ਪੰਨਾ:ਸਤਵੰਤ ਕੌਰ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰਥਾਤ ਵਾਹਿਗੁਰੂ ਨਾਲ (ਜੋ ਕਦੇ . ਬੀ . ਮਾਯਾ ਵਿਚ ਨਹੀਂ ਆਯਾ) ਨਹੀਂ ਜੁੜ ਸਕਦੇ ਸਨ। ਤੀਸਰੇ ਇਕ ਭਗਤੀ ਮਾਰਗ ਵਾਲੇ ; ਇਹ ਮੂਰਤੀ ਪੂਜਾ ਵਿਚ ਫਸਕੇ ਰਹਿ ਗਏ ।ਫਿਰ ਇਨ੍ਹਾਂ ਵਿਚ ਰਾਸਾਂ, ਲੀਲਾ ਟੁਰ ਪਈਆਂ ਤੇ ਨਿਰੋਲ ਵਾਹਿਗੁਰੂ ਦੀ ਥੁੜ ਇਨ੍ਹਾਂ ਵਿਚ ਜਾਨ ਨਹੀਂ ਭਰਦੀ ਸੀ। ਰਸ, ਸੁਆਦ, ਅਕਹਿ ਖੜਾ, ਅਰਥਾਤ ਆਪੇ ਦਾ ਸਾਈਂ ਵਿਚ ਮੇਲ ਤੇ ਉਸ ਦਾ ਜੀਂਵਦਾ ਅਸਰ ਪੈਦਾ ਨਹੀਂ ਸੀ ਹੁੰਦਾ, ਇਸ ਕਰਕੇ ਸ੍ਰੀ ਗੁਰੂ ਜੀ ਨੇ ਇਕ ਤੀਕਾ ਐਸਾ ਸਿਖਾਇਆ ਕਿ ਜਿਸ ਨਾਲ ਠੀਕ ਤੀਰ ਨਿਸ਼ਾਨੇ ਤੇ ਬੈਠੇ, ਇਸ ਨੂੰ ਅਸੀਂ ਪ੍ਰੇਮਾ ਭਗਤੀ ਆਖਦੇ ਹਾਂ । ਇਹ ਇਕ ਨਵਾਂ ਬਿੱਛ ਹੈ, ਪਰ ਇਸ ਵਿਚ ਸਾਰੀ ਤਰਾਂ ਦੇ ਯੋਗਾਂ ਦੇ ਉਤਮ ਅੰਗ ਆਉਂਦੇ ਹਨ, ਮਾਨੋਂ ਇਕ ਬਿੱਛ ਨੂੰ ਜਾਨ ਪਾਕੇ ਹਰੀਆਂ ਭਰੀਆਂ ਸ਼ਾਖਾਂ ਲਾਕੇ ਸਤਿਗੁਰਾਂ ਨੇ ਫਲ ਦਾਰ ਤੇ ਫੁੱਲਦਾਰ ਕਰ ਦਿੱਤਾ ਹੈ। ਬਸੰਤ ਕੋਰ-ਜ਼ਰਾ ਉਪਰੀ ਗੱਲ ਜਾਪਦੀ ਹੈ, ਕੁਛ ਸੌਖਾ ਕਰਕੇ ਸਮਝਾਓ ਨਾ ਜੀਓ, ਤ੍ਰੀਕਾ ਸਮਝਾਓ ਕਿੰਝ ਕੀਤਾ ਲੌੜੀਏ ? ਹਿੰਮਤ ਸਿੰਘ-ਸਾਰਿਆਂ ਤੋਂ ਉੱਚਾ ਤੇ ਸਭ ਗੁਣਾਂ ਤੋਂ ਪਰੇ ਤੋ ਪਰੇ ਤੋਂ ਬੀ ਪਰ ਪਰਮੇਸ਼ੁਰ ਹੈ। ਉਹ ਵਾਹਿਗੁਰੂ ਸਾਡਾ ਪਿਆਰਾ ਪਿਤਾ ਹੈ, ਸੋ ਉਸ ਨੂੰ ਸਦਾ ਮਿਹਰ ਕਰਨ ਵਾਲਾ, ਸਦਾ ਪ੍ਰੇਮ ਕਰਨ ਵਾਲਾ ਪਤਿਤ ਪਾਵਨ ਜਾਣਕੇ ਉਸ ਨਾਲ ਪਿਆਰ ਕਰਨਾ, ਇਹ ਆਪਣੇ ਜੀਵਨ ਦਾ ਲਾਹਾ ਜੀਵਨ ਦਾ ਪਰੋਜਨ-ਸਮਝਣਾ, ਇਹ ਪਹਿਲਾ ਕਦਮ ਹੈ । ਜਦ ਇਹ ਪਰੰਜਨ ਸਮਝਿਆ, ਅਰਥਾਤ ਇਹ ਕਿ ਪਰਮੇਸ਼ੁਰ ਪਿਆਰ ਸਰੂਪ ਹੈ ਅਰ ਸਾਡਾ ਪ੍ਰੀਤਮ ਹੈ, ਤਦ ਪਿਆਰੇ ਦੇ ਪਿਆਰ ਦਾ ਪਹਿਲਾ ਸਰੂਪ ਇਹ ਹੈ ਕਿ 'ਉਹ ਹਰ ਵੇਲੇ ਪਾਸ ਰਹੇ ਜੋ ਕਦੇ ਪਿਆਰਾ ਪਾਸ ਨਾ ਹੋਵੇ ਤਦ ਫੇਰ ‘ਮਨ ਤੋਂ ਕਦੇ ਨਹੀਂ -990-

Digitized by Panjab Digital Library | www.panjabdigilib.org

-110-