ਪੰਨਾ:ਸਤਵੰਤ ਕੌਰ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰ ਨੂੰ-ਸਦਾ ਯਾਦ ਨਾਲ ਸਾਈਂ ਵਿਚ ਲਗੇ ਰਹਿਣ ਦੀ ਹਾਲਤ ਨੂੰ-ਤਾਂ ਗੁਰਮੁਖ ਆਪ ਹੀ ਜਾਣਦੇ ਹਨ, ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ ਉਹ ਕੁਛ ਪਛਾਣ ਵਿਚ ਮਦਦ ਕਰਦੇ ਹਨ। ਗੁਰਮੁਖਾਂ ਦੀ . ੧) ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਉ ਸਦਾ ਰੱਬ ਵੱਲ ਹੁੰਦਾ ਹੈ, ਉਸ ਦੀ ਯਾਦ ਕਦੇ ਨਹੀਂ ਵਿੱਸਰਦੀ, ਉਸ ਵਿਚ ਇਕ ਸੁਆਦ ਆਉਂਦਾ ਹੈ। ਚੜਦੀ ਕਲਾ ਵਿਚ ਖੇਡਦੇ ਹਨ, ਭੈ ਤੇ ਭਰਮ ਵਿਚ ਨਹੀਂ ਪੈਂਦੇ। (੨) ਵਰਤਣ ਐਸ ਤਰਾਂ ਦੀ ਹੁੰਦੀ ਹੈ, ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ ਤੇ ਦਇਆ ਕਰਦੇ ਹਨ, ਭਲੇ ਤੇ ਉਪਕਾਰ ਦੇ ਕੰਮ ਵਿਚ ਉਹਨਾਂ ਤੋਂ ਸਹਿ-ਸੁਭਾ ਭਲਿਆਈ ਹੁੰਦੀ ਹੈ। ਮਾੜੇ ਕੰਮਾਂ ਤੇ ਕੁਸੰਗਾਂ ਤੌਂ ਉਮ ਰਹਿੰਦੇ ਹਨ। ਕੰਮ ਉਨ੍ਹਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। (੩) ਪ੍ਰਭਾਊ ਐਉਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ। ਕੋਲ ਬੈਠਿਆਂ ਚਿੱਤ ਖਿੜਦਾ ਯਾ ਨਿਰਮਲ ਭੈ ਵਿਚ ਆਉਂਦਾ ਹੈ, ਸੰਗ ਕੀਤਿਆਂ ਠੰਢ ਪੈਂਦੀ ਹੈ।(੪) ਉਪਰ (ਰੱਬ ਜੀ ਵੱਲ) ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਕਰਕੇ ਸੁਰਤ ਉਨ੍ਹਾਂ ਦੀ ਦਾਤਾ ਪਦ ਵਿਚ ਸਾਂਈਂ ਵਲ ਝੁਕ ਪੈਂਦੀ ਹੈ[1]। (੫) ਸਤਿਗੁਰ ਜੀ ਨੇ ਦੱਸਿਆ ਹੈ:-‘ਸਾਧ ਕੈ ਸੰਗਿ ਨਹੀ ਕਛੁ ਘਾਲ॥ ਦਰਸਨੁ ਭੇਟਤ ਹੋਤ ਨਿਹਾਲ'। ਸਾਧੂ ਦੇ ਸੰਗ ਨਾਲ ਸੁਤੇ ਹੀ ਇਹ ਅਸਰ ਹੁੰਦਾ ਹੈ ਕਿ ਉਸ ਦੇ ਦਰਸ਼ਨ ਮਾਤ੍ਰ ਨਾਲ ਚਿਤ ਨਿਹਾਲ ਹੋ ਜਾਂਦਾ, ਭਾਵ ਖਿੜ ਜਾਂਦਾ ਹੈ। ਅਸਲ ਵਿਚ ਗੁਰ ਸਿਖੀ ਦੀ ਪਹਿਲੀ ਗੱਲ ਹੈ ‘ਗੁਰ ਦੀ’ ਜੋ ਪ੍ਰਾਪਤ ਹੁੰਦੀ ਹੈ


  1. ਓਇ ਦਾਤੇ ਦੁਖ ਕਾਟਨਹਾਰ॥ ਜਾਕੈ ਸੰਗਿ ਤਰੈ ਸੰਸਾਰੁ॥

    [ਗਉ: ਸੁਖਮਨੀ, ਮਹਲਾ ੫

-128-