ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸੰਨ ਹੋਏ। ਸਿਆਣੀ ਮਾਲਣ ਬੀ ਫੁੱਲਾਂ ਦੀ ਟੋਕਰੀ ਲੈ ਆਈ ਉਧਰ ਨਿਕਾਹ ਪੜਨ ਵਾਸਤੇ ਕਾਜ਼ੀ ਆ ਗਿਆ ਅਚਾਨਕ ਸਾਰਾ ਕਮਰਾ ਧੂੰਏਂ ਨਾਲ ਭਰ ਗਿਆ। ਅਮੀਰ ਸਾਹਿਬ ਬੀ ਘਬਰਾ ਗਏ ਅਰ ਸਤਵੰਤ ਕੌਰ ਬੀ ਘਾਬਰੀ। ਘਾਬਰੀ ਬੀ ਐਸੀ ਕਿ ਕਦੀ ਕਿਧਰੇ ਅਰ ਕਦੀ ਕਿਧਰੇ ਦੇਖਦੀ ਫਿਰੇ ਛੇਕੜ ਇਕ ਕਮਰੇ ਦਾ ਬੂਹਾ ਖੋਲ੍ਹਿਆ, ਤਦ ਤਾਂ ਧੂੰਏਂ ਦਾ ਬੱਦਲ ਹੀ ਉਧਰੋਂ ਆ ਵੜਿਆ ਅਰ ਦੂਜੀ ਪਲ ਵਿਚ ਭਬਾਕੇ ਮਾਰਦੀ ਅੱਗ ਦਾ ਭਾਰਾ ਭਾਂਬੜ ਇਸ ਕਮਰੇ ਵੱਲ ਆਇਆ ਅਰ ਏਧਰ ਬੀ ਅੱਗ ਫੈਲੀ। ਇਸ ਵੇਲੇ ਐਸੀ ਹਫਲਾ ਤਫਲੀ ਮਚੀ ਅਤੇ ਹਲਚਲ ਪਈ ਕਿ ਕਿਸੇ ਨੂੰ ਕੁਝ ਨਾ ਸੁੱਝਾ, ਆਪਣੀ ਆਪਣੀ ਜਿੰਦ ਬਦਲੇ ਸਭ ਉਠ ਨਸੇ। ਗੋਲੀਆਂ ਕਿਤੇ ਤੇ ਬਾਂਦੀਆਂ ਕਿਤੇ, ਅਮੀਰ ਸਾਹਿਬ ਕਿਤੇ ਤੇ ਸਤਵੰਤ ਕੌਰ ਕਿਤੇ। ਇਸ ਭੜਥੂ ਤਤੇ ਨੇ ਸਾਰੇ ਮਹਿਲ ਦੇ ਪਹਿਰੇਦਾਰਾਂ ਤੇ ਫੌਜੀਆਂ ਵਿਚ ਹਫਲਾ ਤਫਲੀ ਪਾ ਦਿਤੀ। ਸਭ ਉਧਰ ਨੂੰ ਦੌੜੇ, ਕਿਉਂਕਿ ਅਮੀਰ ਸਾਹਿਬ ਦੇ ਉਧਰ ਹੋਣ ਦਾ ਪਤਾ ਸਭ ਨੂੰ ਸੀ। ਸਤਵੰਤ ਕੌਰ ਇਸ ਹਫਲਾ ਤਫਲੀ ਵਿਚ ਦਾਉਂ ਬਚਾਉਂਦੀ ਕਿਤੇ ਚੁੱਪ ਕਿਤੇ ਰੌਲਾ ਮਚਾਉਂਦੀ ਪਾਤਸ਼ਾਹੀ ਮਹਿਲ ਵਿਚੋਂ ਨਿਕਲ ਗਈ। ਬਹੁਤ ਚਿਰ ਬਾਦ ਅੱਗ ਬੁਝੀ ਤੇ ਸਾਰੇ ਟਿਕਾਣੇ ਸਿਰ ਦੂਸਰੇ ਪਾਸੇ ਜਾ ਟਿਕੇ ਤਾਂ ਅਮੀਰ ਨੇ ਕੁੜੀ ਬਾਬਤ ਪੁਛਿਆ, ਪਰ ਕੋਈ ਉੱਤਰ ਨਾ ਦੇ ਸਕਿਆ। ਕਹਿਰਵਾਨ ਹੋ ਕੇ ਅਮੀਰ ਨੇ ਤਲਾਸ਼ ਕਰਨ ਦਾ ਹੁਕਮ ਦਿੱਤਾ। ਸਭ ਮਕਾਨ ਕਮਰੇ ਦੇਖੇ ਗਏ, ਪਤਾ ਨ ਲੱਗਾ, ਆਸ ਪਾਸ ਢੂੰਡਿਆ, ਥਹੁ ਨਾ ਲੱਗਾ। ਹੁਣ ਸੜੇ ਹੋਏ ਮਕਾਨ ਦੀ ਤਲਾਸ਼ ਸ਼ੁਰੂ ਹੋਈ, ਸੁਆਹ ਪੱਟੀ ਗਈ। ਨਾ ਸਤਵੰਤ ਕੌਰ ਨਾ ਉਸਦੀ ਹਡੀ ਹੀ ਲੱਭੀ। ਅਮੀਰ ਸਾਹਿਬ ਬੜੇ ਘਾਬਰੇ, ਸਾਰੇ ਨੌਕਰ ਚਾਕ੍ਰ ਚੱਕ੍ਰਾਏ ਕਿਸੇ ਦੀ ਅਕਲ ਕੰਮ ਨਾ ਕਰੇ ਕਿ ਕੀਹ ਹੋ ਗਿਆ ਅਰ ਕੀਹ ਨਹੀਂ ਹੋਇਆ, ਬਾਰੇ ਸੋਚਣ, ਪਰ ਸਿਰ ਧੁਨ

-੨੨-