ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਝਕੇ ਅਧਿਕਾਰੀ ਭਰਾਵਾਂ ਨਾਲ ਰਲ ਵਰਤੋ। ਭੁੱਖ ਤੋਂ ਬਚੋਂ,ਭਰਮ ਨਾ ਕਰੋ, ਨਾ ਭਰਮ ਵਿਚ ਪਵੋ। ਯਥਾ-ਗੁਰੂ ਜੀ ਦੇ ਨਿਜ ਕਵੀ ਸੈਨਾਪਤ ਨੇ ਗੁਰ ਸੋਭਾ ਵਿਚ ਲਿਖਿਆ ਹੈ :- ਖਾਲਸਾ ਖਾਸ ਕਹਾਵੈ ਸੋਈ। ਜਾਂਕੈ ਹਿਰਦੈ ਭਰਮੁ ਨ ਹੋਈ ॥ ਭਰਮ ਭੇਖ ਤੇ ਰਹੈ ਨਿਆਰਾ।ਸੋ ਖਾਲਸ ਸਤਿਗੁਰੂ ਹਮਾਰਾ ॥ ਦੂਜੇ ਪਾਸੇ ਅੱਜ ਕਲ ਸਤਿਸੰਗ ਤੋਂ ਨਫਰਤ ਤੇ ਆਪੇ ਤੀਸ ਮਾਰ ਖਾਂ ਬਣ ਬੈਠਣ ਦੀ ਆਕੜ ਆ ਰਹੀ ਹੈ। ਨਾਮ ਰਸੀਏ ਕਰਨੀ ਵਾਲੇ, ਕਣੀ ਵਾਲੇ ਦੀ ਕਦਰ ਨਹੀਂ। ਖੋਟੇ ਕਰਮੀ ਤੇ ਉੱਚੀ ਕਰਨੀ ਵਾਲੇ ਨੂੰ ਇਕ ਬਰੋਬਰ ਸਮਝਣੇ ਦੀ ਭੁੱਲ ਵਾਪਰ ਰਹੀ ਹੈ। ਸਭ ਸੰਗਤ ਦੀ ਢੂੰਡ ਨਹੀਂ, ਇਨ੍ਹਾਂ ਭੁੱਲਾਂ ਨਾਲ ਸਿੱਖੀ ਜੀਵਨ ਘਟ ਰਿਹਾ ਤੇ ਪੰਥ ਦੀ ਰੂਹਾਨੀਅਤ ਤਬਾਹ ਹੋ ਰਹੀ ਹੈ। ਦੂਜੇ ਪਾਸੇ ਮਾਮੂਲੀ ਜੀਵ ਥੋੜ੍ਹੀ ਘਾਲ ਯਾ ਸਮਝ ਦੇ ਮਗਰੋਂ ਦਸਾਂ ਪਾਤਸ਼ਾਹੀਆਂ ਦੀ ਤੁੱਲਤਾ ਦਾ ਦਾਵਾ ਕਰਦੇ ਹਨ, ਗੁਰੂ ਸਾਹਿਬ ਤੋਂ ਦੂਰੀ ਤੇ ਲੈ ਜਾਂਦੇ ਹਨ। ਐਸੇ ਭੇਖ ਧਾਰੀਆਂ ਤੇ ਪਾਜ ਵਾਲਿਆਂ ਤੋਂ ਬਚਣਾ ਲੋੜੀਏ ‘ਗੁਰਮੁਖ ਦਾ ਮੇਲ ਸਾਧ ਦਾ ਸੰਗ ਸਦਾ ਚੰਗਾ ਹੈ, ਸਦਾ ਮੰਗੋ । ਹੋ ਫਾਤਮਾ ਹੁਣ ਕ੍ਰਿਤ ਕ੍ਰਿਤ ਹੋ ਗਈ। ਦਿਨ ਹੁਣ ਚੜਨੇ ਵਾਲਾ ਸੀ, ਇਸ ਕਰਕੇ ਫਾਤਮਾ ਦਾ ਘਰ ਵਿਚ ਸਭ ਦੇ ਜਾਗਣ ਥਾਂ ਪਹਿਲਾਂ ਵੜ ਜਾਣਾ ਜ਼ਰੂਰੀ ਸੀ । ਸੋ ਹੁਣ ਉੱਠੀ, ਪਰ ਕੈਸੇ ਅਨੰਦ ਨੂੰ ਅਨੁਭਵ ਕਰ ਰਹੀ ਹੈ ਅਰ ਉਸ ਤੋਂ ਕੈਸਾ ਸ਼ੁਕਰ ਦਾ ਸੋਮਾ ਫੁੱਟਿਆ ਹੈ। ਨੇਤ੍ਰ ਜਲ ਨਾਲ ਭਰ ਗਏ, ਸਰੀਰ ਪਰ ਲੂੰ ਖੜੇ ਹੋ ਗਏ ਅਰ ਬੇਵਸ ਹੋਕੇ ਸਤਵੰਤ ਕੌਰ ਦੇ ਚਰਨਾਂ ਪਰ ਡਿੱਗ ਪਈ। ਸਤਵੰਤ ਨੇ ਬੜੀ ਛੇਤੀ ਚੁੱਕਿਆ ਅਰ ਗਲਵੱਕੜੀ ਪਾ ਕੇ ਕਿਹਾ, ਬੀਬੀ ' ਤੇ ਜੋ ਮੇਰੀ ਸੱਜਣ ਹੈਂ, ਤਾਂ ਸੱਜਣ ਲਈ ਤਾਂ ਸੱਜਣ ਦੀ ਰੁਚੀ ਤੋਂ ਓਪਰਾ ਕੰਮ ਨਹੀਂ ਕਰੀਦਾ, ਤਕੜੀ ਹੈ, ਨਾਮ ਜਪ । ਕਰਨੀ ਪਰਵਾਨ, ਕਰਨੀ ਪਰਵਾਨ। -੮੩-

Digitized by Panjab Digital Library | www.panjabdigilib.org

-83-