ਜਦੋਂ ਪ੍ਰੇਮੀ ਪਿਆਰੇ ਦੇ ਰੰਗ ਵਿਚ ਰੱਤੇ ਜਾਂਦੇ ਹਨ, ਸੂਰਤ ਸਦਾ ਚੜੀ ਰਹਿੰਦੀ ਹੈ, ਚੜ੍ਹੀ ਸੁਰਤ ਵਾਲਾ ਬਿਨਾਂ ਜਤਨ ਦੇ ਮਾੜੇ ਕਰਮਾਂ ਤੋਂ ਅਲੋਪ ਰਹਿੰਦਾ ਹੈ। ਵੈਰਾਗ ਉਸਦੇ ਅੰਗ ਅੰਗ ਵਿਚ ਹੁੰਦਾ ਹੈ, ਪਰ ਬੇਮਲੂਮ ਹਰਦਮ ਲਗੇ ਰਹਿਣ ਕਰਕੇ ਅੱਯਾਸ ਉਸਦੀ ਰਗ ਰਗ ਵਿਚ ਵੱਸਦਾ ਹੈ, ਪਰ ਸਹਿਜ ਸੁਭਾ। ਉਸ ਪਰੇਮ ਰੰਗ ਦੇ ਮੱਤੇ ਨੂੰ ਗਿੜਾ ਘੱਟ ਹੁੰਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜ੍ਹਤਾ ਵਿਚ ਨਹੀਂ ਢਹਿਂਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ:—‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ। ਸਿੱਧੀਆਂ ਨੂੰ ਧ੍ਰਿਗ ਧ੍ਰਿਗ ਕਹਿਕੇ ਇਨ੍ਹਾਂ ਵਿਚ ਫਸਦਾ ਨਹੀਂ, ਸਗੋਂ ਅੱਗੇ ਟੁਰੀ ਜਾਂਦਾ ਹੈ, ਸੋ ਇਸ ਮਾਰਗ ਦੇ ਟੁਰਨ ਵਾਲੇ ਦਾ ਆਚਰਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਹ ਉਸਨੂੰ ਦੂਰ ਕਰਦਾ ਹੈ। ਉਹ ਉਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਨ ਦੀ ਬਣਾਉਂਦਾ ਹੈ। ਫਿਰ ਉਸਨੂੰ ਇਕ ਹੋਰ ਤਜਰਬਾ ਉਸਤਾਦ ਹੋ ਢੁੱਕਦਾ ਹੈ। ਉਸ ਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀਆਂ ਦੁੱਖ ਹੁੰਦੇ ਹਨ, ਉਹ ਉਸਨੂੰ ਬੜੇ ਚੁਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਨਾਲ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸ ਨੂੰ ਹੋਰਨਾਂ ਰਸਾਂ ਵਿਚ ਪੈਣ ਨਹੀਂ ਦੇਂਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕ ਹਨ:-
"ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ।”
ਸੋ ਉਚੇ ਰਸ ਵਿਚ ਰੱਤਾ ਓਹ ਇਨ੍ਹਾਂ ਨੀਵੇਂ ਰਸਾਂ ਕਸਾਂ ਵਿਚ ਨਹੀਂ ਫਸਦਾ 1 ਇਸ ਤਰ੍ਹਾਂ ਇਹ ਗੁਰਮੁਖਾਂ ਦਾ ਗਾਡੀ ਰਾਹ ਬਹੁਤ ਸੁਆਦਲਾ, ਖ਼ਤਰੇ ਤੋਂ ਸਾਫ ਤੇ ਸਿੱਧਾ ਪੱਧਰਾ, ਖੇੜੇ ਵਾਲੇ ਸਾਈਂ ਦੋਸ਼ ਨੂੰ ਲੈ ਜਾਂਦਾ ਹੈ।
ਬਸੰਤ ਕੌਰ-ਪਤੀ ਜੀ! ਜਿਸ ਰਸਤੇ ਵਿਚ ਪ੍ਰੇਮ ਨਹੀਂ
-118-