ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਜਦਾ ਸੀ। ਢੇਰ ਚਿਰ ਇਕਰ ਅਚੰਭਿਤ ਰਹਿਕੇ ਅਮੀਰ ਨੇ ਪੁਛਿਆ; ਐ ਦਲੇਰ ਔਰਤ! ਤੂੰ ਕੈਦ ਕਿੱਕਰ ਪੈ ਗਈ? ਇਹ ਸਮਝ, ਇਹ ਹੌਸਲਾ ਅਰ ਕੈਦ!

ਤ੍ਰੀਮਤ-ਅਮੀਰ ਸਾਹਿਬ! ਕੀ ਦੱਸਾਂ? ਆਪ ਦਾ ਇਕ ਫੌਜੀ ਅਫਸਰ ਘੋੜਾ ਦੁੜਾਏ ਜਾਂਦਾ ਸੀ, ਇਕ ਢੱਠੇ ਹੋਏ ਖੂਹ ਵਿਚ ਡਿਗ ਪਿਆ, ਮੈਂ ਉਸ ਨੂੰ ਡਿਗਦੇ ਡਿੱਠਾ, ਪਿੰਡੋਂ ਵਾਹਰ ਸੱਦ ਕੇ ਉਸ ਨੂੰ ਕਢਵਾਇਆ, ਅਠ ਦਸ ਦਿਨ ਉਸਦੀ ਖਾਤਰ ਇਲਾਜ ਮਾਲਜਾ ਕੀਤਾ, ਜਾਂ ਤਕੜਾ ਹੋਇਆ ਤਦ ਉਹ ਤੁਰ ਪਿਆ ਅਰ ਲੁਧਿਆਣੇ ਚਲਾ ਗਿਆ, ਜੋ ਸਾਡੇ ਪਿੰਡੋਂ ਕੁਛ ਦੂਰ ਵਾਟ ਪੁਰ ਹੈ। ਇਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕ੍ਰਿਪਾ ਦਾ ਮੈਂ ਧੰਨਵਾਦੀ ਹਾਂ, ਮੇਰੀ ਬੇਗ਼ਮ ਉਸਨੂੰ ਮਿਲਿਆ ਚਾਹੁੰਦੀ ਹੈ, ਜੇਕਰ ਤੁਸੀਂ ਉਸ ਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ। ਮੇਰੇ ਪਿਤਾ ਨੇ ਨਾਂਹ ਕਰ ਭੇਜੀ। ਫੇਰ ਦਸ ਦਿਨ ਮਗਰੋਂ ਉਹ ਆਪਣੀ ਵਹੁਟੀ ਸਮੇਤ ਸਾਡੇ ਪਿੰਡ ਪਹੁੰਚਾ ਅਰ ਵਹੁਟੀ ਉਸਦੀ ਮੈਨੂੰ ਮਿਲਣੇ ਆਈ। ਮੇਰਾ ਉਸਦਾ ਪਿਆਰ ਪੈ ਗਿਆ। ਇਕ ਦਿਨ ਮੈਂ ਉਸਨੂੰ ਮਿਲਣ ਉਸਦੇ ਤੰਬੂ ਵਿਚ ਗਈ, ਉਸ ਵੇਲੇ ਮੈਨੂੰ ਉਨ੍ਹਾਂ ਕੈਦ ਕਰ ਲਿਆ ਅਰ ਮੈਨੂੰ ਲੈਕੇ ਨੱਸ ਆਏ। ਉਹ ਤੀਮੀ ਜੋ ਉਸਦੀ ਵਹੁਟੀ ਸੀ ਕੋਈ ਓਪਰੀ ਤ੍ਰੀਮਤ ਸੀ, ਵਹੁਟੀ ਨਹੀਂ ਸੀ। ਸੋ ਉਹ ਤ੍ਰੀਮਤ ਤਾਂ ਖਿਸਕ ਗਈ, ਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਹਾ। ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਨੂੰ ਤੋਰ ਦਿਤਾ, ਇਸ ਹਫਲਾ ਤਫਲੀ ਵਿਚ ਮੈਂ ਪਿਛੇ ਰਹਿ ਗਈ। ਮੈਨੂੰ ਆਪ ਦੇ ਸਿਪਾਹੀਆਂ ਨੇ ਬੱਧੀ ਹੋਈ ਦੇਖ਼ਕੇ ਉਨ੍ਹਾਂ ਕੈਦੀਆਂ ਵਿਚ ਰਲਾ ਦਿਤਾ ਜੋ ਆਪ ਨੇ ਸਾਡੇ ਦੇਸ਼ ਵਿਚੋਂ (ਮਰਦ ਤ੍ਰੀਮਤਾਂ) ਫੜ ਆਂਦੇ ਸਨ, ਇਸ ਪਾਪ ਕਰਕੇ ਕਿ ਆਪਦਾ ਜੀ ਕਰ ਆਇਆ ਸੀ ਕਿ ਕੁਝ

-੧੯-