ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਰ ਹੋਇਆ ਕਰਦੇ ਹਨ, ਬੱਚੇ ਦੇ ਵਾਕ ਸੁਣਕੇ ਮਾਂ ਦੇ ਜੀ ਵਿਚ ਭੀ ਕੁਝ ਤਰਸ ਆ ਗਿਆ ਅਰ ਕੰਨ੍ਯਾਂ ਨੂੰ ਆਪਣੇ ਪਾਸ ਬੁਲਾ ਲਿਆ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਘਰ ਦੇ ਕਮੀਨਾਂ ਵਿਚ ਇਹ ਨਾ ਰਹੇ, ਮੇਰੇ ਕਮਰੇ ਵਿਚ ਸੁੱਤਾ ਕਰੇ ਤੇ ਮੇਰੀ ਨਿਜ ਦੀ ਟਹਿਲ ਲਈ ਮੇਰੇ ਪਾਸ ਹੀ ਰਿਹਾ ਕਰੇ।

ਸਤਵੰਤ ਕੌਰ ਨੂੰ ਅੰਗੂਰ ਖਾਕੇ ਕੁਝ ਹੋਸ਼ ਆ ਗਈ ਸੀ ਪਰ ਫੇਰ ਭੀ ਅਤਿ ਥਕਾਨ ਤੇ ਟੋਟ ਦੇ ਕਾਰਣ ਉਥੇ ਹੀ ਬੈਠੀ ਸੌਂ ਗਈ।

ਰਾਤ ਬੀਤੀ, ਦਿਨ ਹੋਇਆ, ਸਾਰੇ ਉੱਠੇ, ਸਤਵੰਤ ਵੀ ਉਠੀ। ਬੱਚਾ ਫੇਰ ਅੰਗੂਰ ਲੈਕੇ ਆ ਗਿਆ ਤੇ ਕੁੜੀ ਨੂੰ ਦੇ ਕੇ ਬੋਲਿਆ: 'ਖਾਓ' ਮਾਂ ਨੇ ਪੁੱਤ ਦਾ ਇਹ ਰੁਖ ਦੇਖਕੇ ਬੱਚੇ ਦੀ ਖਿਡਾਵੀ ਦਾ ਕੰਮ ਉਸ ਨੂੰ ਦੇ ਦਿੱਤਾ। ਸੁਆਣੀ ਨੂੰ ਜਾਂ ਸਮਝ ਪਈ ਕਿ ਇਹ ਸਾਡੇ ਘਰ ਦਾ ਮਾਸ ਨਹੀਂ ਖਾਂਦੀ ਤਾਂ ਉਸਨੂੰ ਫਲ ਦੇ ਦਿੰਦੀ ਤੇ ਰੋਟੀ ਆਪੇ ਪਕਾ ਲੈਣ ਦੀ ਖੁੱਲ੍ਹ ਬੀ ਦੇ ਦਿੱਤੀ। ਨਾਲ ਇਕ ਸਹਿਜਧਾਰੀ ਦਾ ਘਰ ਸੀ, ਓਥੇ ਜਾਣ ਆਉਣ ਤੇ ਉਹਨਾਂ ਦੇ ਖਾ ਪੀ ਲੈਣ ਦੀ ਬੀ ਖੁੱਲ੍ਹ ਮਿਲ ਗਈ। ਸੋ ਉਸ ਬਾਲਕ ਦੇ ਖਿਡਾਉਣ ਵਿਚ ਸਤਵੰਤ ਕੌਰ ਨੌਕਰਾਂ ਦੇ ਜੁਲਮ ਤੋਂ ਤਾਂ ਛੁੱਟੀ, ਪਰ ਬੋਲੀ ਨਾ ਜਾਣਨੇ ਦਾ ਦੁਖ ਐਸਾ ਸੀ ਕਿ ਸੁਆਣੀ ਅਰ ਖੇਡਣ ਵਾਲੇ ਬਾਲਕ ਦੇ ਗੁੱਸੇ ਹੋ ਜਾਣ ਦਾ ਡਰ ਹਰ ਵੇਲੇ ਰਹਿੰਦਾ ਸੀ। ਸ਼ੇਰ ਦੀ ਜਾਈ ਐਡੀ ਕਠਨ ਬਿਪਤਾ ਵਿਚ ਬੀ ਨਿਰਾਸਾ ਵਿਚੋਂ ਨਿਕਲੀ, ਜਿਸ ਹਾਲ ਵਿਚ ਸਾਂਈਂ ਨੇ ਪੁਚਾਇਆ ਹੈ ਉਸੇ ਵਿਚ ਆਪ ਨੂੰ ਉਚਿਆਂ, ਸੁਖੀ ਤੇ ਹੌਸਲੇ ਭਰੀ ਕਰਨ ਦੇ ਫਿਕਰ ਵਿਚ ਲਗ ਪਈ। ਆਪਣੇ ਹੀ ਗੁਆਂਢ ਜੋ ਸਹਿਜਧਾਰੀਆਂ ਦਾ ਘਰ ਸੀ ਉਹਨਾਂ ਨਾਲ ਪਿਆਰ ਪਾਇਆ ਤੇ ਉਥੋਂ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ। ਥੋੜੇ ਹੀ ਚਿਰ ਵਿਚ ਬੋਲੀ ਬੀ ਸਮਝਣ ਲੱਗ ਪਈ। ਇਸ ਕੰਨ੍ਯਾਂ ਦੀ ਨਿਮਕੀ,

-੫-