ਮਾਰ ਕਰਦੇ ਮਰਹੱਟੇ ਲਾਹੌਰ ਪਹੁੰਚ ਪਏ। ਪਿੱਛੇ ਦੱਸ ਆਏ ਹਾਂ ਕਿ ਤੈਮੂਰ ਸ਼ਾਹ ਨੱਸ ਚੁਕਾ ਸੀ, ਪਰ ਇਹ ਬੀ ਖਿਆਲ ਹੈ ਕਿ ਉਹ ਅਜੇ ਲਾਹੌਰ ਹੈਸੀ। ਕੱਚੀ ਸਰਾਂ ਕੋਲ ਤੇਮੂਰ ਸ਼ਾਹ ਨਾਲ ਮਰਹੱਟਿਆਂ ਦਾ ਟਾਕਰਾ ਹੋਇਆ। ਦੁਰਾਨੀ ਹਾਰ ਖਾਕੇ ਨੱਸੇ ਤੇ ਅਟਕ ਪਾਰ ਹੋ ਗਏ। ਤੈਮੂਰ ਸ਼ਾਹ ਦਾ ਮਾਲ ਮਤਾ ਸਾਰਾ ਮਰਹੱਟਿਆਂ ਨੇ ਸਾਂਭਿਆ। ੭੫ ਲੱਖ ਰੁਪੱਯਾ ਸਾਲਾਨਾ ਨਜ਼ਰਾਨਾ ਲੈਣਾ ਕਰਕੇ ਇਨ੍ਹਾਂ ਨੇ ਆਦੀਨਾ ਬੇਗ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਅਤੇ ਖ੍ਵਾਜਾ ਮੀਰਜ਼ਾ ਨੂੰ ਆਦੀਨਾ ਬੇਗ ਦਾ ਨਾਇਬ ਥਾਪਿਆ। ਸ਼ਾਮ ਜੀ ਰਾਮ ਜੀ ਦੇ ਮਰਹੱਟੇ ਸਰਦਾਰ ਮੁਲਤਾਨ ਤੇ ਪਹੁੰਚਕੇ ਹਾਕਮ ਬਣੇ। ਇਕ ਜ਼ਬਰਦਸਤ ਫੌਜ ਸਾਹਬੋ (ਯਾ ਸਾਹਿਬਾ ਪਤੇਲ) ਮਰਹੱਟੇ ਦੇ ਤਾਬਿਆ ਕਿਲ੍ਹੇ ਅਟਕ ਤੇ ਕਬਜ਼ਾ ਕਰਨ ਲਈ ਟੋਰੀ ਗਈ, ਰਸਤੇ ਵਿਚ ਕਿਤੇ ਲੰਮਾ ਟਾਕਰਾ ਨਹੀਂ ਹੋਇਆ। ਅਟਕ ਤੋਂ ਸਰਹਿੰਦ ਤਕ ਇਕ ਹੀ ਵਰ੍ਹੇ ਵਿਚ ਦੁਰਾਨੀ ਹੁਕਮ ਉਠ ਗਿਆ ਅਰ ਮਰਹੱਟੇ ਮਾਲਕ ਬਣ ਬੈਠੇ। ਪੰਜਾਬ, ਦੁੱਖਾਂ ਦੀ ਮਾਰੀ ਪੰਜਾਬ, ਦਾ ਇਹ ਹਾਲ ਸੀ। ਪਰ ਕੀਹ ਸੱਚੀ ਮੁੱਚੀ ਪਿਛਲੇ ਸਾਲ ਦੁਰਾਨੀ ਤੇ ਅੱਜ ਮਰਹੱਟੇ ਮਾਲਕ ਹਨ? ਨਹੀਂ, ਇਹ ਤਾਂ ਹੜ੍ਹ ਦੀ ਤਰ੍ਹਾਂ ਕਾਂਗਾਂ ਆਈਆਂ, ਸਾਰੇ ਦੇਸ਼ ਨੂੰ ਡੋਬਿਆ ਤੇ ਗੁੰਮ। ਅਸਲੀ ਮਾਲਕੀ ਦੀਆਂ ਜੜ੍ਹਾਂ ਤਾਂ ਥਾਂ ਥਾਂ ਸਿੱਖ ਫੈਲ ਰਹੇ ਸਨ ਜੋ ਹੜ੍ਹ ਆਏ ਤੇ ਲਾਂਭੇ ਹੋ ਜਾਂਦੇ ਤੇ ਮਗਰੋਂ ਫੇਰ ਥਾਂ ਥਾਂ ਦੇ ਮਾਲਕ ਤੇ ਹਾਕਮ ਬਣ ਜਾਂਦੇ ਸਨ।
ਖਾਲਸੇ ਦੇ ਇਸ ਗੁਰਮਤੇ ਦਾ, ਜੋ ਅੰਮ੍ਰਿਤਸਰ ਹੋਇਆ ਸੀ, ਇਹ ਫੈਸਲਾ ਹੋਇਆ ਕਿ ਮਰਹੱਟਿਆਂ ਨਾਲ ਲੜਨਾ ਨਹੀਂ ਹੈ, ਮੇਲ ਕਰਨ ਤਾਂ ਕਰ ਲੈਣਾ ਹੈ, ਪਰ ਜੇ ਸ਼ਰਨ ਮੰਗਣ ਤਾਂ ਨਹੀਂ ਲੈਣੀ। ਆਕੜਨ, ਮੁਕਾਬਲਾ ਕਰਨ ਤਾਂ ਡਟ ਕੇ ਲੜਨਾ ਹੈ, ਬਹੂੰ ਬਲ ਪੈ ਜਾਏ ਤਾਂ ਬਾਰਾਂ ਵਿਚ ਜਾ ਵੜਨਾ ਹੈ। ਇਸ ਫੈਸਲੇ ਪਰ ਸਿੱਖਾਂ ਦੇ ਦਲ ਥਾਂ ਥਾਂ ਫੈਲ ਗਏ। ਆਦੀਨਾ
-੧੪੫-