ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਨਾਲ ਹੀ ਪੁਰਾ ਵਗ ਪਿਆ। ਦਿਨ ਵਿਸਾਖ ਦੇ ਸਨ, ਇਸ ਮਹਾਤਮਾ ਦੀ ਕੁਟੀ ਦੇ ਉਦਾਲੇ ਸੰਘਣੀਆਂ ਪੈਲੀਆਂ ਪੱਕੀਆਂ ਖੜੀਆਂ ਸਨ, ਘਰ ਇਕ ਤ੍ਰੀਮਤ ਤੇ ਪੁੱਤ੍ ਸੀ ਅਰ ਕਈ ਕੁ ਤ੍ਰੀਮਤਾਂ ਭਟਕੀਆਂ ਹੋਈਆਂ ਉਨ੍ਹਾਂ ਦੀ ਛਤ੍ਰ ਛਾਇਆ ਹੇਠ ਆ ਉੱਤਰੀਆਂ ਸਨ। ਇਹ ਮੈਂ ਤੈਨੂੰ ਕਹਾਣੀ ਨਹੀਂ ਪਈ ਸੁਣਾਉਂਦੀ ਇਹ ਬੀਤੀ ਹੋਈ ਵਾਰਤਾ ਹੈ ਅਰ ਜਿਨ੍ਹਾਂ ਦੇ ਸਿਰ ਬੀਤੀ ਸੀ ਓਹ ਸਾਡੇ ਘਰ ਆਏ ਸਨ ਅਰ ਪਿਤਾ ਜੀ ਨੂੰ ਉਨ੍ਹਾਂ ਇਹ ਵਿਥਿਆ ਸੁਣਾਈ ਸੀ, ਜੋ ਮੈਂ ਸੁਣਾਉਂਦੀ ਪਈ ਹਾਂ। ਸੋ ਬੀਬੀ ਤੇ ਓਹ ਸਾਧ, ਜੋ ਭਜਨੀਕ ਸਿੱਖ ਸੀ, ਬਨ ਵਿਚ ਇਸ ਕਰਕੇ ਰਹਿਂਦਾ ਸੀ ਕਿ ਔਕੜ ਬਣੀ ਤੇ ਆਪਣੇ ਵੀਹ ਤੀਹ ਭਰਾਵਾਂ ਨੂੰ ਆਸਰਾ ਦਿੰਦਾ ਅਰ ਅਪਣੀ ਕਮਾਈ ਦੇ ਦਾਣੇ ਫੱਕੇ ਦਾ ਉਥੇ ਸ਼ਰਣ ਆਏ ਭਰਾਵਾਂ ਲਈ ਲੰਗਰ ਜਾਰੀ ਰੱਖਦਾ ਸੀ। ਭਾਵੇਂ ਅੱਗ ਅਜੇ ਡਾਢੀ ਦੂਰ ਸੀ, ਪਰ ਹਵਾ ਦੀ ਮੁਸ਼ਕ ਤੋਂ ਉਸ ਸਾਧੂ ਨੇ ਪਰਖ ਲਿਆ ਕਿ ਦਾਵਾਨਲ ਲੱਗੀ ਪਈ ਹੈ, ਇਹ ਆਕੇ ਸਾਨੂੰ ਸਾੜੇਗੀ। ਇਸਦਾ ਤਾਂ ਧੂੰ ਹੀ ਨੇੜੇ ਆਯਾ ਦਮ ਘੁੱਟ ਘੱਤੇਗਾ। ਫਿਰ ਸੋਚਣ ਲਗਾ ਕਿ ਕੀਹ ਅੱਗ ਤੋਂ ਬਚਣੇ ਦਾ ਕੋਈ ਉਪਾ ਬੀ ਹੋ ਸਕਦਾ ਹੈ? ਵਾਹਿਗੁਰੂ ਦੀਨਦਿਆਲ ਨੇ ਉਸਦੀ ਸੁਰਤਿ ਸਮਝ ਬਖਸ਼ੀ ਕਿ ਅੱਗ ਦਾ ਇਲਾਜ ਅੱਗ ਹੈ। ਉਸਨੇ ਤੁਰਤ ਅੱਗ ਬਾਲਕੇ ਆਪਣੇ ਇਰਦ ਗਿਰਦ ਦੀਆਂ ਬੋਲੀਆਂ ਨੂੰ ਲਾ ਦਿਤੀ। ਪਲ ਪਲੀ ਵਿਚ ਇਹ ਅੱਗ ਫੈਲ ਗਈ ਅਰ ਚਾਰ ਚੁਫੇਰੇ ਸਾੜਦੀ ਤੁਰੀ ਗਈ। ਜਿਉਂ ਜਿਉਂ ਇਹ ਅਗ ਖੇਤ ਸਾੜਦੀ ਗਈ ਪਰੇ ਤੋਂ ਪਰੇ ਹੁੰਦੀ ਗਈ ਤੇ ਕਟੀ ਦੇ ਦੁਆਲੇ ਖੇਤਾਂ, ਘਾਹਾਂ ਤੋਂ ਧਰਤੀ ਸਫ਼ਾ ਹੁੰਦੀ ਗਈ। ਇਹ ਭਬਾਕਾ ਪੈਲੀਆਂ ਦਾ ਝਟ ਪਟ ਮਿਲਦਾ ਬੀ ਗਿਆ। ਗੱਲ ਕੀ ਉਸ ਵਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਪਹਿਲੇ ਉਸ ਕੁਟੀਆ ਦੇ ਇਰਦ ਗਿਰਦ ਅੱਧ ਅੱਧ ਮੀਲ ਤੋਂ ਵਧੀਕ ਥਾਂ ਸੜ ਚੁਕੀ ਸੀ

-68-