ਪੰਨਾ:ਸਤਵੰਤ ਕੌਰ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ ਹਿੰਦੁਸਤਾਨ ਵਿਚ ਇਕ ਵੇਰ ਤਾਂ 'ਹਿੰਦੀ ਹਿੰਦ' ਹੋ ਕੇ ਆਜ਼ਾਦੀ ਦਾ ਪੰਘੂੜਾ ਝੂਟ ਲੈਂਦਾ, ਪਰ ਮਰਹੱਟਿਆਂ ਨੇ ਸਰਹਿੰਦ ਦੇ ਖਜ਼ਾਨੇ ਤੇ ਸ਼ਹਿਰ ਦੀ ਲੁੱਟ ਦਾ ਮਾਲ ਸਿੱਖਾਂ ਤੋਂ ਵਾਪਸ ਮੰਗਿਆ, ਜਦ ਉਨ੍ਹਾਂ ਨਾਂਹ ਕੀਤੀ ਤੇ ਦੱਸਿਆ ਕਿ ਅਸਾਂ ਜੋ ਕੁਛ ਲਿਆ ਹੈ ਇਹ ਆਦੀਨਾ ਬੇਗ ਨਾਲ ਸਾਡੀ ਸ਼ਰਤ ਸੀ ਅਰ ਅਸਾਂ ਇਸ ਮਾਲ ਨਾਲ ਦੇਸ਼ ਦੇ ਵੈਰਾਨ ਹੋ ਗਏ ਗਰੀਬਾਂ ਤੇ ਮਜ਼ਲੂਮ ਸਿੱਖਾਂ ਨੂੰ ਪਾਲਣਾ ਹੈ ਅਰ ਆਪਣੀ ਜੰਗੀ ਤਾਕਤ ਦੇ ਸਾਮਾਨ ਖਰੀਦਣੇ ਹਨ, ਅਸੀਂ ਕਦੇ ਨਹੀਂ ਮੋੜਾਂਗੇ। ਇਹ ਝਗੜਾ ਉਸ ਪਿੰਡ ਹੋ ਰਿਹਾ ਹੈ, ਜਿਥੇ ਗਰੀਬ ਸਤਵੰਤ ਕੌਰ ਨੇ ਜਨਮ ਧਾਰਿਆ ਸੀ, ਜਿੱਥੋਂ ਦੀ ਮਿਟੀ ਨੇ ਉਸ ਦੀ ਕਾਂਯਾਂ ਡੌਲੀ ਸੀ, ਜਿਥੋਂ ਦ ਪਾਣੀ ਤੇ ਪੌਣ ਨੇ ਉਸ ਨੂੰ ਖਿਡਾਇਆ ਸੀ। ਖਾਲਸੇ ਦੇ ਦਲ ਇਥੇ ਉਤਰੇ ਪਏ ਸੇ, ਸਤਿਸੰਗ ਲਗ ਰਿਹਾ ਸੀ, ਸਿੱਖ, ਹਿੰਦੂ ਸਭ ਖੁਸ਼ ਸੇ ਕਿ ਹੁਣ ਇਹ ਦੋ ਤਾਕਤਾਂ, ਜੋ ਪੱਛਮੇਤਰ ਨੂੰ ਚੱਲੀਆ ਹਨ, ਸਦਾ ਲਈ ਕਾਬਲ ਦਾ ਕਿੱਲਾ ਪੱਟਕੇ ਦੱਰਾ ਖ਼ਬਰ ਦੀ ਧੌਣ ਤੋੜ ਆਉਣਗੀਆਂ, ਪਰ ਅਭਾਗੇ ਦੇਸ਼ ਦੇ ਅਭਾਗੇ ਲੱਛਣ, ਐਨ ਦੀਵਾਨ ਸਜੇ ਵਿਚ ਖ਼ਬਰ ਆਈ ਕਿ ਰਾਘੋ ਰਾਊ ਫੋਜ ਲਈ ਸਿੱਖਾਂ ਨੂੰ ਮਾਰਨ ਆ ਰਿਹਾ ਹੈ। ਭੋਗ ਪਾਉਂਦੇ ਹੀ ਖ਼ਾਲਸਾ ਜੀ ਉਠ ਤੁਰੇ, ਖਾਲੀ ਤੰਬੂ ਤੇ ਸਾਏਬਾਨ ਪਿਛੇ ਰਹਿ ਗਏ, ਜਿਨ੍ਹਾਂ ਪਰ ਰਾਘੋ ਨੇ ਆਕੇ ਧਾਵਾ ਕੀਤਾ ਤੇ ਸ਼ਰਮ ਉਠਾਈ। ਖਾਲਸਾ ਜੀ, ਪੈਰ ਉਠਾਉਂਦਾ ਸਿੱਧਾ ਅੰਮ੍ਰਿਤਸਰ ਨੂੰ ਹੋਇਆ ਤੇ ਉਥੇ ਗੁਰਮਤੇ ਲਈ ਸਾਹ ਲੀਤਾ। ਦੇਸ਼ ਸਾਰੇ ਸੱਦੇ ਫਿਰ ਗਏ ਕਿ ਇਕ ਭਾਰੇ ਗੁਰਮਤੇ ਲਈ ਪ੍ਰਬੰਧ ਹੋਯਾ ਹੈ ਕਿ ਪੰਥ ਨੇ ਮਰਹੱਟਿਆਂ ਨਾਲ ਕੀਕੂੰ ਵਰਤਣਾ ਹੈ।

ਹੁਣ ਮਰਹਟੇ ਸਤਲੁਜ ਪਾਰ ਹੋ ਆਏ, ਸਰਹਿੰਦ ਸਰ ਕਰ ਆਏ ਸਨ, ਦੁਆਬੇ ਨੇ ਤਾਂ ਉਸ ਨੂੰ ਨੇਉਂਦਰਿਆਂ ਹੀ ਸੀ। ਮਾਰੋ

-੧੪੪-