁਣੇ ਨੂੰ ਕਾਇਮ ਰੱਖ ਸਕਦਾ। ਪਰ ਤਾਂ ਵੀ ਇਹ ਇਕ ਵਿੱਕੋਲਿਤਰੀ ਉਦਾਹਰਣ ਹੈ। ਆਮ ਕਰਕੇ ਜੀਵਨ-ਫ਼ਲਸਫ਼ਾ ਬਹੁਤ ਸਾਰੇ ਅੰਸ਼ਾਂ ਦੀ ਦੇਣ ਹੁੰਦਾ ਹੈ। ਭੂਗੋਲ ਉਹਨਾਂ ਵਿਚੋਂ ਇੱਕ ਹੋ ਸਕਦਾ ਹੈ।

ਭੂਗੋਲ ਹਰ ਸਭਿਆਚਾਰ ਦਾ ਮੁੱਢਲਾ ਸਰੋਤ ਹੁੰਦਾ ਹੈ, ਕਿਉ ਕਿ ਆਪਣੀਆਂ ਭੂਗੋਲਿਕ ਹਾਲਤਾਂ ਨਾਲ ਘੋਲ ਕਰ ਕੇ ਹੀ ਮਨੁੱਖ ਨੇ ਆਪਣਾ ਸਭਿਆਚਾਰ ਸਿਰਜਿਆ ਹੁੰਦਾ ਹੈ। ਵਿਕਸਤ ਸਭਿਆਚਾਰ ਵਿਚ ਭੂਗੋਲਿਕ ਹਾਲਤਾਂ ਏਨੀਆਂ ਮਹੱਤਵਪੂਰਨ ਨਹੀਂ ਰਹਿੰਦੀਆਂ। ਤਾਂ ਵੀ, ਐਸਾ ਸਮਾਂ ਕਦੀ ਵੀ ਨਹੀਂ ਆਉਂਦਾ ਜਦੋਂ ਭੂਗੋਲ ਕਿਸੇ ਸਭਿਆਚਾਰ ਵਿਚ ਕਿਸੇ ਵੀ ਨਵੇਂ ਅੰਸ਼ ਦਾ ਸੋਮਾ ਨਾ ਰਹੇ।

118