ਪੰਨਾ:ਸਤਵੰਤ ਕੌਰ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਕੇ ਤੇ ਸੋਚਕੇ) ਹਾਂ, ਇਸਤ੍ਰੀ ਅਰਧੰਗਿ ਹੈ, ਜੇ ਸੁਖੀ ਹੈ ਤਾ ਪਤੀ ਅਰੋਗ ਅੰਗ ਹੈ, ਜੋ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ। ਫੇਰ ਵਹੁਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ: ਲਓ ਵਿਚਾਰ ਕਰ । ਇਕ ਤਾਂ ਪੀ ਗਈ, ਇਕ ਅਸਾਂ ਅੱਜ ਸਿੱਖੀ ਸਿਦਕ ਨੂੰ ਵਿਦੰਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ੁਰ ਦੀ ਦਾਤ ਸੀ . ਅਪਣੀ ਦਾਤ ਉਸਨੇ ਲੈ ਲਈ। ਦੁੱਖ ਹੈ ਤਾਂ ਇਹ ਹੈ ਕਿ ਖਬਰੇ ਕਿਹੜੇ ਦੁਖਾਂ ਨੂੰ ਫੜੀ ਹੋਈ ਹਉ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿੰਨਾਂ ਦੁਖਾਂ ਨੂੰ ਫੜੀ ਹੋਈ ਆਈ ਸੀ। ਜੇ ਓਹਨਾਂ ਦਾ ਉਪਰਾਲਾ ਸਾਡੇ ਵਸੋਂ ਬਾਹਰ ਸੀ ਤਦ ਹੁਣ ਦਾ ਬੀ ਉਸੇ ਤਰਾਂ ਦਾ ਹੈ। ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਘੱਤਿਆ ਹੈ। ਸੋਚ ਬਾਹਲੀ ਇਹ ਪੈਂਦੀ ਹੈ ਕਿ ਉਸਦਾ ਸਤਿ ਧਰਮ, ਉਸਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੋਕ ਜੀਉਂਦੀ ਹੋਵੇ ਤਾਂ ਨਿਸੰਗ ਹੋਵੇ, ਇਹ ਲੈਕੇ ਮਰ ਗਈ ਹੋਵੇ ਤਾਂ ਨਿਸ਼ੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸ ਕਦੇ ਕਮਜ਼ੋਰੀ ਨਹੀਂ ਪਾਣੀ। ਉਸ ਦੀਆਂ ਰਗਾਂ ਵਿਚ ਪਵਿੱਤ ਖੂਨ ਹੈ, ਉਸ ਦੇ ਦਿਲ ਵਿਚ ਸਿੱਖੀ ਦੀ ਗ਼ੈਰਤ ਤੇ ਅਣਖ ਹੈ। ਤੁਸੀਂ ਬੀ ਸਿਦਕ ਰਖੋ, ਵੇਖੋ ਜੇ ਤੁਸੀਂ ਅਪਣੇ ਜੀ ਵਿਚ ਸ਼ੱਕ ਕੀਤਾ ਕਿ ਧੀ ਖ਼ਬਰੇ ਦੋ ਪਈ ਹੋਵੈ, ਤਦ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ, ਉਸਨੂੰ ਢਹਿੰਦੀਆਂ ਕਲਾਂ ਦੀ ਲਹਿਰ ਮਾਰੇਗਾ । ਤੁਸੀਂ ਮਨ ਵਿਚ ਚੜ੍ਹਦੀ ਕਲਾ ਨੂੰ ਵਾਸ ਦਿਓ, ਜਦ ਧੀ ਯਾਦ ਆਵੇ ਤਾਂ ਇਹ ਹਾਲ ਬੰਨ੍ਹੇ ਕਿ ਸਿਦਕ ਵਿਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾਂ ਕਰੋ ਕਿ ਹੇ ਗੁਰੂ ਜੀ ! ਸਹਾਇਤਾ ਕਰੋ । ਆਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ । ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾ ਦੀ ਡੋਰ -900-

Digitized by Panjab Digital Library | www.panjabdigilib.org

-100-