ਪੰਨਾ:ਸਤਵੰਤ ਕੌਰ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ, ਜਿਸਨੂੰ ਓਹ ਦੁੱਖ ਕਲੇਸ਼ ਨਹੀਂ ਦੇਂਦੇ ਜੋ ਸਾਨੂੰ ਦੇਂਦੇ ਹਨ ਤਦ ਹਰਿਆਨ ਹਕੋ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ; ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿੱਸਦਾ ਹੈ ‘ਜਗਤ' ਉਹ ਜ਼ਰੂਰ ਪਲਟੇ ਖਾਂਦਾ ਹੈ, ਜੋ ਇਸ ਨਾਲ ਮੋਹ ਹੈ, ਉਹ ਇਸ ਦੇ ਹਰ ਪਲਟੇ ਤੇ ਸੱਟ ਖਾਵੇਗਾ। ਜੇ ਤੁਸੀਂ ਉਸ ਨਾਲ ਮੋਹ ਕਰ ਕਿ ਜੋ ਇਸਦਾ ਕਾਰਨ ਹੈ, ਜਿਸਦਾ ਇਹ ਪ੍ਰਕਾਸ਼ ਹੈ ਤਦ ਸੁਖ ਹੋਵੇ, ਕਿਉਂਕਿ ਉਹ ਸਦਾ ਇਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਛ ਸਮਝ ਪੈਂਦੀ ਹੈ, ਤਦ ਫੇਰ ਗੁਰਮੁਖਾਂ ਦਾ ਮੇਲ ਗੋਲ ਚੰਗਾ ਲਗਦਾ ਹੈ। ਜਦ ਉਨ੍ਹਾਂ ਨੂੰ ਮਿਲੀ ਗਿਲੀਦਾ ਹੈ, ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ, ਐਉਂ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਉਸ ਸਤਿਸੰਗ ਵਾਲ ਪਾਸੇ ਵਲ ਭੇਜਦੇ ਹਨ।

ਬਸੰਤ ਕੌਰ-ਠੀਕ ਹੈ, ਪਰ ਉਨ੍ਹਾਂ ਦੇ ਕੋਲ ਬੈਠਿਆਂ ਉਠਿਆਂ ਦੇਖਾ ਦੇਖੀ ਨੇਹੁੰ ਲੱਗ ਜਾਂਦਾ ਹੈ, ਜਾਂ ਓਹ ਵਾਹਿਗੁਰੂ ਦਾ ਦਰਸ਼ਨ ਕਰਾ ਦੇਂਦੇ ਹਨ ਤੇ ਉਹ ਸੁੰਦਰਤਾ ਮੋਹ ਲੈਂਦੀ ਹੈ?

ਪਤੀ-ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ, ਪਰ ਗੁਰਮੁਖ ਜਦ ਦਿਆਲ ਹੁੰਦੇ ਹਨ ਤਦ ਪਰਮੇਸ਼ੁਰ ਦੀ ਸੇਵਾ ਦੀ ਜਾਚ ਸਿਖਾਲਦੇ ਹਨ ਤੇ ਪਰਮੇਸ਼ੁਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਤੇ ਉਸਦੇ ਜਸ ਵਰਣਨ ਕਰਦੇ ਹਨ, ਇਸ ਤਰ੍ਹਾਂ ਮਨ ਤੇ ਅਸਰ ਹੁੰਦਾ ਹੈ। ਫੇਰ ਉਹ ਬਾਣੀ ਪੜ੍ਹਨ ਵਿਚ ਲਾਉਂਦੇ ਹਨ। ਬਾਣੀ ਵਿਚ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚਾਰੀ ਹੋਈ ਹੋਣ ਕਰਕੇ ਬਾਣੀ ਵਿਚ ਇਕ ਸੱਤ੍ਹਾ ਹੁੰਦੀ ਹੈ, ਉਸ ਦੇ ਅਸਰ ਨਾਲ ਮਨ ਉਤੇ ਪਿਆਰ ਲੀਹਾਂ ਪੈਂਦੀਆਂ ਹਨ। ਫੇਰ ਗੁਰਮੁਖ ਸ੍ਰੀ ਪਰਮੇਸ਼ੁਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਉ ਪਾਉਂਦੇ ਹਨ ਅਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ। ਐਸ ਤਰਾਂ ਨਾਲ

-126-