ਪੰਨਾ:ਸਤਵੰਤ ਕੌਰ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੜੇ ਵਿਚ ਕਾਫਲਾ ਪਿਆ ਹੈ, ਜਿਸ ਨੇ ਪਸ਼ੌਰ ਤਕ ਵਪਾਰ ਕਰਕੇ ਮੁੜਨਾ ਸੀ, ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿਚ ਘਿਰਿਆ ਪਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁਕੀ ਹੈ ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ ਹੈ, ਪਰ ਜਿਸ ਹਿੱਸੇ ਦੀ ਨਹੀਂ ਹੋਈ ਉਸ ਵਿਚ ਬੇਚੈਨੀ ਜੇਹੀ ਹੈ। ਜ਼ਾਲਮ ਨੀਂਦ ਨੇ ਤਦ ਬੀ ਅੱਖਾਂ ਮੇਲ ਕੇ ਸੁਆਲ ਦਿਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੁਰੀਂ ਬੇਚੈਨ ਹਨ, ਸੁੱਤੇ ਹਨ, ਅਰ ਨੈਣ ਅਕਾਸ਼ ਵਲ ਤੇ ਸੁਰਤ ਅਕਾਸ਼ਾਂ ਦੇ ਸਾਂਈਂ ਵੱਲ ਲੱਗੀ ਹੋਈ ਹੈ,ਪਰਦੇ ਖੁੱਲ ਜਾਣ ਦਾ ਭੈ ਹੈ। ਸਵੇਰੇ ਤਲਾਸ਼ੀ ਹੋਣੀ ਹੈ ਤੇ ਜਾਮਾ ਤਲਾਸ਼ੀ ਹੋਣੀ ਹੈ, ਉਸ ਵੇਲੇ ਪਤਾ ਲਗ ਜਾਣਾ ਹੈ ਕਿ ਮੈਂ ਜ਼ਨਾਨੀ ਹਾਂ ਅਰ ਮਵਦਾਵੇਂ ਭੇਸ ਵਿਚ ਹਾਂ, ਉਸ ਵੇਲੇ ਪਤਾ ਲਗ ਜਾਣਾ ਹੈ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ,ਬਸ ਫੇਰ ਬੰਦੀ ਤੇ ਬੰਦੀਦੇ ਨਾਲ ਤਸੀਹੇ ਤੇ ਮੌਤ।

ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ,ਪਰ ਹੁਣ ਜੀ ਸਗੋਂ ਕੁਝ ਕੱਠਾ ਹੁੰਦਾ ਜਾਂਦਾ ਹੈ ਤੇ ਸੁਰਤ ਜੁੜਦੀ ਜਾਂਦੀ ਹੈ। ਪਰ ਸੋਚਾਂ ਰੋੜ੍ਹਣ ਲਗਦੀਆਂ ਹਨ, ਤਦ ਮਾਨੋਂ ਅਵਾਜ਼ ਆਉਂਦੀਹੈ ਅੰਗੀਕਾਰ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ। ਹਾਂ, ‘ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।' ਇਨ੍ਹਾਂ ਸੋਚਾਂ ਦੀਆਂ ਫੋਟਾਂ ਤੇ ਸਿਦਕ ਦੇ ਹੰਭਲਿਆਂ ਤੇ ਸੁਰਤ ਦੇ ਲਹਾਵਾਂ ਚੜ੍ਹਾਵਾਂ ਵਿਚ ਅੱਧੀਰਾਤ ਲੰਘ ਗਈ, ਅਜੇ ਤੱਕ ਕੋਈ ਡੌਲ ਨਹੀਂ ਸੁੱਝੀ। ਸਿਦਕ ਵਾਲੀ ਭਰੋਸੇ ਵਿਚ ਜੁੜ ਜੁੜ ਅੰਦਰੋਂ ਉਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰਕੇ ਫੇਰ ਬੈਠ ਜਾਂਦੀ ਹੈ। ਅਖੀਰ ਉਠੀ ਅਰ ਇਕ ਪਾਸੇ ਵੱਲੋਂ ਖਿਸਕ ਜਾਣ ਦੀ ਸੋਚੀ ਪਰ ਥੋੜ੍ਹੇ ਹੀ

-੧੪੭-