ਪੰਨਾ:ਸਤਵੰਤ ਕੌਰ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੱਦੇਦਾਰ-ਕਦੇ ਅੱਗੇ ਬੀ ਗਿਆ ਹੈਂ, ਯਾ ਪਹਿਲੀ ਵੇਰ?

ਜਸਵੰਤ-ਮੈਂ ਸਰਹਿੰਦ ਤਕ ਦਾ ਜਾਣੂੰ ਹਾਂ।

ਹੁੱਦੇਦਾਰ-ਬੁਤਾਲਾ ਬੀ ਡਿੱਠਾ ਹੈ? ਜਸਵੰਤ-ਬੁਤਾਲਾ ਤਾਂ ਨਹੀਂ ਵਟਾਲਾ ਹੈ।

ਹੁੱਦੇਦਾਰ-ਹਾਂ ਵਤਾਲਾ, ਵਟਾਲਾ ਉਹ ਕੀ ਥਾਂ ਹੈ?

ਜਸਵੰਤ-ਮੁਸਲਮਾਨਾਂ ਦੇ ਮਦਰੱਸੇ ਤੇ ਪੁਸਤਕਾਲੇ ਉਥੇ ਹਨ।

ਹੁੱਦੇਦਾਰ-ਹਾਂ, ਠੀਕ, ਤੈਨੂੰ ਪੰਜਾਬ ਦੀ ਖ਼ਬਰ ਹੈ?

ਜਸਵੰਤ-ਕੁਛ ਥੋੜੀ ਬਹੁਤੀ ਹੈ ਹੀ? ਹੁੱਦੇਦਾਰ-ਕੀ ਸਬੱਬ?

ਜਸਵੰਤ-ਪਿੱਛਾ ਪੰਜਾਬ ਦਾ ਜੁ ਹੋਇਆ।

ਹੁੱਦੇਦਾਰ-ਨਾਦਰਸ਼ਾਹ ਕੈਦ ਕਰਕੇ ਲਿਆਇਆ ਸੀ?

ਜਸਵੰਤ-ਜੀ ਨਹੀਂ,ਪਰ ਉੱਞ ਅਸੀਂ ਉਧਰ ਦੇ ਹੀ ਹਾਂ। ਹੁੱਦੇਦਾਰ-ਪੰਜਾਬ ਵਿਚ ਤੂੰ ਕਿਸੇ ਦਾ ਜਾਣੂੰ ਹੈਂ?

ਜਸਵੰਤ-ਕਿਸੇ ਕਿਸੇ ਦਾ।

ਹੁੱਦੇਦਾਰ-ਆਸਕਰ ਨਾਮ ਸੁਣਿਆ ਹੈ।

ਜਸਵੰਤ-(ਬੜੀ ਡੂੰਘੀ ਸੋਚ ਸੋਚ ਕੇ ਤੇ ਵਟਾਲੇ ਦਾ ਧਿਆਨ ਆਕੇ) ਜੀ ਹਾਂ, ਵਟਾਲੇ ਤੋਂ ਇਹ ਮਾਈ ਆਸ ਕੋਰ ਆਪਣੇ ਦੋ ਤੋਂ ਵਰ੍ਹੇ ਦੇ ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗ਼ੁਲਾਮਾਂ ਵਿਚ ਕਿਸੇ ਧੋਖੇ ਨਾਲ ਫਸ ਗਈ ਸੀ ਤੇ ਜਕੜਬੰਦ ਕੀਤੀ ਇਧਰ ਆਂਦੀ ਗਈ ਸੀ।

ਹੁੱਦੇਦਾਰ-ਫੇਰ ਉਸ ਦਾ ਕੀ ਹੋਇਆ ਸੀ?

ਜਸਵੰਤ ਅਟਕ ਪਾਸ ਸਿਖ ਆਕੇ ਹਿੰਦੂ ਕੈਦੀ ਛੁਡਾ ਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲਭੀ ਸੀ, ਪਤਾ ਨਹੀ ਲਗਾ ਕਿ ਉਸ ਦਾ ਕੀ ਹਾਲ ਹੋਇਆ। ਇਉਂ ਬੀ ਸੁਣਿਆਂ ਸੀ ਕਿ ਆਸ ਕੋਰ ਨਾਲ ਇਕ ਪਹਾੜਨ ਖਿਡਾਵੀ ਨੌਕਰ ਸੀ, ‘ਨੁਕਰੋ' ਉਸਦਾ ਨਾਮ

-੧੪੯-