ਪੰਨਾ:ਸਤਵੰਤ ਕੌਰ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿੱਖੀ ਪ੍ਰੇਮ ! ਪਰ ਪਤੀ ਜੀ ਆਪ ਦਾ ਬੀ ਧਨ ਜਨਮ ਹੈ ! ਦੇਖ ਆਪ ਦੇ ਇਸ ਸਾਰੇ ਉੱਤਮਉਪਦੇਸ਼ ਵਿਚ ਐਸਾ ਜੀ ਲੱਗਾ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਅੰਮਾ ਰਹੇ। ਪਤੀ-ਸ੍ਰੀ ਗੁਰੂ ਜੀ ਨੇ ਸੁਰਤ ਦੇ ਲਹਾਉ ਚੜਾਉ ਪਰ ਸੁਖਮਨੀ ਸਾਹਿਬ ਵਿਚ ਸਾਫ ਦੱਸਿਆ ਹੈ ਕਿ ਇਹ ਹੇਠਾਂ ਉਤਾਹਾਂ ਹੁੰਦੀ ਰਹਿੰਦੀ ਹੈ, ਇਸ ਗਲ ਤੋਂ ਨਿਰਾਸ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿਚ ਰਹਿਣਾ ਹੈ ਅਤੇ ਸਤਿਸੰਗ ਕਰਨਾ ਹੈ, ਜੈਸਾ ਓਥੇ ਹੀ ਦੱਸਿਆ ਹੈ:- ਕਬਹੂ ਸਾਧ ਸੰਗਤਿ ਇਹੁ ਪਾਵੈ ॥ ਉਸ ਅਸਥਾਨ ਤੋ ਬਹੁਰਿ ਨ ਆਵੈ ॥ ॥ ਸੁਖਮਨੀ ਬਸੰਤ ਕੌਰ-ਸਿਰਤਾਜ ਜੀ ! ਅੱਜ ਕੱਲ ਜੇ ਹੋ ਸਕੇ ਤਾਂ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿਚ ਰਹੇ। ਪਤ-ਸਤ ਬਚਨ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਅਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ। ਬਸੰਤ ਕੌਰ-ਵਾਹ ਵਾਹ, ਬਹੁਤ ਹੀ ਚੰਗਾ ਹੈ । ਅਗਲੇ ਦਿਨ ਦੂਰ ਨੇੜੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਅਰ ਸਤਿਗੁਰੂ ਉਨ੍ਹਾਂ ਦੂਰ ਗਿਆਂ ਦਾ ਅਤੇ ਉਨ੍ਹਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿਚ ਆਪ ਸਹਾਈ ਹੋਵੇ। ਪੰਜ ਭੋਗ ਪਾਕੇ ਸੰਗਤ ਵਿਦਾ ਹੋ ਗਈ। ਇਹ ਪੰਦਰਾਂ ਵੀਹ ਦਿਨ ਭਾਈ ਸਾਹਿਬ ਦਾ ਘਰ ਸੱਚ ਖੰਡ ਬਣਿਆਂ ਰਿਹਾ। ਦਿਨ ਰਾਤ ਇਕ ਰਸ ਈ -੧੩੩- ਆਰਾਧਨਾ ਬਣੀ

Digitized by Panjab Digital Library / www.panjabdigilib.org

-133-