ਪੰਨਾ:ਸਤਵੰਤ ਕੌਰ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗ੍ਰਿਹਸਤ ਤੋਂ ਨਿਰਜੋਗ ਹੋਣ ਅਰਥਾਤ ਟੁੱਟ ਜਾਣ ਵਿਚ ਨਹੀਂ, ਸਗੋਂ 'ਸਾਈਂ ਸੰਗਗ' ਵਿਚ ਹੈ, ਅਰਥਾਤ ਪ੍ਰੀਤ ਦੀ ਇਕ ਤਾਰ ਵਿਚ ਹੈ । ਬਸੰਤ ਕਰਮੈਂ ਨਹੀਂ ਸਮਝੀ ਪਤੀ ਜੀ! ਜੋਗੀ ਕੌਣ ਲੋਕ ? ਜੋਗੀ ਕੰਨ ਪਾਟੇ ਮੁੰਦਰਾਂ ਵਾਲੇ? ਜਾਂ ਜੋ ਸੱਪਾਂ ਦੇ ਮਾਂਦਰੀ ਬੀਨ ਵਜਾਉਂਦੇ ਗਲੀਆਂ ਵਿਚ ਆਉਂਦੇ ਹਨ ? ਪਤੀ-ਨਹੀਂ, ਤੁਸੀਂ ਕਿਸ ਪਾਸੇ ਗਏ, ਇਹ ਕੰਨ ਪਾਟੇ ਤਾਂ ਅਸਲੀ ਜੋਗੀ ਨਹੀਂ । ਇਨਾਂ ਦੀ ਸੰਪ੍ਰਦਾ ਗੋਰਖ ਨਾਥ ਤੋਂ ਟੁਰਕੇ ਪਹਿਲੇ ਪੱੜਾ ਹਠ ਜੋ ਕਰਦੀ, ਫੇਰ ਸਿੱਧੀਆਂ ਕਰਾਮਾਤਾਂ ਦੇ ਫੇਰ ਵਿਚ ਫਸਕੇ ਸ਼ਰਾਬ ਆਦੀ ਮਸਤੀਆਂ ਵਿਚ ਡਿਗਦੀ, ਉਲਟ ਫੇਰ ਖਾਂਦੀ, ਹੁਣ ਕੇਵਲ ਕਿੰਗ ਵਜਾਉਂਦੀ, ਮੰਗਤ ਹੱਦ ਤਕ ਰਹਿ ਗਈ ਹੈ।ਦੂਜੇ ਸਪਾਧੇ ਹਨ, ਓਹ ਬੀ ਜੋਗੀਆਂ ਦੇ ਹੀ ਚੇਲੇ ਸਨ, ਜੋ ਗੁੱਗੇ ਚੁਹਾਨ ਰਾਜਪੂਤ ਦੇ ਜੋਗ ऐ ਦੀ ਮਹਿਮਾ ਕਰਦੇ ਲੋਕਾਂ ਨੂੰ ਉਸ ਦੀ ਪੂਜਾ ਵਿਚ ਲਾਉਂਦੇ ਹੁੰਦੇ ਸਨ, ਪਰ ਹੁਣ ਬੇਖ਼ਬਰ ਹੋਕੇ ਨਿਰੇ ਸੱਪਾਂ ਦੇ ਖੇਲ ਦਿਖਾਕੇ ਗੁਰਾ ਟੋਰਦੇ ਹਨ। ਇਹ ਬੀ ਇਕ ਤਰਾਂ ਦੇ ਮੰਗਤੇ ਹੀ ਰਹਿ ਗਏ ਜਾਪਦੇ ਹਨ।ਮੈਂ ਇਹ ਯੋਗੀ ਨਹੀਂ ਆਖੇ, ਮੈਂ ਜਿਹੜ ਜੋਗੀ ਆਖੇ ਹਨ ਓਹ ਲੋਕ ਹਨ ਜੋ ਅਪਣੇ ਮਨ ਦੀਆਂ ਬਿਰਤੀਆਂ ਨੂੰ ਰੋਕਦੇ ਹਨ ਅਤੇ ਆਪਣੇ ਆਪੇ ਵਿਚ ਜੁੜ ਜਾਣ ਦਾ ਯਤਨ ਕਰਦੇ ਹਨ—ਯੋਗੀ। ਬਸੰਤ ਕੌਰ-ਹੱਛਾ ਜੀ, ਮੈਂ ਹੁਣ ਸਮਝੀ, ਓਹ ਜੋ ਗੀਤਾ ਵਿਚ ਜੋਗ ਦਾ ਵੇਰਵਾ ਹੈ, ਓਹ ਜੋਗੀ ਹੈ ? ਪਤੀ-ਹਾਂ, ਓਥੇ ਕਈ ਪ੍ਰਕਾਰ ਦੇ ਯੋਗੀ ਦੱਸੇ ਹਨ। ਪਰ ਇਕ ‘ਜੋਗ ਮਾਰਗ' ਪਾਤੰਜਲ ਵਾਲਾ ਹੈ, ਤੇ ਇਕ ਹਠ ਯੋਗੀ ਵੀ ਹੁੰਦੇ ਹਨ। ਇਕ ‘ਸਾਂਖ ਜੋਗੀ' ਅਰਥਾਤ 'ਯਾਨ ਯੋਗੀ ਹਨ ਜੋ ਤੱਤਾਂ ਦਾ ਵਿਚਾਰ ਕਰ ਕਰਕੇ ‘ਭੋਗ ਅਨਿੱਤ -੧੦੭-

Digitized by Panjab Digital Library | www.panjabdigilib.org

-107-