ਪੰਨਾ:ਸਤਵੰਤ ਕੌਰ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੇਰ.ਸਾਡੇ ਦੁਖ ਦੂਰ ਹੋ ਜਾਣਗੇ। ਓਹ ਦੂਖ ਜੌ ਉਸ ਨਾਲ ਵਿਛੋੜੇ ਕਰਕੇ ਪਏ ਹਨ, ਨਾਲੇ ਓਹ ਦੁੱਖ ਜੋ ਜਗਤ ਵਿਚ ਸਾਨੂੰ ਵਾਪਰਦੇ ਹਨ, ਸਭ ਦੂਰ ਹੋਣਗੇ, ਕਿਉਕਿ ਉਹ ਸਾਡੇ ਨਾਲ ਅੰਗੀਕਾਰ ਕਰੇਗਾ, ਦਾਸ ਜਾਣਕੇ ਅੰਗ ਪਾਲੇਗਾ, ਸਾਡੇ ਸਾਰੇ ਕੰਮ ਸਵਾਰੇਗਾ, ਕਿਉਕਿ ਉਹ ਸਮਰੱਥ ਹੈ। ਇਸ ਸੈਸੇ ਦੀ ਲੌੜ ਹੀ ਨਹੀ' ਕਿ ਸੁਆਰ ਸਕੇਗਾ ਕਿ ਨਹੀਂ',ਉਹ 'ਸਦਾ-ਸਮਰੱਥ' ਸਦਾ ਸੁਆਰੇਗਾ।ਤਾਂ ਤੇ ਏਸ ਪਰੇਮ ਯੋਗ ਨਾਲ, ਯਾਦ ਦੁਆਰੇ ਸਾਈਂ ਨਾਲ ਜੁੜੇ ਰਹਿਣ ਨਾਲ, ਅਰਥਾਂਤ ਪਰਮੇਸ਼ੁਰ ਨਾਲ ਅੰਦਰੋ ਲੱਗੇ ਰਹਿਣ ਕਰਕੇ ਹੋਰਨਾਂ ਨਾਲ-ਜੋ ਪਰਮੇਸ਼ੁਰ ਦੀ ਪ੍ਰੀਤਿ ਤੋਂ ਰੋਕਣ ਵਾਲੇ ਹਨ-ਆਪੇ ਮਨਵਿਚ ਵਿੱਥਪੈਜਾਵੇਗੀ। ਇਹ ਜੋ ਪਰਮੇਸ਼ੁਰ ਤੋਂ` ਛੁੱਟ ਦੂਏ ਹਨ, ਇਨ੍ਹਾਂ ਨਾਲ ਵਿੱਥ ਦਾ ਨਾਮ ਹੀ ਵੈਰਾਗ ਹੈ[1]। ਇਸ ਵੈਰਾਗ ਨਾਲ ਬਾਹਰਲੇ ਸੰਨ੍ਯਾਸ ਦੀ ਲੋੜ ਬੀ ਉੱਡ ਗਈ। ਸੁਖ ਦਾ ਰਸਤਾ ਤੇ ਸਾਈਂ ਦਾ ਰਾਹ ਜੋ ਅੱਗੇ ਖੁਸ਼ਕ ਤੇ ਖ਼ਤਰਿਆਂ ਵਾਲਾ ਸੀ, ਠੰਢਾ, ਛਾਂ ਦਾਰ, ਮਿੱਠਾ, ਰਸਦਾਰ ਤੇ ਪਿਆਰਾ ਬਣ ਗਿਆ।

ਬਸੰਤ ਕੌਰ-ਹੁਣ ਸਮਝਿਆ, 'ਇਸ ਅੰਦਰਲੇ ਦੇ ਸਾਂਈਂ ਨਾਲ ਲਗਾਤਾਰੀ ਲਗਾਉ ਲੱਗੇ ਰਹਿਣ ਨਾਲ' ਹੋਰ ਸਾਰੇ ਗੁਣ ਆ ਜਾਣਗੇ ਤੇ ਸਾਰੇ ਫਲ ਲਗ ਪੈਣਗੇ।

ਹਿੰਮਤ ਸਿੰਘ-ਹਾਂ! ਜਦ ਵਾਹਿਗੁਰੂ ਨਾਲ ਪ੍ਰੀਤ ਹੋਈ ਤਾਂ ਸੈਸਾਰ ਨੂੰ ਮਾੜਾ ਤੇ ਭੈੜਾ ਕਹਿਣ ਤੱ ਬਿਨਾਂ ਹੀ ਸੈਸਾਰ ਵਿੱਥ ਤੇ ਹੋ ਗਿਆ, ਅਰਥਾਤ ਮਨੁੱਖ ਜਗਤ ਦੇ ਕੋਮ ਕਰਦਾ


  1. ਗੂਰੁ ਸਿਖੀ ਵਿਚ ਇਹ ਵੈਰਾਗ ਦੂਸਰਿਆਂ ਤੋਂ ਨਫਰਤ ਦਾ ਰੂਪ ਨਹੀ ਰਖਦਾ, ਪਰ ਸਾਂਈ' ਦਾ ਹੁਕਮ ਸਮਝਕੇ ਉਨ੍ਹਾਂ ਦੀ ਸੇਵਾ ਕਰਨੀ, ਸੁਖ ਦੇਣਾਂ ਆਪਣਾ ਧਰਮ ਸਮਝਦਾ ਹੈ, ਪਰ ਮੋਹ ਦਾਜੋ ਹਨੇਰੇ ਵਾਲਾ ਪੱਖ ਹੈ ਉਸ ਤੋਂ ਉੱਜਲ ਰਹਿੰਦਾ ਹੈ।

-116-