ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਹੋ ਸਕਦੀ, ਕਿਉਂਕਿ ਉਹ ਜਿਨ੍ਹਾਂ ਪਦਾਰਥਾਂ ਤੇ ਜੀਵਾਂ ਦ ਆਸਰੇ, ਸੇਤੀ ਹੈ, ਓਹ ਸਾਰੇ ਅਟੱਲ ਨਹੀਂ, ਮਰਨਾਊ ਜਾਂ ਨਾਸ਼ਵੰਤ ਹਨ। ਤਾਂਤੇ ਐਸੀ ਖ਼ੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਹੋ ਜਿਹੇ ਕਿ ਏਹ ਹਨ ਉਹੋ ਜੇਹੇ ਸਮਝ ਕੇ ਇਨ੍ਹਾਂ ਵਲੋਂ ਮਨ ਦਾ ਮੂੰਹ ਮੋੜੀਏ। ਨੱਸ ਨਾ ਜਾਈਏ, ਵਿਚੋ ਰਹੀਏ ਵਰਤੀਏ ਪਰ ਓਪਰੀਆਂ ਜਾਣਕੇ। ਸ਼ਹਿਤ ਦੀ ਮੱਖੀ ਵਾਂਙ ਫੁੱਲਾਂ ਦੀ ਮਿਠਾਸ ਲਈਏ, ਫੁੱਲਾਂ ਵਿਚ ਵਸ ਨਾ ਜਾਈਏ, ਜੀਉ ਘਰ ਦੀ ਮੁੱਖੀ ਮਰਤਬਾਨ ਵਿਚ ਬੈਠਕੇ ਮਿੱਠੇ ਵਿਚ ਫਸ ਜਾਂਦੀ ਹੈ। ਐਉਂ ਅਸੀਂ ਇਨ੍ਹਾਂ ਦੇ 'ਵਿਛੁੜਨ ਦੇ ਦੁੱਖ' ਤੋਂ ਛੁੱਟ ਜਾਵਾਂਗੇ, ਸਾਡੇ ਜੀਉਣ ਦੇ ਦਿਨ ਚੰਗੇ ਲੰਘਣਗੇ ਅਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਯਾ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇਕ ਰਸ ਅਰ ਸਦਾ ਅਟੱਲ ਰਹਿਣੇ ਵਾਲਾ ਹੋਵੇ ਤਾਂ ਜੋ ਸਾਡਾ ਆਨੰਦ ਬੀ ਇਕ ਰਸ ਅਰ ਅਟੱਲ ਹੋਵੇ, ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ। ਸੋ ਉਹ ਅਨੰਦ ਆਪਣੇ ਅੰਦਰ ਹੈ ਅਰ ਉਹ ਆਧਾਰ ਬੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜੁਆਨੀ ਚੜੇ ਖੁਸ਼ਬੂ ਦੀ ਮਸਤੀ ਜੰਗਲਾਂ ਵਿਚ ਭਟਕਾਉਂਦੀ ਹੈ, ਪਰ ਜਦ ਦੇਵਨੇਤ ਨਾਲ ਕਦੇ ਥੱਕਕੇ ਡਿੱਗਦੇ ਦੀ ਬੂਬੀ ਆਪਣੀ ਹੀ ਧੁਨੀ ਨਾਲ ਵੱਜ ਜਾਵੇ ਤਦ ਆਪਣੇ ਆਪ ਵਿਚ ਮਸਤ ਹੋਕੇ ਝਾੜੀਆਂ ਵਿਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰੋਂ ਅਨੰਦ ਅਰ ਅਨੰਦ ਦਾ ਆਸਰਾ ਦਿੱਸ ਪੈਂਦਾ ਹੈ, ਤਦ ਅਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ। ਸਾਡੇ ਸਤਿਗੁਰਾਂ ਦਾ ਵਾਕ ਹੈ:—

'ਬਾਹਰਿ ਢੂਢਨ ਤੇ ਛੂਟਿ ਪਰੇ
ਗੁਰਿ ਘਰ ਹੀ ਮਾਹਿ ਦਿਖਾਇਆ ਥਾ॥'

-71-