ਪੰਨਾ:ਸਤਵੰਤ ਕੌਰ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਇਆ ਇਸ ਦੀ ਕਾਲਖ ਵਿਚ ਫੇਰ ਫਸਦਾ ਨਹੀਂ। ਇਹ ਸੁਤੇ ਵੈਰਾਗ ਹੋ ਗਿਆ। ਪਰ ਨਾ ਘਰ ਬਾਰ, ਇਸਤ੍ਰੀ, ਪਦਾਰਥ ਛੱਡਣੇ ਪਏ, ਨਾ ਬਨਾਂ ਵਿਚ ਜਾਕੇ ਦੁੱਖ ਭੋਗਣੇ ਪਏ। ਘਰ ਬੈਠਿਆਂ ਵੈਰਾਗ ਹੋ ਗਿਆ। ਇਸ ਤਰ੍ਹਾਂ ਸਮਝ ਲਓ ਕਿ ਜਦ ਅੰਦਰਲੇ ਦਾ ਰੁਖ਼ ਯਾ ਝੁਕਾਉ ਯਾ ਲਗਨ ਪਰਮੇਸ਼ੁਰ ਵੱਲ ਰਹਿੰਦੀ ਹੈ ਤਾਂ ਇਹ ਹੋਇਆ ਕੀਹ? ‘ਧਿਆਨ'। ਹਠ ਵਾਲਾ, ਮੂਰਤ ਬੰਨ੍ਹਣ ਵਾਲਾ ਧਿਆਨ ਨਾ, ਸਗੋਂ ਸਹਿਜ ਧ੍ਯਾਨਜੀਉਂਦਾ ਜਾਗਦਾ, ਖਿੱਚ ਵਾਲਾ, ਪਿਆਰ ਵਾਲਾ ਧਿਆਨਰੱਬ ਵਲ ਲੱਗਾ ਰਿਹਾ:-

'ਗੁਰਮੁਖਿ ਲਾਗੈ ਸਹਜਿ ਧਿਆਨੁ॥'

ਇਹ ਧਿਆਨ ਅੰਦਰਲੇ ਦਾ ਰੌ ਹੋਵੇਗਾ ਸਾਈਂ ਵਲ। ਤਵੱਜੋ ਕਹੋ, ਫਿਕਰ ਕਹੋ, ਖ੍ਯਾਲ ਦਾ ਰੌ ਕਹੋ, ਇਹ ਸਾਈਂ ਵਲ ਟੁਰਿਆ ਰਹੇਗਾ।ਜੋ ਲਗਾਤਾਰੀ ਹੋਕੇ ਲਿਵ ਅਖਵਾਏਗਾ।

ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਤੇ ਐਬ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤ੍ਰ ਹੈ, ਓਸ ਨੂੰ ਮਾੜੇ ਕੰਮ ਪਸੰਦ ਨਹੀਂ ਹਨ, ਇਸ ਲਈ ਪਿਆਰੇ ਦੇ ਸੁਭਾਵ ਅਨੁਸਾਰ ਵਰਤਾਉ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦਿਆਂ ਅੰਦਰ ਇਕ ਸਫਾਈ, ਸਵੱਛਤਾਈ ਦਾ ਭਾਵ ਉਪਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੁਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘਟਦੀ ਹੈ ਤੇ ਮੈਲ ਮੈਲ, ਧੂੜ ਧੂੜ ਆ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਤੇ ਪੀੜ ਦੇਂਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝੁੱਕਦਾ, ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ

ਦੇ ਸਾਰੇ ਸਾਧਨ ਸੁਖ ਨਾਲ ਹੁੰਦੇ ਜਾਂਦੇ ਹਨ, ਵਿਚਾਰ ਲਓ ਕਿ

-117-