ਪੰਨਾ:ਸਤਵੰਤ ਕੌਰ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸਰਦਾ।' ਅਰਥਾਤ ਜਦ ਕਿਸੇ ਮਨੁੱਖ ਦੇ ਅੰਦਰ ਕਿਸੇ ਦਾ ਪਿਆਰ ਹੋਵੇ ਤਾਂ ਉਸ ਦੇ ਦੋ ਸਰੂਪ ਹਨ; - ੧, ਜੇ ਪਿਆਰਾ ਪਾਸ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਨਜ਼ਰੋਂ ਉਹਲੇ ਨਾ ਹੋਵੋ ਤੇ ੨, ਜੇ ਪਿਆਰਾ ਉਹਲੇ ਹੋ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਮਨੋਂ ਨਾ ਵਿਸਰੇ, ਸੋ ਪਤਾ ਲੱਗਾ ਕਿ ਵਿਛੋੜੇ ਵੇਲੇ ਯਾ ਵਿੱਥ ਵਲੋਂ ਪਿਆਰ ਦੀ ਪੱਕੀ ਨਿਸ਼ਾਨੀ, 'ਯਾਦ' ਯਾ ਜਿ ਰਨ’ ਹੈ। ਇਹ ਦੂਜੀ ਗਲ ਹੈ। ਸੋ ਜਦ ਅਸੀਂ ਇਸ ਪਾਸੇ ਲਗੇ ਤਾਂ ਪਹਿਲੇ ਵਾਹਿਗਰੂ ਪਿਆਰੇ ਦੇ 'ਹੋਣ' ਦਾ ਫੇਰ ਉਸ ਦੇ 'ਅੰਗ ਸੰਗ ਹੋਣ' ਦਾ, ਫਰ ਸਾਨੂੰ ਪਿਆਰ ਕਰਨ ਵਾਲਾ ਹੋਣ' ਦਾ ਚੇਤਾ ਰਹੇਗਾ, ਉਹ ਮਾਨੋ ਸਾਨੂੰ ਵਿਸਰੇਗਾ ਨਹੀਂ। ਬਸੰਤ ਕੌਰ-ਪਰ ਅਸਾਂ ਉਸਨੂੰ ਡਿੱਠਾਨਹੀਂ ਨਾ ਹੋਇਆ | ਹਿੰਮਤ ਸਿੰਘ - ਇਹੋ ਤਾਂ ਮੈਂ ਦੱਸਿਆ ਹੈ ਕਿ ਡਿੱਠਾ ਨਾ ਹੋਣ ਕਰਕੇ ਸਮਝ ਲਓ ਕਿ ਪਰਦੇਸ਼ ਹੈ, ਯਾ ਐਉਂ ਸਮਝ ਲਓ ਕਿ ਉਸ ਦਾ ਰੂਪ ਰੰਗ ਨਾ ਹੋਣ ਕਰਕੇ ਸਾਨੂੰ ਉਹ ਮਾਨੋ ਉਹਲੇ ਹੈ।ਉਂਞ ਤਾਂ ਨੇੜੇ ਹੈ, ਪਰ ਦੀਹਦਾ ਨਹੀਂ, ਇਸ ਕਰਕੇ ਉਹ 'ਪਿਆਰਾ' ਮਾਨੋਂ 'ਪਰਦੇਸ਼ ਹੈ ਅਰਥਾਤ ਅਸੀਂ ਪਿਆਰੇ ਤੋਂ ਵਿਛੁੜੇ ਹੋਏ ਹਾਂ। ਹੁਣ ਸੋਚ ਲਓ ਕਿ ਜੇ ਸਾਡੇ ਅੰਦਰ ਪਿਆਰ ਹੋਵੇ ਤਾਂ ਪਿਆਰਾ ਸਾਨੂੰ ਆਪਣੇ ਦਿਲੋਂ ਭੁੱਲੇਗਾ ਨਹੀਂ, ਇਸ ਗੱਲ ਨੂੰ ਉਲਟ ਲਓ ਕਿ ਜੇ ਅਸੀਂ ਉਸ ਨੂੰ ਭੁੱਲੀਏ ਨਾ ਤਾਂ ਉਹੀ 'ਯਾਦ' ਮਾਨੋਂ ‘ਪਿਆਰ ਹੈ । ਤਾਂ ਤੇ ਯਾਦ ਵਿਚ ਰਹਿਣਾ - ਪਰਮੇਸ਼ੁਰ ਦੀ ਯਾਦ ਵਿਚ ਰਹਿਣਾ - ਉਸ ਨਾਲ ਪ੍ਰੇਮ ਕਰਨਾ ਹੈ ਕਿ ਉਹ ਹੈ, ਅੰਗ ਸੰਗ ਹੈ ਅਰ ਪਿਆਰ ਕਰਦਾ ਹੈ, ਐਉਂ ਉਸ ਨੂੰ ਯਾਦ ਰੱਖਣਾ ਚਿੱਤ ਵਿਚ ਪ੍ਰੇਮ ਨੂੰ ਵਸਾਉਣਾ ਹੈ। ਬਸੰਤ ਕੌਰ-ਕਿਸੇ ਹੋਰ ਤਰ੍ਹਾਂ ਸਮਝਾਓ ਨਾ। -999-

Digitized by Panjab Digital Library | www.panjahdigilib.org

-111-