ਪੰਨਾ:ਸਤਵੰਤ ਕੌਰ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿੰਮਤ ਸਿੰਘ --ਜੇ ਸਾਡੇ ਘਰ 'ਬ੍ਰੇਕ' ਹੈ ਤਾਂ ਇਸ ਨੂੰ ਬੀਜ ਪਵੇਗਾ 'ਕੋਨਾ'। ਜੋ ਸਾਡੇ ਪਾਸ ‘ਕੋਨਾ ਹੈ ਇਹ ਬੀਜ ਦੇਈਏ ਤਾਂ 'ਧੇਕ' ਦਾ ਬੂਟਾ ਹੋ ਆਵੇਗਾ। ਇਸੇ ਤਰ੍ਹਾਂ ਜੇ ਪ੍ਰੇਮ ਸਾਡੇ ਅੰਦਰ ਲਗਾ ਹੋਇਆ ਹੈ ਤਾਂ ਉਸ ਦਾ ਸਰੂਪ ਕੀ ਹੈ ਪ੍ਰੀਤਮ ਹਰਦਮ ਯਾਦ ਰਹਿੰਦਾ ਹੈ ਤੇ ਜੇ ਅਸੀਂ ਕਿਸੇ ਦੀ ਯਾਦ ਲਗਾਤਾਰ ਅੰਦਰ ਵਸਾ ਲਈਏ ਤਾਂ ਇਹ ਯਾਦ ਪ੍ਰੇਮ ਬਣ ਜਾਏਗੀ । ਇਸ ਕਰਕੇ ਗੁਰੂ ਜੀ ਨੇ ਫੁਰਮਾਇਆ ਹੈ:-

ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ
ਕਾ ਇਕੁ ਦਾਤਾ ਸੋ ਮੈਂ ਵਿਸਰਿ ਨ ਜਾਈ।।

ਜੇ ਸਾਨੂੰ ਸਾਡਾ ਰੱਬ ਯਾਦ ਰਹਿਣ ਲੱਗ ਜਾਵੇ ਤਾਂ ਕਾਰਜ ਹੋ ਗਿਆ । ਜੇ ਯਾਦ ਨਾ ਰਹੇ ਤਾਂ ਫਿਰ ਉਸਦਾ ਨਾਮ ਜਪੀਦਾ ਹੈ। ਨਾਮ ਜਪਦਿਆਂ ਉਹ ਫਿਰ ਯਾਦ ਰਹਿਣ ਲੱਗ ਜਾਂਦਾ ਹੈ, ਯਾ ਇਉਂ ਕਹੋ ਕਿ ਮਨ ਵਿਚ ਵਸ ਜਾਂਦਾ ਹੈ।ਮਨ ਵਿਚ ਸਾਈਂ ਆਪਣੇ ਦੀ ਯਾਦ ਰੱਖਣਾ ਨਾਮ ਦਾ ਸਿਮਰਨ ਹੈ। ਸਿਮਰਨ ਕਰਦਿਆਂ ਉਸ ਨਾਲ ਜਾ ਮਿਲੀਦਾ ਹੈ, ਫੇਰ ਵਿੱਥ ਨਹੀਂ ਰਹਿੰਦੀ। ਇਸੇ ਸਾਰੀ ਗੱਲ ਬਾਤ ਨੂੰ‘ਨਾਮ' ਆਖੀਦਾ ਹੈ। ਬਸੰਤ ਕੌਰ-ਪਰ ਜੀ, ਜੋ ਕੋਈ ਐਵੇਂ ਪਿਆ ਨਾਮ ਰਟ ਹਿੰਮਤ ਸਿੰਘ-ਭੋਲੀਏ ! ਨਾਮ ਜਪਣਾ ਜੀਉਂਦੇ ਜਾਗਦੇ ਬੰਦੇ ਨੇ ਹੈ, ਕਿਸੇ ਨਿਰਜਿੰਦ ਕੱਲ੍ਹ ਚਰਖੇ ਨੇ ਤਾਂ ਨਹੀਂ ਨਾ ਜਪਣਾ। ਜੋ ਕੰਮ ਜਿੰਦ ਵਾਲਾ ਕਰੇਗਾ ਮਨ ਤੇ ਅਸਰ ਪਏਗਾ। ਜਦ ਕਿ ਅਸੀਂ ਇਹ ਸਮਝ ਕੇ ਨਾਮ ਜਪਣਾ ਹੈ ਕਿ ਇਹ ਜਿਮ- ਰਨ ਬਣ ਜਾਵੇ ਤੇ ਪ੍ਰੇਮ ਬਣ ਜਾਵੇ ਤਾਂ ਸਾਡੀ ਨੀਯਤ ਮਨੋਰਥ ਪਾਵੇਗੀ। ਹਾਂ, ਜੇ ਪਖੰਡ ਲਈ ਕਰਦਾ ਹੈ ਉਹ ਵੱਖਰੀ ਗਲ ਹੈ। ਬਸੰਤ ਕੌਰ-ਊਂਈ ! ਕੀਕੂੰ ਮੈਂ ਭੁਲੇਵਿਆਂ ਵਿਚ ਪੈ ਜਾਂਦੀ ਹਾਂ ਭਲਾ ਜੀ ਰੱਬ ਜ ਨਾਲ ਪ੍ਯਾਰ ਕਿਉਂ ਨਹੀਂ ਪੈਂਦਾ? -੧੧੨-

Digitized by Panjab Digital Library I www.panjabdigilib.org

-112-