ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਪੜਿਆਂ ਦੇ ਢੇਰ ਹੇਠ ਲੁਕ ਰਹੀ। ਜਦ ਦੁਪਹਿਰ ਵੇਲੇ ਫਾਤਮਾ ਵਿਹਲੀ ਹੋਕੇ ਆਈ ਅਰ ਸਤਵੰਤ ਕੌਰ ਦੇ ਅੰਦਰ ਵੜੀ ਤਦ ਸ਼ੈਤਾਨ ਸੋਦ ਨੇ ਸਾਰਾ ਭੇਤ ਦੇਖ ਲਿਆ ਅਰ ਬੜੇ ਖੁਸ਼ ਦਿਲ ਬਾਹਰ ਚਲੀ ਗਈ। ਇਸ ਪ੍ਰਕਾਰ ਕਈ ਵੇਰ ਉਸ ਨੇ ਲੁਕ ਕੇ ਦੇਖ ਦੇਖ ਕੇ ਪੱਕਾ ਵੱਲ ਸਿਖ ਲਿਆ ਤੇ ਕੁੰਜੀ ਦੀ ਗੁਪਤ ਥਾਂ ਬੀ ਤਾੜ ਲਈ। ਇਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ, ਤਦ ਉਸ ਨੇ ਬੂਹੇ ਖੋਲ੍ਹਣ ਦਾ ਜਤਨ ਕੀਤਾ, ਜਤਨ ਕੀ ਕੀਤਾ ਖੋਲ ਹੀ ਲੀਤਾ, ਪਰ ਬੰਦ ਕਰਕੇ ਫੇਰ ਸਵੇਰੇ ਚਾਰ ਵਜੇ ਜਾ ਖੋਲ੍ਹਿਆ, ਔਰ ਇਕ ਕਦਮ ਅੰਦਰ ਬੀ ਵੜੀ। ਹਨੇਰੇ ਕਰਕੇ ਦਿੱਸਿਆ ਤਾਂ ਕੁਝ ਨਾ, ਪਰ ਮੱਧਮ ਜਿਹੀ ਆਵਾਜ਼ ਸ੍ਵਾਸਾਂ ਦੀ ਆਈ। ਉਸ ਨੇ ਜਾਤਾ ਕਿ ਕੋਈ ਸੌ ਰਿਹਾ ਹੈ। ਤਦ ਜ਼ਰਾ ਕੁ ਠਿਠੰਬਰ ਕੇ ਡਿੱਠੋ ਸੁ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ, ਜੋ ਮੱਧਮ ਜੇਹੀ ਉਸ ਅੰਦਰ ਪੈ ਰਹੀ ਸੀ, ਚੌਕੜੀ ਲਗੀ ਹੋਈ ਕੋਈ ਸੂਰਤ ਬੈਠੀ ਭਾਸੀ, ਜਿਸ ਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲਗਦਾ ਸੀ ਕਿ ਕੌਣ ਹੈ? ਸੈਦ ਜ਼ਰਾ ਕੁ ਖੜੀ ਰਹੀ। ਪਲਕ ਮਗਰੋਂ ਉਹ ਸੂਰਤ ਹਿੱਲੀ, ਹਿਲਦੀ ਦੇਖਕੇ ਉਹ ਪਿਛਲੀ ਪੈਰੀਂ ਮੁੜੀ ਅਰ ਬੂਹਾ ਬੰਦ ਕਰ ਦਿੱਤਾ। ਸਤਵੰਤ ਕੌਰ ਉੱਠੀ ਅਰ ਘਾਬਰੀ ਕਿ ਅਜ ਦੋ ਵੇਰ ਬੂਹਾ ਖੁੱਲ੍ਹਕੇ ਵੱਜ ਗਿਆ ਹੈ ਤੇ ਫਾਤਮਾ ਨਹੀਂ ਆਈ, ਜ਼ਰੂਰ ਭੇਤ ਪਾਟ ਗਿਆ ਹੈ ਅਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ। ਦਿਨ ਹੋਏ ਜਦ ਫਾਤਮਾ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸਨੂੰ ਕਮਰਕਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ। ਇਹ ਦੇਖ ਫਾਤਮਾ ਅਚਰਜ ਹੋ ਪੁਛਣ ਲੱਗੀ ਕਿ 'ਕੀ ਕਾਰਣ ਹੈ?' ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੋਹਾਂ ਲਈ ਦੁੱਖ ਦਾ ਕਾਰਣ ਹੈ, ਕਿਸੇ ਤੀਸਰੇ ਨੂੰ ਭੇਤ ਪਤਾ ਲੱਗ ਗਿਆ ਹੈ। ਅੱਜ ਰਾਤ ਦੋ ਵੇਰ ਬੇਵਕਤ ਬੂਹਾ ਖੁੱਲ੍ਹਾ ਅਰ ਓਪਰੇ ਦੀ ਆਹਟ

-40-