ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮੀਰ―ਐ ਦਲੇਰ ਔਰਤ! ਤੂੰ ਬੜੀ ਬਹਾਦੁਰ ਹੈਂ ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ, ਮੇਰੀ ਅਕਲ ਹੈਰਾਨ ਹੈ ਤੇਰੇ ਕਰਤਬ ਉੱਤੇ, ਪਰ ਤੂੰ ਸਿੱਖ ਦੀ ਧੀ ਹੈਂ ਇਸ ਲਈ ਤੇਰਾ ਮਾਰਨਾ ਹੀ ਚੰਗਾ ਹੈ, ਪਰ ਤੇਰੀ ਬਹਾਦਰੀ ਦਾ ਇਨਾਮ ਨ ਦੇਵਾਂ ਤਦ ਬੀ ਹੈਫ਼ ਹੈ, ਸੋ ਮੰਗ ਕਿ ਮੈਂ ਤੈਨੂੰ ਕੀ ਦੇਵਾਂ?

ਤ੍ਰੀਮਤ―ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ, ਮੈਂ ਕੁਛ ਨਹੀਂ ਮੰਗਦੀ। ਹਾਂ, ਕੁਝ ਪੁੱਛਿਆ ਚਾਹੁੰਦੀ ਹਾਂ।

ਅਮੀਰ―ਕੀ ਪੁੱਛਿਆ ਚਾਹੁੰਦੀ ਹੈ?

ਤ੍ਰੀਮਤ―ਮੈਂ ਇਹ ਪੁੱਛਿਆ ਚਾਹੁੰਦੀ ਹਾਂ ਕਿ ਸਿੱਖਾਂ ਪਰ ਇੱਡਾ ਜ਼ੁਲਮ ਕਿਉਂ ਹੁੰਦਾ ਹੈ? ਕਿਆ ਸਿੱਖ ਆਦਮੀ ਨਹੀਂ?

ਅਮੀਰ―ਸਿੱਖ ਆਦਮੀ ਤਾਂ ਹਨ, ਪਰ ਲੁਟੇਰੇ ਹਨ। ਮੇਰੇ ਪੰਜਾਬ ਖੋਹਣ ਦੇ ਰਸਤੇ ਵਿਚ ਅਟਕਦੇ ਹਨ। ਵੈਸੇ ਓਹ ਕਾਫਰ ਹਨ, ਇਸ ਕਰਕੇ ਮਾਰਦਾ ਹਾਂ।

ਤ੍ਰੀਮਤ―ਸਿੱਖ ਲੁਟੇਰੇ ਨਹੀਂ ਹਨ। ਲੁਟੇਰੇ ਤੇਰੇ ਹਾਕਮ ਹਨ, ਜੋ ਪੰਜਾਬ ਵਿਚ ਪਰਜਾ ਨੂੰ ਲੁਟਦੇ ਹਨ। ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੈ। ਹਾਕਮਾਂ ਨੇ ਤੇ ਚੌਧਰੀਆਂ ਨੇ ਕਈ ਤ੍ਰੀਕੇ ਰੱਖੇ ਹੋਏ ਹਨ, ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁਟਦੇ ਅਰ ਪਰਜਾ ਨੂੰ ਵਰਾਨ ਕਰਦੇ ਹਨ। ਜਦ ਦੁਹਾਈ ਮਚਦੀ ਹੈ ਤਦ ਦੋਸ਼ ਸਿਖਾਂ ਦੇ ਸਿਰ ਥੱਪ ਦਿੰਦੇ ਹਨ ਅਰ ਬੇਗੁਨਾਹਾਂ ਨੂੰ ਫੜਕੇ ਮਾਰ ਦਿੰਦੇ ਹਨ। ਫਰਿਆਦ ਕੋਈ ਸੁਣਦਾ ਨਹੀਂ, ਜਿਸਨੂੰ ਕਹੋ ਉਹ ਆਪ ਉਹੋ ਜਿਹਾ ਉਪੱਦਰੀ ਹੁੰਦਾ ਹੈ। ਸਭ ਤੋਂ ਵੱਡੇ ਦਿੱਲੀ ਵਾਲੇ ਹਨ ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ। ਪਰਜਾ ਦੀ ਦੂਜੀ ਪਹੁੰਚ ਆਪ ਦੇ ਥਾਪੇ ਹਾਕਮਾਂ ਤਕ ਹੁੰਦੀ ਹੈ, ਉਹ ਵੀ ਉਹੋ ਜੇਹੇ ਹਨ। ਤੁਸੀਂ ਜਿੰਨੀ ਵੇਰ ਪੰਜਾਬ ਹਿੰਦੁਸਤਾਨ ਵਿਚ ਗਏ ਪਰਜਾਂ ਨੂੰ ਲੁੱਟ ਲੁੱਟ ਕੇ

-੧੭-