ਪੰਨਾ:ਸਤਵੰਤ ਕੌਰ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ’, ‘ਦੁੱਖ ਦਾ ਹੇਤੂ ਹਨ’ ਇਹ ਸੋਚ ਕਰ ਕਰਕੇ ਚਿਤ ਨੂੰ ਸਾਰੇ ਵਿਸ਼ਿਆਂ ਤੋਂ ਖਿੱਚਕੇ ਵੱਸ ਵਿਚ ਕਰਨ ਦਾ ਤਰਲਾ ਲੈਂਦੇ ਹਨ । ਓਹ ਕਹਿੰਦੇ ਹਨ ਕਿ ਦਿੜ੍ਹ ਤੇ ਪੱਕੇ ਸੰਸਕਾਰਾਂ ਨਾਲ ਹੀ ਸੰਸਾਰ ਤੇ ਇਹ ਸਰੀਰ ਬਣਿਆਂ ਹੈ, ਹੁਣ ਪੱਕਾ ਵੈਰਾਗ ਇਸ ਵੱਲੋਂ ਕਰਕੇ ਉਨਾਂ ਸੰਸਕਾਰਾਂ ਨੂੰ ਮੇਟ ਦੇਣਾ ਹੈ। ਦੂਸਰੇ ਓਹ ਯੋਗੀ, ਜੋ ਸਰੀਰ ਦੇ ਇੰਦਿਆਂ ਨੂੰ ਰੋਕਦੇ ਰੋਕਦੇ ਮਨ ਦੀਆਂ ਤੀਆਂ ਮਾਰਨ ਦਾ ਜਤਨ ਕਰਦੇ ਹਨ। ਤੁਹਾਨੂੰ ਐਉਂ ਠੀਕ ਸਮਝ ਵਿਚ ਆ ਜਾਵੇਗਾ ਕਿ ਜੇ ਮਨ ਟਿਕੇ ਤਾਂ ਸਰੀਰ ਟਿਕ ਜਾਂਦਾ ਹੈ ਤੇ ਜੇ ਸਰੀਰ ਟਿਕੇ ਤਾਂ ਮਨ ਦਾ ਟਿਕਾਉ ਹੋ ਪੈਂਦਾ ਹੈ। ਕਈ ਵੈਰਾਗ ਕਰਕੇ ਮਨ ਨੂੰ ਉਪਰਾਮਤਾ ਵਿਚ ਲਿਜਾਂਦੇ ਤੇ ਵਿਵੇਕ ਯਾ ਸੋਚ ਵਿਚ ਵਿਚਾਰ ਨੂੰ ਉੱਚਾ ਕਰਨ ਦਾ ਤਰਲਾ ਲੈਂਦੇ ਸਨ । ਖਬਰੇ ਇਸੇ ਗੱਲ ਨੂੰ ਜਪੁਜੀ ਸਾਹਿਬ ਵਿਚ 'ਸਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ' ਲਿਖਿਆ ਹੋਵੇ । ਇਸੇ ਤਰ੍ਹਾਂ ਕ੍ਰਿਯਾ ਯੋਗ ਵਾਲੇ ਕਾਂਇਆਂ ਨੂੰ ਮਾਂਜਕੇ ਸਵਾਸਾਂ ਨੂੰ ਰੋਕਦੇ, ਚਿਤ ਦੀਆਂ ਵ੍ਰਿਤੀਆਂ ਨੂੰ ਰੋਕਣ ਦਾ ਜਤਨ ਕਰਦੇ ਸਨ। ਇਸ ਕ੍ਰਿਯਾ ਯੋਗ ਦੇ ਕਈ ਪ੍ਰਕਾਰ ਹਨ, ਹਠ, ਜੋਗ ਬੀ ਇਸੇ ਵਿਚ ਹੈ। ਜਿਸ ਦੇ ਅਨੇਕਾਂ ਸਾਧਨ ਸਰੀਰ ਦੇ ਅੰਗਾਂ ਪਰ ਵਸੀਕਾਰ ਪਾਉਣ ਦੇ ਹਨ। ਰਾਜ ਜੰਗ, ਮੰਤ੍ਰ ਜੋਗ ਆਦਿ ਬੀ ਜੰਗ ਹਨ। ਰਾਜ ਜੋਗ ਵਿਚ ਬੀ. ਪ੍ਰਾਣਾਯਾਮ ਆਦਿਕ ਸਾਧਨ ਹਨ। ਪਰ ਸਾਰਿਆਂ ਜੋਗਾਂ ਦਾ ਛੇਕੜਲਾ ਜਤਨ ਇਹ ਹੈ ਕਿ ਮਨ ਦੀਆਂ ਬਿਤੀਆਂ ਦਾ ਟਿਕਾਉ ਹੋ ਜਾਵੇ, ਅੰਦਰ ਉਠਦੀਆਂ ਲਹਿਰਾਂ ਦੇ ਤੰਗ ਚੁਪ ਹੋ ਜਾਣ । ਏਸੇ ਨੂੰ ਖਬਰੇ ਜਪੁਜੀ ਸਾਹਿਬ ਵਿਚ ‘ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ' ਵਾਲੀ ਤੁਕ ਵਿਚ ਦੱਸਿਆ ਹੋਵੇ। ਫਿਰ ਓਹ ਤਪੱਸ੍ਰੀ ਹੁੰਦੇ ਹਨ ਜੋ ਨਾਨਾਂ ਤਰ੍ਹਾਂ ਦੇ ਬਤ ਧਾਰਨ ਕਰਕੇ ਸਰੀਰ ਦੇ ਇੰਦ੍ਰਿਆਂ ਨੂੰ ਸਿਥਲ ਕਰਦੇ ਹਨ ਤੇ -੧੦੮-

Digitized by Panjab Digital Library | www.panjabdigilib.org

-108-