ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚਾਂ, ਜੋ ਬਿਨਾਂ ਫਾਤਮਾਂ ਦੇ ਕਿਸੇ ਨੂੰ ਪਤਾ ਨਾਂ ਲਗੇ। ਸੋ ਵਿਚਾਰੀ ਢੰਗ ਸੋਚਦੀ ਉਸਦੇ ਘਰ ਨੂੰ ਗਈ, ਅਗੋਂ ਬੂਹੇ ਬੰਦ ਸਨ। ਇਹ ਵਿਚਾਰੀ ਇਕ ਵਧਾ ਦੇ ਹੇਠਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋਕੇ ਪੈ ਰਹੀ, ਐਉਂ ਜਾਪਦਾ ਸੀ ਕਿ ਕੋਈ ਪੱਥਰ ਪਿਆ ਹੈ। ਕਈ ਤ੍ਰੈ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ। ਦੂਰੋਂ ਚਾਨਣਾਂ ਦਿਸਿਆ, ਸਤਵੰਤ ਕੌਰ ਦਾ ਕਲੇਜਾ ਮੁੱਠ ਵਿਚ ਆ ਗਿਆ ਅਰ ਸਮਝ ਗਈ ਕਿ ਮੇਰੀ ਭਾਲ ਵਿਚ ਕੋਈ ਆਇਆ ਹੈ। ਇਹ ਸੋਚਕੇ ਉਥੋਂ ਉਠੀ ਅਰ ਸਾਮ੍ਹਣੇ ਜਾ ਖਲੋਤੀ। ਇਕ ਘਰ ਬੜਾ ਪੁਰਾਣਾ ਜਿਹਾ ਸੀ ਔਰ ਇਸ ਦਾ ਇਕ ਬੁਖਾਰਚੇ ਦੀ ਵਜ੍ਹਾ ਦਾ ਵਧਿਆ ਹੋਇਆ ਹਿੱਸਾ ਸੱਖਣਾ ਤੇ ਉਹਲੇ ਵਾਰ ਸੀ, ਪਰ ਇਸ ਪੂਰ ਚੜ੍ਹਨਾ ਕਠਨ ਸੀ। ਸਤਵੰਤ ਕੌਰ ਦੇਖਦੀ ਸੀ ਕਿ ਇਹ ਥਾਂ ਤਾਂ ਬਚਾਉ ਦੀ ਹੈ ਪ੍ਰੰਤੂ ਚੜ੍ਹਨੇ ਦਾ ਢਬ ਨਾ ਲੱਭੇ। ਜਿੰਦ ਬੜੀ ਪਿਆਰੀ ਚੀਜ਼ ਹੈ, ਆਪਣਾ ਬਚਾਉ ਆਪ ਕੱਢ ਲੈਂਦੀ ਹੈ। ਆਪਣੇ ਉਪਰਲੇ ਤਿੰਨ ਕਪੜੇ ਇਕ ਦੂਜੇ ਨੂੰ ਬੰਨ੍ਹਕੇ, ਇਕ ਸਿਰੇ ਤੇ ਇੱਟ ਜਿਹਾ ਰੋੜਾ ਬੰਨ੍ਹਿਆਂ, ਅਰ ਉਸ ਵਧਾ ਦੇ ਥੰਮੇ ਦੇ ਦੁਆਲੇ ਐਕੁਰ ਸਿਟਿਆ ਕਿ ਦੂਜਾ ਸਿਰਾ ਆਪਣੇ ਹੱਥ ਆ ਗਿਆ, ਉਸ ਨੂੰ ਕਾਬੂ ਕਰਕੇ ਤੇ ਪੈਰ ਕੰਧ ਨੂੰ ਦੇਕੇ ਚੜ੍ਹ ਗਈ ਅਰ ਉਤੇ ਲੁਕ ਕੇ ਹੋ ਬੈਠੀ। ਹੁਣ ਸਤਵੰਤ ਕੌਰ ਹੇਠਲਾ ਹਾਲ ਦੇਖਦੀ ਸੀ, ਪਰ ਉਸ ਨੂੰ ਕੋਈ ਨਹੀਂ ਸੀ ਦੇਖਦਾ।

ਪਲੋ ਪਲੀ ਵਿਚ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਿਸਾਲਾਂ ਲਈ ਆ ਗਏ ਹਨ। ਇਨ੍ਹਾਂ ਨੇ ਖਾਨ ਸਾਹਿਬ ਦਾ ਬੂਹਾ ਖੁਲ੍ਹਾ ਕੇ ਪੁੱਛਿਆ ਕਿ ਸਿੱਖ ਲੜਕੀ ਏਧਰ ਤਾਂ ਨਹੀਂ ਆਈ? ਉਨ੍ਹਾਂ ਨੇ ਸਾਰੇ ਘਰ ਦੀ ਤਲਾਸ਼ੀ ਬੀ ਲਈ, ਪੱਤਾ ਪੱਤਾ ਢੂੰਡਿਆ, ਹਰ ਨੁੱਕਰ, ਹਰ ਥਾਂ ਦੇਖਿਆ ਪਰ ਸਿੱਖ ਕੰਨ੍ਯਾਂ ਦਾ ਮੁਸਕ ਨਾ ਪਾਇਆ। ਅੱਕ ਕੇ ਹਾਰਕੇ ਤੁਰ ਗਏ। ਸਤਵੰਤ ਕੌਰ

-੨੫-