ਜੁ ਮੈਨੂੰ ਆਗੂ ਤੇ ਵੱਡਾ ਕਹਿਂਦੇ ਹਨ ਤਦ ਜਾਣੋ ਕਿ ਏਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈਂ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚਗਾ ਕਿਹਾ ਤਦ ਉਸ ਵਿਚ ਹਉਮੈ ਘਟੀ ਤੇ ਸਾਨੂੰ ਮਾਨ ਨੇ ਘੇਰਿਆ ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ? ਤੇ ਜੇ ਕਹੋ ਕਿ ਸਾਨੂੰ ਬਾਣੀ ਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੋ ਜੋ ਇਕ ਸੇਵਾ, ਸਪੁਰਦ ਹੋਈ ਹੈ। ਗੁਰੂ ਕੇ ਹੋਕੇ ਤੁਸੀਂ ਮੈ ਵਿਚ ਵਰਤੋਂ। ਉਚੇ ਰਹੋ ਮਿਤਿ ਵਿਚ, ਸੂਰਤ ਵਿਚ ਦਾਤੇ ਰਹੋ, ‘ਵਾਹਿਗੁਰੂ ਦੀ ਰਖਵਾਲੀ ਵਿਚ ਰਹਿਣ ਵਾਲੀ ਮਤਿ ਵਿਚ ਟਿਕੋ ਹੋਏ, ਪਰ ਮਨ ਵਿਚ ਰਹੇ ‘ਸਗਲ ਚਰਨ ਕੀ ਇਹੁ ਮਨੁ ਰਾਲਾ । ਗੁਰਮੁਖ ਦਾ ਧਰਮ, ਮਨ ਨੀਵਾਂ ਮੱਤ ਉੱਚੀ । ਇਹ ਸਮਝ ਦੇ ਸੰਸਾਰਕ ਪਰਮਾਰਥਕ ਦੋਹਾਂ ਤਰਾਂ ਦੇ ਆਗੂਆਂ ਦੇ ਚਿੱਤ ਵਿਚ ਰਹੇ ਤਦ ਤਾਂ ਆਪ ਬੀ ਤੁਰ ਜਾਂਦੇ ਹਨ, ਸੰਸਾਰ ਵੀ ਤਰਦਾ ਹੈ। ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ | ਹੁਣ ਪਰਮਾਰਥ ਵਿਚ ਜਯਾਸੂਆਂ ਦੀ ਸ਼ਰਧਾ, ਪ੍ਰੇਮ ਤੇ ਨਿੰਮ੍ਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰ- ਮੁਖਾਂ ਨੂੰ ਲੋਕੀਂ ਪਿਆਰ ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ ਜੋ ਜਪਦਾ ਤੇ ਜਪਾਉਂਦਾ ਹੈ, ਪਰ ਪੱਛਮੀ ਵਿਦ੍ਯਾ ਪੜ੍ਹਕੇ ਝੂਠੀ ਬਰਾਬਰੀ ਦੇ ਕੱਠੇ ਲੋਕ ਵਿਸ਼ਈਆਂ ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਇਕ ਤੁੱਲ ਕਹਿਕੇ ਹਉਮੈ ਨਾਲ ਸਤਿਸੰਗ ਵਿਚ ਈਰਖਾ ਦੇਖ
- .
ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ are: : H: 8 -09-
Digitized by Panjab Digital Library | www.panjabdigilib.org
-91-