ਇਹ ਸਫ਼ਾ ਪ੍ਰਮਾਣਿਤ ਹੈ
(੩੮੮)

ਆਗੇ॥ ਰਤੀ ਰਤੀ ਕਾ ਹੋਇ ਹੈ ਨਿਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੨੬॥ ਕੰਟਕ ਊਪਰ ਚਲ ਹੈ ਭਾਈ ॥ ਤਾਂਤੇ ਥੰਮਨ ਸੋਂ ਲਪਟਾਈ॥ ਐਸੇ ਤ੍ਰਾਸ ਜਾਨ ਨਿਸਤਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੨੭॥ ਕਬਹੂੰ ਕਹੂੰ ਦੂਖ ਨਾ ਦੀਜੈ ॥ ਅਪਨੀ ਘਾਤ ਆਪ ਕਿਉਂ ਕੀਜੈ॥ ਬਾਰੰਬਾਰ ਚਉਰਾਸੀ ਫਿਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੨੮॥ ਜੋ ਬੀਜੈ ਲੁਣੀ ਐਗਾ ਸੋਈ ॥ ਸੁਧਾ ਪਾਨ ਕਿਉਂ ਬਿਖ ਫਲ ਹੋਈ ॥ ਇਹੈ ਬਿਚਾਰ ਅਸ਼ੁਭ ਸੋਂ ਡਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੨੯॥ ਭੋਜਨ ਕਰੇ ਤ੍ਰਿਪਤ ਸੇ ਜੋਊ ॥ ਗੁਰੂ ਸਿੱਖ ਭਾਵੈ ਕਿਨ ਕੋਊ ॥ ਅਪਨੀ ਕਰਨੀ ਪਾਰ ਉਤਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥ ੩੦॥ ਕਾਮ ਕ੍ਰੋਧ ਵੈਰੀ ਘਰ ਮਾਹੀਂ॥ ਔਰ ਕਹੂੰ ਵੈਰੀ ਕੋ ਨਾਹੀਂ ॥ ਰਾਤ ਦਿਵਸ ਇਨਹੀ ਸੋਂ ਲੜਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੩੧॥ ਮਨ ਕੋ ਡੰਡ ਬਹੁਤ ਬਿਧਿ ਦੀਜੈ॥ ਯਾਹੀਦਗ਼ਾ ਬਾਜ ਬਸ ਕੀਜੈ ॥ ਔਰ ਕਿਸੀ ਸੋਂ ਨਾਹੀਂ ਡਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥੩੨॥ ਜਿਨਕੇ ਰਾਗ ਦ੍ਵੈਖ ਕਛੁ ਨਾਹੀਂ ॥ ਬ੍ਰਹਮ ਬਿਚਾਰ ਸਦਾ ਉਰ ਮਾਹੀਂ॥ ਉਨ ਸੰਤਨ ਕੇ ਗਹੀਏ ਸਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥ ੩੩ ॥ ਕਾਚਾ ਪਿੰਡ ਰਹਿਤ ਨਹੀਂ ਦੀਸੈ ॥ ਯੇਹੀ ਹੈ ਹਮ ਜਾਨਯੋ ਬੀਸੈ॥ ਹਰਿ ਸਿਮਰਨ ਕਾਹੂੰ ਨ ਬਿਸਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੩੪॥ ਜੇ ਤੂੰ ਸ੍ਵਰਗ ਲੋਕ ਚਲ ਜਾਵੇ॥ ਉਹੀ ਠੌਰ ਪੁਨਿ ਰਹਿਨ ਨ ਪਾਵੇ ॥ ਬ੍ਰਹਮ ਲੋਕ ਹੂੰ ਤੇ ਗਿਰ ਪਰਨਾ ॥