ਪੰਨਾ:ਸਤਵੰਤ ਕੌਰ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦ ਵਿਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ‘ਮਨ ਮਾਤ੍ਰ ਨਾਲ ਜਾਣ ਲੈਣ ਨੂੰ' ਨਹੀਂ ਪਰ ‘ਨਾਮ ਦੁਆਰਾ ਮਿਲ ਪੈਣ ਨੂੰ ਈਸ਼੍ਵਰ ਪ੍ਰਾਪਤੀ ਆਖਿਆ ਹੈ:-

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥

ਬਸੰਤ ਕੌਰ-ਅਸਲ ਗੱਲ ਜ਼ਰਾ ਹੋਰ ਸੌਖੀ ਕਰਕੇ ਸਮਝਾਓ।

ਹਿੰਮਤ ਸਿੰਘ-ਇਹ ‘ਸਾਡਾ ਆਪਾਂ ਅੰਸ਼ ਹੈ ਉਸ ਚੇਤਨ ਦੀ, ਜਿਸ ਨੂੰ ਪਰਮੇਸ਼ੁਰ ਆਖਦੇ ਹਾਂ। ਓਸ ਚੇਤਨ ਦਾ ਸਰੂਪ ‘ਪ੍ਰੇਮ ਹੈ, ਇੰਜ ਅੰਸ਼ ਦਾ ਸਰੂਪ ਬੀ ‘ਪ੍ਰੇਮ' ਹੈ। ਵਿਛੋੜਾ ਇਸ ਗਲ ਵਿਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ (ਦਿੱਸ ਰਹੇ ਜਗਤ) ਦੇ ਪ੍ਰੇਮ ਵਿਚ ਫਸ ਗਈ ਹੈ, ਇਸ ਕਰਕੇ ਅਪਣੇ ਕਾਰਨ, ਅਪਣੇ ਮਾਲਕ ‘ਪ੍ਰੇਮ ਸਰੂਪ ਦ੍ਰਿਸ਼ਟੇ' ਤੋਂ ਵਿਛੁੜ ਗਈ ਹੈ।ਹੁਣ ਮਰਦੇ ਸਾਧਨ 'ਪਰੇਮ ਦੀ ਸ਼ਕਤੀ, ਪਰੇਮ ਦੀ ਰੂਹ ਤੇ ਤ੍ਰਾਣ ਵਾਲਿਆਂ ਨੂੰ' ਕਿੱਕੂ ਮਿਲਾ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ (ਪਰਮੇਸ਼ੁਰ) ਨੂੰ ਪ੍ਰਾਪਤ ਹੋਵੀਏ ਤਦ ਸਾਫ ਗੱਲ ਇਹ ਹੈ ਕਿ ਸਾਡੇ ਪਰੇਮ ਦਾ ਵੇਗ, ਜੋ ਦ੍ਰਿਸ਼ਟਮਾਨ ਵੱਲ ਹੋ ਗਿਆ ਹੈ, ਉਸ ਨੂੰ ਵਾਹਿਗੁਰੂ (ਦ੍ਰਿਸ਼ਟਾ) ਵੱਲ ਲਾ ਦੇਈਏ। ਦੋਹਾਂ ਵਿਚ ਪਰੇਮ ਦਾ ਗੁਣ ਹੈ, ਯਾ ਦੋਹਾਂ ਦਾ ਅਸਲ ਸਰੂਪ 'ਪਰੇਮ' ਹੈ, ਜਦ ਸਜਾਤੀ ਤੇ ਸਜਾਤੀ[1]ਵਸਤਾਂ, ਜਿਨ੍ਹਾਂ ਦਾ ਸਰੂਪ ਵਿੱਚ (ਪਰੇਮ) ਹੈ, ਆਮੋਂ ਸਾਹਮਣੇ ਆਉਂਦੀਆਂ ਹਨ ਤਦ ਉਹੋ ਖਿੱਚ ਉਹਨਾਂ


  1. ਇੱਕੋ ਜਾਤੀ ਦੀਆਂ, ਇੱਕ ਅਸਲੇ ਦੀਆਂ।

-122-