ਪੰਨਾ:ਸਤਵੰਤ ਕੌਰ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਕੇ ਕਾਬਲ ਗਏ ਹਨ, ਸਭਨਾਂ ਦੀ ਰੱਖਿਆ ਵਾਸਤੇ ਰੋਜ਼ ਦੇ ਵੇਲੇ ਹਰ ਧਰਮਸਾਲ, ਗੁਰਦੁਆਰੇ, ਜੱਥੇ ਤੇ ਹਰ ਸਿੱਖ ਵਲੋਂ ਅਰਦਾਸਾ ਹੁੰਦਾ ਹੈ । ਇਹ ਜੋ ਗੁਰਮੁਖਾਂ ਤੇ ਪ੍ਰੇਮੀਆਂ ਵਲੋਂ ਨਿਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ, ਇਹ ਉਨ੍ਹਾਂ ਦੇ ਆਤਮਾ ਨੂੰ ਬਲ ਦੇਂਦੀ ਹੈ, ਵਾਹਿਗੁਰੂ ਦੀ ਵ੍ਯਾਪਕ ਸਤ੍ਹਾ ਨੂੰ ਸਹਾਯਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ਼ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿਚੋਂ ਸਲਾਮਤ ਵਾਪਸ ਆਉਣਗੇ। ਅੱਗੋਂ ਲਗ ਪਗ ਸਾਰੇ ਆ ਚੁਕੇ ਹਨ ਇਸੇ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ ? ਕਾਕੀ ਦਾ ਤੋਖਲਾ ਨਾ ਕਰੋ, ਸਗੋਂ ਸਿਦਕ ਧਾਰ ਤੋ ਰੋਜ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿਚ ਤਕੜਾਈ ਭਰੋ।ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ 'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਯਾ ਰਿਆਇਤ', ਸੋਚ ਲਓ ਕਿ ਇਹ ਸਾਡੇ ਪੰਥਕ ਪਿਆਰ ਦੀ ਕੇਡੀ ਡੂੰਘੀ ਗੰਢ ਹੈ।ਤੁਸੀਂ ਜਾਣਦੇ ਹੋ ਕਿ ਪੰਥ ਵਿਚ ਗੁਰੂ ਪਰਮੇਸ਼ੁਰ ਦਾ ਪਿਆਰ ਤੇ ਸਿਦਕ ਕਿਤਨਾ ਹੈ । ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿਚ ਪਏ ਪਿਆਰਿਆਂ ਦੀ ਰੱਛਿਆ ਤੇ ਰਿਐਤ ਨਾ ਹੁੰਦੀ ਹੋਵੇਗੀ ? ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਨ੍ਹਾਂ ਅਰਦਾਸਿਆਂ ਨਾਲ ਸਾਡੇ ਬੰਦੀਖਾਨੇ ਪਏ, ਦੂਰ ਗਏ,ਕਿਸੇ ਤਰ੍ਹਾਂ ਵਿਛੁੜੇ ਤੇ ਬੇਬਸ ਹੋਏ, ਯਾ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੂਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ ? ਬਸੰਤ ਕੌਰ-ਸੱਚ ਹੈ, ਸਾਡੀ ਗੁਰਸਿੱਖੀ ਧੰਨ ਹੈ, ਸਾਡਾ ਪੰਥਕ ਪ੍ਰੇਮ ਧੰਨ ਹੈ ਕਿ ਸਾਰੇ ਸਿਖ ਇਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇਹਨ ਅਰ ਫੇਰ ਦੇਖ ਕਰਨੀਆਂ ਵਾਲ ਤੇ ਚੰਗੇ ਚੰਗੇ ਪੁਰਖ ਅਪਣਿਆਂ ਦੇ ਮਗਰ ਜਾਂਦੇ ਹਨ ਅਰ ਇਕ ਇਕ ਬੱਚਾ ਢੂੰਡਕੇ ਵਾਪਸ ਲਿਆਉਂਦੇ ਹਨ ।ਧੰਨ ਸਿਖੀ, ਧੰਨ -੧੩੨-

Digitized by Panjab Digital Library / www.panjabdigilib.org

-132-