ਪੰਨਾ:ਸਤਵੰਤ ਕੌਰ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਆਪਣੀਆਂ ਚੀਜ਼ਾਂ ਦਾ ਸੁਖ ਤੇ ਵਾਧਾ ਮੰਗਦੇ ਹਾਂ।ਤੇ ਜੇ ਅਸੀਂ ਸੰਸਾਰ ਦੇ ਮੋਹ ਵਿਚ ਨਾ ਹੋਵੀਏ ਤਾਂ ਅਸੀਂ ਭਗਵੰਤ ਜੀ ਨੂੰ ਪਿਆਰ ਕਰੀਏ ਤੇ ਜੋ ਕੁਛ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣਕੇ ਪ੍ਰਸੰਨ ਹੋਵੀਏ, ਭਈ ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਤੇ ਇਸ ਵਿਚ ਜੋ ਕੁਛ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ, ਤਾਂਤੇ ਪਿਆਰਾ ਜੋ ਕੁਛ ਕਰਦਾ ਹੈ, ਚੰਗਾ ਕਰਦਾ ਹੈ। ਐਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਾਂ। ਇਹੋ ‘ਹੁਕਮਿ ਰਜਾਈ ਚਲਣਾ' ਹੈ। ਪਤੀ ਜੀ! ਮੇਰੀ ਸਮਝ ਵਿਚ ਤਾਂ ਏਸ ਤਰ੍ਹਾਂ ਕੁਛ ਆਇਆ ਹੈ।

ਹਿੰਮਤ ਸਿੰਘ-ਠੀਕ ਹੈ।

ਬਸੰਤ-ਪਰੰਤੂ ਇਕ ਸੰਸਾ ਹੈ। ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਹਨ-'ਵੇ ਢੋਲਾ! ਨੇਹੁੰ ਨ ਲਗਦੇ ਜੋਰੀਂ ਤੇ ਪੁੱਛ ਨਾ ਪੈਂਦੇ ਮਾਮਲੇ'। ਸੋ ਇਹ ਜੋ ਵਾਹਿਗੁਰੂ ਜੀ ਨਾਲ ਪਰੇਮ ਕਰਨਾ ਹੈ, ਅਰਥਾਤ ਨੇਹੁੰ ਲਾਉਣਾ ਹੈ, ਇਹ ਜੋਰੀਂ ਕੀਕੂੰ ਲੱਗ ਸਕਦਾ ਹੈ? ਦਿੱਸਣ ਵਾਲੀਆਂ ਚੀਜ਼ਾਂ ਵਿਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਅਰ ਫਬਵੀਂ ਨੁਹਾਰ, ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਤੇ ਨੇਹੁੰ ਲੱਗ ਜਾਂਦਾ ਹੈ। ਜਿਸ ਭਗਵੰਤ ਜੀ ਨੂੰ ਡਿੱਠਾ ਨਹੀਂ ਹੈ, ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਨਹੀਂ ਤੱਕਿਆ ਤੇ ਗੁਣਾਂ ਤੋਂ ਮਨ ਨੇ ਖਿਚ ਨਹੀਂ ਖਾਧੀ ਉਸ ਨਾਲ ਜ਼ੋਰੀਂ ਨਹੁੰ ਕੀਕੂ ਲੱਗ ਪੈਂਦਾ ਹੈ?

ਹਿੰਮਤ ਸਿੰਘ-ਇਹ ਗੱਲ ਠੀਕ ਹੈ, ਪਰ ਦੁਨੀਆਂ ਵਿਚ ਬੀ ਨੇਹੁੰ ਸਦਾ ਗੁਣ ਤੇ ਸੁੰਦਰਤਾ ਕਰਕੇ ਨਹੀਂ ਲੱਗਦੇ। ਕਈ ਵਰ ਮਨਾਂ ਨੂੰ ਅਕਾਰਨ ਖਿੱਚ ਬੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ, ਜਾਂ ਕੋਈ ਰੂਹਾਂ ਦੇ ਆਪੋ ਵਿਚ ਕੁਦਰਤੀ ਖਿੱਚਾਂ ਦੇ ਢੋ ਢੁਕਦੇ ਹਨ, ਜਿਨ੍ਹਾਂ ਦੇ

ਕਾਰਨ ਸਾਨੂੰ ਪਤਾ ਨਹੀਂ, ਸੋ ਪ੍ਯਾਰੀ ਜੀ! ਅਕਸਰ ਤਾਂ ਪਿਛਲੇ

-124-