ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਈ ਹੈਂ ?' ਸਿਰ ਨਿਵਾਕੇ ਬਿਹਬਲਤਾ ਨਾਲ ਰੋਕੇ ਸਤਵੰਤ ਕੌਰ ਨੇ ਕਿਹਾ, 'ਮਹਾਰਾਜ ! ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ, ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ, ‘ਕਬੀਰ ਭਾਰ ਪਰਾਈ ਸਿਰੁ ਚਰੈ ਚਲਿਓ ਚਾਹੈ ਬਾਟ॥ ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ।। ਵਾਹਿਗੁਰੂ ਨੇ ਹੱਥ ਦੇਕੇ ਰੱਖ ਲਿਆ ਹੈ । ਇਹ ਉੱਤਰ ਸੁਣਕੇ ਆਪ ਨੇ ਪ੍ਰਸੰਨਤਾ ਪੂਰਬਕ ਕਿਹਾ ਪੱਤੀ ! ਤੂੰ ਧਨ੍ਯ ਹੈਂ ! ਤੇਰਾ ਜਨਮ ਧੰਨ੍ਯ ਹੈ ! ਸਾਡੀ ਸਿੱ ਯਾਦ ਰੱਖੀਂ: ਭਾਵੇਂ ਪਰਮੇਸ਼ੁਰ ਦੀ ਪ੍ਰਾਪਤੀ ਤਕ ਪਹੁੰਚ ਜਾਵੇ ਬੰਦਗੀ ਨਹੀਂ ਛੱਡਣੀ ਤੇ ਪਰਮੇਸ਼ੁਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ, ਨਾਮ ਤੋਂ ਕਦੇ ਨਹੀਂ ਉੱਕਣਾ ਕਲਜੁਗ ਵਿਚ ਇਨ੍ਹਾਂ ਦੋਹਾਂ ਸਾਧਨਾਂ ਬਿਨਾਂ ਸਾਧ ਮਾਰਿਆ ਜਾਂਦਾ ਹੈ।ਮਹਾਰਾਜ ਜੀ ਕਹਿੰਦੇ ਹਨ “ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ”। ਉਹ ਪਾਰਬ੍ਰਹਮ ਦਾ ਨਿਰਮਲ ਭਉ ਸੁੱਖਾਂ ਦਾ ਮੂਲ ਹੈ, ਅਕਸਰ ਮਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਯਾ ਖ੍ਯਾਲ ਕਰਕੇ ਕਿ ਆ ਗਏ ਹਾਂ, ਨਿਡਰ ਤੇ ਗੁਸਤਾਖ ਹੋ ਜਾਂਦੇ ਹਨ, ਇਹ ਅਸਲ ਵਿਚ ਡਿਗਣ ਦੇ ਸਾਮਾਨ ਹੁੰਦੇ ਹਨ । ਉਸ ਵੇਲੇ ਇਕ ਅਤੀ ਸੂਖਮ ਹਉਮੈ ਅਵੱਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸ੍ਵੈ ਸਰੂਪ ਇਸਥਿਤ ਹਾਂ ਕਿ ਹਉਮੈ ਦੇ ਇਕ ਪਾਰਦਰਸ਼ਕ ਸੂਖਮ ਪਰਦੇ ਵਿਚ ਹਾਂ, ਜਿਸ ਗਰਚਿਹ ਅਜ਼ ਸਰ ਤਾ ਬਪਾ ਮੇਲਾ ਬਵਦ ਜ਼ਿੰਦਗੀ ਦਰ ਬੰਦਗੀ ਔਲਾ ਬਵਦ । ਭਾਈ ਨੰਦਲਾਲ ਜਿਸਦੇ ਦੁਸਾਰ ਪਾਰ ਦਿੱਸੇ, ਐਸਾ ਕਿ ਜੈਸਾ ਅਬਰਕ ਯਾ ਸ਼ੀਸ਼ਾ ਹੁੰਦਾ ਹੈ। -੮੭-

Digitized by Panjab Digital Library www.panjabdigilib.org

-87-