ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁਨ ਕੇ ਰਹਿ ਜਾਣ। ਛੇਕੜ ਸਿਆਣਿਆਂ ਨੇ ਸੋਚਿਆ ਕਿ ਮਤਾ ਕਿਤੇ ਬਾਹਰ ਨਿਕਲ ਗਈ ਹੋਵੇ, ਇਸ ਲਈ ਚਾਰ ਚੁਫੇਰੇ ਸਵਾਰ ਦੁੜਾਏ। ਕੁਝ ਸਵਾਰ ਹਵਾ ਵਾਂਗ ਉਡ ਗਏ ਅਰ ਦੂਰ ਦੂਰ ਤਕ ਭਾਲ ਕਰਦੇ ਫਿਰੇ, ਪਰ ਇਕ ਜਣੇ ਨੂੰ ਨੇੜੇ ਵਾਰ ਹੀ ਸਤਵੰਤ ਕੌਰ ਦਾ ਰੇਸ਼ਮੀ ਦੁਪੱਟਾ ਸੜਿਆ ਲੱਭਾ, ਇਕ ਗਹਿਣਾ ਭੀ ਧੁਆਂਖਿਆ ਹੋਇਆ ਹੱਥ ਆਇਆ। ਜਦ ਏਹ ਚੀਜ਼ਾਂ ਅਮੀਰ ਪਾਸ ਪਹੁੰਚਾਈਆਂ ਗਈਆਂ ਅਰ ਪਛਾਣੀਆਂ ਗਈਆਂ ਤਾਂ ਸਭ ਨੇ ਇਹ ਸਿੱਟਾ ਕੱਢਿਆ ਕਿ ਉਸ ਦੇ ਕਪੜਿਆਂ ਨੂੰ ਅੱਗ ਲੱਗ ਗਈ ਅਰ ਘਬਰਾ ਵਿਚ ਦੌੜੀ ਫਿਰੀ ਹੈ ਤੇ ਸੜਕੇ ਕਿਸੇ ਟੋਏ ਖੁੜੱਲ ਵਿਚ ਡਿਗ ਪਈ ਹੋਣੀ ਹੈ, ਇਸ ਲਈ ਹੋਰ ਮਿਹਨਤ ਨਾਲ ਤਲਾਸ਼ ਅਰੰਭ ਹੋਈ।

ਇਧਰ ਦਾ ਹਾਲ ਸੁਣੋ ਕਿ ਸਤਵੰਤ ਕੌਰ ਮਹਿਲੋਂ ਨਿਕਲਦੀ ਇਕ ਉਜਾੜ ਬੀਆਬਾਨ ਵਿਚ ਪਹੁੰਚੀ ਤੇ ਉਥੇ ਬੈਠੀ ਮਨ ਨਾਲ ਗਿਣਤੀਆਂ ਗਿਣ ਰਹੀ ਹੈ:— ਮੈਂ ਕੀਹ ਕੀਤਾ? ਚੰਗਾ ਹੀ ਕੀਤਾ। ਦੁਸ਼ਟ ਦੇ ਪੰਜਿਓਂ ਨਿਕਲ ਆਈ। ਮੈਂ ਅਞਾਣੀ ਕੁੜੀ ਸਾਂ। ਮੈਂ ਐਸੀਆਂ ਅਕਲਾਂ ਕਿਥੋਂ ਸਿਖ ਗਈ? ਲੋੜਾਂ ਨੇ ਸਭ ਕੁਝ ਸਿਖਾ ਦਿੱਤਾ, ਔਕੜਾਂ ਨੇ ਮੈਨੂੰ ਛਲੀਆ ਤੇ ਚਲਾਕ ਬਣਾ ਦਿੱਤਾ, ਪਰ ਹੁਣ ਸੋਚ ਵਾਲੀ ਗਲ ਇਹ ਹੈ ਕਿ ਮੈਂ ਪਾਪ ਤਾਂ ਨਹੀਂ ਕਰ ਬੈਠੀ?

ਪਹਿਲੇ ਮੈਂ ਆਪਣੀ ਪਿਆਰੀ ਦੇ ਮਾਲਕ ਦੀ ਜਿੰਦ ਬਚਾਈ, ਮੈਂ ਕੋਈ ਪਾਪ ਨਹੀਂ ਕੀਤਾ। ਜਿਸ ਦਾ ਲੂਣ ਖਾਧਾ ਉਸਦਾ ਭਲਾ ਕਰਨਾ ਚਾਹੀਏ। ਪਿਤਾ ਜੀ ਕਿਹਾ ਕਰਦੇ ਸਨ ਕਿ ਸਿੱਖਾਂ ਦਾ ਧਰਮ ਇਹ ਹੈ ਕਿ ਕਿਰਤ ਕਰਕੇ, ਕਮਾਕੇ ਖਾਣ, ਜੇ ਨੌਕਰੀ ਕਰਨ ਤਾਂ ਮਾਲਕ ਦੇ ਪਾਣੀ ਦੀ ਥਾਂ ਲਹੂ ਡੋਲ੍ਹਣ, ਸੋ ਮੈਂ ਤਾਂ ਭਾਵੇਂ ਨੌਕਰ ਬੀ ਨਹੀਂ ਸਾਂ ਤਾਂ ਬੀ ਅੰਗ ਪਾਲਿਆ ਹੈ। ਦੂਜਾ ਕੰਮ ਅਜ ਮਹਿਲ ਨੂੰ ਮੈਂ ਅੱਗ ਲਾਈ, ਪਰ ਅੱਗ ਲਾਉਣ

-੨੩-