ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਕੁਦਰਤੀ ਮੌਜ ਬੀ ਉਸਨੂੰ ਸੀ ਕਿ ਸਰੀਰ ਲੰਮੇਰਾ ਸੀ ਤੇ ਚਿਹਰੇ ਪਰ ਸਾਵੀਆਂ ਬਿੰਦੀਆਂ ਬੀ ਨਹੀਂ ਸਨ, ਜੋ ਕੁਛ ਸਮੇਂ ਤੌਂ ਰੀਸੋ ਰੀਸੀ ਚਮੜਾ ਪੱਛਕੇ ਸਿੰਘਣੀਆਂ ਬੀ ਕੱਢ ਲੈਂਦੀਆਂ ਹਨ। ਪੁਰਾਤਨ ਸਮੇਂ ਵਿਚ ਭਾਰਤ ਵਰਸ਼ ਦੀਆਂ ਇਸਤ੍ਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਧੋਤਿਆਂ ਲਹਿ ਜਾਂਦੀ ਸੀ। ਇਹ ਸਦਾ ਦਾ ਦਾਗ਼ ਹਿੰਦ ਦੇ ਜੰਗਲੀ ਲੋਕਾਂ ਵਿਚ ਹੁੰਦਾ ਸੀ, ਜਿਸ ਦੇ ਸਬੂਤ ਲਈ ਅੱਜ ਕੱਲ ਦੀਆਂ ਪੁਰਾਤਨ ਅਸਲੀ ਅਵਿੱਦ੍ਯਾ ਕੌਮਾਂ ਵੱਲ ਦੇਖ ਲਵੋ ਕਿ ਸਾਰਾ ਸਰੀਰ ਇਕੁਰ ਪੱਛਕੇ ਕਈ ਸ਼ਕਲਾਂ ਬਣਾਕੇ ਆਪਣੇ ਆਪ ਨੂੰ ਕੋਝਿਆਂ ਕਰਦੀਆਂ ਹਨ। ਮੁਸਲਮਾਨਾਂ ਦੇ ਵੇਲੇ ਕੁਝ ਤਾਂ ਡਰਦਿਆਂ ਕਿ ਚਿਹਰਾ ਕੁਰੂਪ ਹੋ ਜਾਵੇ, ਕੁਝ ਇਸ ਸੋਚ ਪਰ ਕਿ ਨੀਚ ਮਲੂਮ ਹੋਣ ਤੇ ਹੋ ਮੁਸਲਮਾਨ ਸਰਦਾਰ ਖੋਹ ਨਾ ਲੈਣ, ਇਹ ਮੁਕਾਲਕ ਦਾ ਟਿੱਕਾ ਪਰਧਾਨ ਹੋ ਗਿਆ ਸੀ, ਪਰ ਖਾਲਸੇ ਜੀ ਨੇ ਤਾਂ ਗ਼ੁਲਾਮੀ ਨੂੰ ਸੁਰੰਗ ਲਾਈ ਤੇ ਸੁਤੰਤਰਤਾ ਦਾ ਡੰਕਾ ਵਜਾਇਆ, ਤਦ ਕੰਨ ਪੜਾਉਣ ਆਦਿ ਜੋ ਗੁਲਾਮੀ ਦੇ ਲੱਛਣ ਸਨ, ਸ਼ੁਰੂ ਵਿਚ ਹੀ ਛੱਡੇ ਗਏ ਅਰ ਨਾਲ ਸਿੰਘਣੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣੇ ਦੀ ਆਗਿਆ ਪਾਈ[1]। ਜੇ ਸਤਵੰਤ ਕੌਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਦ ਖ਼ਤਰਾ ਸੀ ਕਿ ਮਰਦਾਵੇਂ ਭੇਸ ਵਿਚ ਬੀ ਪਛਾਣ ਹੋ ਜਾਂਦੀ।

ਉਧਰ ਹੁਣ ਸੈਦ ਨੂੰ ਚਉ ਕਿਥੇ? ਭੇਤ ਦੇ ਨੇੜੇ ਨੇੜੇ ਤਾਂ ਅੱਪੜ ਪਈ, ਪਰ ਤੋੜ ਨਾ ਪਹੁੰਚੀ, ਹਰ ਵੇਲੇ ਇਸ ਗਲ ਦੀ ਧੁਨ ਵਿਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾਂ। ਇਕ ਦਿਨ ਉਹ ਕਮਰੇ ਦੇ ਅੰਦਰ ਇਕ ਨੁਕਰ ਵਿਚ ਮੈਲੇ


  1. ਸਿਖ ਗਿਰਾਉਂ ਦੇ ਸਮੇਂ ਕੰਨੀ ਵਾਲੇ ਪੈਣ ਦਾ ਰਿਵਾਜ ਮੁੜਕੇ ਆ ਪਿਆ ਸੀ।

-39-